Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਸਿੱਖਿਆ ਮੰਤਰੀ ਦੇ ਆਪਣੇ ਜਿਲੇ ਰੂਪਨਗਰ ਦੀਆਂ ਸਾਰੀਆਂ 10 ਅਸਾਮੀਆਂ ਖਾਲੀ:- ਸੁਖਵਿੰਦਰ ਸਿੰਘ ਚਾਹਲ

ਫਿਲੌਰ,(ਸੰਜੇ ਸ਼ਰਮਾ)- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀ ਖਾਲੀ ਪਈਆਂ ਅੱਧੀਆਂ ਅਸਾਮੀਆਂ ਤੇ ਚਿੰਤਾ ਵੀ ਪ੍ਰਗਟ ਕਰਦਿਆਂ ਰੋਸ ਵੀ ਜਾਹਰ ਕੀਤਾ ਹੈ। ਇਸ ਸਮੇਂ ਆਗੂਆਂ ਨੇ ਪੰਜਾਬ ਦੇ ਸਿੱਖਿਆ ਮਾਡਲ ਤੇ ਸਵਾਲ ਕਰਦਿਆਂ ਪੁੱਛਿਆ ਹੈ ਕਿ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ ਅਸਾਮੀਆਂ ਖਾਲੀ ਰੱਖ ਕੇ ਪੰਜਾਬ ਸਰਕਾਰ ਕਿਹੜਾ ਸਿੱਖਿਆ ਮਾਡਲ ਪੇਸ਼ ਕਰ ਰਹੀ ਹੈ। ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਸਿੱਖਿਆ ਮੰਤਰੀ ਪੰਜਾਬ ਦੇ ਆਪਣੇ ਜਿਲੇ ਵਿੱਚ ਹੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ 10 ਦੀਆਂ 10 ਅਸਾਮੀਆਂ ਖਾਲੀ ਪਈਆਂ ਹਨ। ਇਸ ਸਮੇਂ ਜਥੇਬੰਦੀ ਦੇ ਜਨਰਲ ਸਕੱਤਰ ਗੁਰਬਿੰਦਰ ਸਸਕੌਰ ਨੇ ਕਿਹਾ ਕਿ ਸਿੱਖਿਆ ਢਾਂਚੇ ਵਿੱਚ ਸੁਧਾਰ ਤੇ ਪਰਬੰਧਨ ਨੂੰ ਠੀਕ ਤਰ੍ਹਾਂ ਚਲਾਉਣ ਲਈ ਸਾਰੀਆਂ ਖਾਲੀ ਅਸਾਮੀਆਂ ਨੂੰ ਤਰੁੰਤ 75% ਤਰੱਕੀ ਰਾਂਹੀ ਅਤੇ 25% ਸਿੱਧੀ ਭਰਤੀ ਰਾਂਹੀ ਭਰਿਆ ਜਾਵੇ । ਉਨ੍ਹਾਂ ਕਿਹਾ ਕਿ ਤਰੱਕੀ ਵਾਸਤੇ ਕਈ ਵਾਰ ਸੈਂਟਰ ਹੈੱਡ ਟੀਚਰਜ਼ ਤੋਂ ਕੇਸ ਮੰਗੇ ਗਏ ਹਨ ਪਰ ਹਾਲੇ ਤੱਕ ਤਰੱਕੀਆਂ ਨਹੀਂ ਕੀਤੀਆਂ ਗਈਆਂ ਇਸ ਸਬੰਧੀ ਕਈ ਵਾਰ ਸਿੱਖਿਆ ਮੰਤਰੀ ਤੇ ਉੱਚ ਅਫ਼ਸਰਾਂ ਨਾਲ ਮੀਟਿੰਗਾਂ ਵਿੱਚ ਖਾਲੀ ਅਸਾਮੀਆਂ ਭਰਨ ਦੀ ਗੱਲ ਤੈਅ ਹੋਈ ਸੀ। ਇਸ ਸਮੇਂ ਵਿੱਤ ਸਕੱਤਰ ਅਮਨਦੀਪ ਸ਼ਰਮਾਂ, ਪ੍ਰੈਸ ਸਕੱਤਰ ਸੁਰਜੀਤ ਮੁਹਾਲੀ ਤੇ ਸਹਾਇਕ ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਦੱਸਿਆ ਕਿ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਕੁੱਲ 228 ਅਸਾਮੀਆਂ ਵਿੱਚੋਂ 111 ਅਸਾਮੀਆਂ ਖਾਲੀ ਹਨ ਜਿਸ ਵਿੱਚ ਜਿਲਾ ਰੂਪਨਗਰ ਵਿੱਚ 10 ਵਿੱਚੋਂ 10 ਖਾਲੀ, ਲੁਧਿਆਣਾ 19 ਵਿੱਚੋਂ 14 ਖਾਲੀ, ਨਵਾਂ ਸ਼ਹਿਰ 7 ਵਿੱਚੋਂ 6 ਖਾਲੀ, ਜਲੰਧਰ 17 ਵਿੱਚੋਂ 5 ਖਾਲੀ, ਬਰਨਾਲਾ 3 ਵਿੱਚੋਂ 1 ਖਾਲੀ, ਫਤਹਿਗੜ੍ਹ 8 ਵਿੱਚੋਂ 2 ਖਾਲੀ, ਕਪੂਰਥਲਾ 9 ਵਿੱਚੋਂ 6 ਖਾਲੀ, ਮੁਹਾਲੀ 8 ਵਿੱਚੋਂ 2 ਖਾਲੀ, ਮਾਨਸਾ 5 ਵਿੱਚੋਂ 4 ਖਾਲੀ, ਤਰਨਤਾਰਨ 9 ਵਿੱਚੋਂ 3 ਖਾਲੀ, ਗੁਰਦਾਸਪੁਰ 19 ਵਿੱਚੋਂ 8 ਖਾਲੀ, ਮਲੇਰਕੋਟਲਾ 3 ਵਿੱਚੋਂ 1 ਖਾਲੀ, ਸੰਗਰੂਰ 9 ਵਿੱਚੋਂ 2 ਖਾਲੀ, ਫਰੀਦਕੋਟ 5 ਵਿੱਚੋਂ 1 ਖਾਲੀ, ਬਠਿੰਡਾ 7 ਵਿੱਚੋਂ 5 ਖਾਲੀ, ਮੁਕਤਸਰ 6 ਵਿੱਚੋਂ 3 ਖਾਲੀ, ਫਾਜਲਿਕਾ 8 ਵਿੱਚੋਂ 1/ ਖਾਲੀ, ਪਠਾਨਕੋਟ 7 ਵਿੱਚੋਂ 3 ਖਾਲੀ, ਤੇ ਪਟਿਆਲਾ 16 ਵਿੱਚੋਂ 2 ਅਸਾਮੀਆਂ ਖਾਲੀ ਪਈਆਂ ਹਨ।ਇਸ ਸਮੇਂ ਤੀਰਥ ਸਿੰਘ ਬਾਸੀ, ਕੁਲਦੀਪ ਸਿੰਘ ਦੌੜਕਾ, ਮੰਗਲ ਟਾਂਡਾ, ਮਨੋਹਰ ਲਾਲ ਸ਼ਰਮਾਂ, ਗੁਰਦੀਪ ਬਾਜਵਾ,ਬਲਵਿੰਦਰ ਸਿੰਘ ਭੁੱਟੋ, ਕੁਲਦੀਪ ਸਿੰਘ ਪੂਰੋਵਾਲ, ਗੁਰਪ੍ਰੀਤ ਅੰਮੀਵਾਲ਼, ਜੱਜਪਾਲ ਬਾਜੇਕੇ, ਹਰਿੰਦਰ ਬਰਨਾਲਾ, ਗੁਰਦਾਸ ਮਾਨਸਾ, ਸੁਭਾਸ਼ ਪਠਾਨਕੋਟ, ਸੁਖਚੈਨ ਕਪੂਰਥਲਾ, ਬੋਧ ਰਾਜ, ਪ੍ਰਭਜੀਤ ਸਿੰਘ ਰਸੂਲਪੁਰ, ਦੇਵੀ ਦਿਆਲ, ਸਤਵੰਤ ਸਿੰਘ, ਪੁਸ਼ਪਿੰਦਰ ਹਰਪਾਲਪੁਰ, ਜਗਜੀਤ ਸਿੰਘ ਮਾਨ, ਸੁੱਚਾ ਸਿੰਘ, ਪਰਮਜੀਤ ਸਿੰਘ ਸ਼ੋਰੇਵਾਲ, ਦਿਲਦਾਰ ਸਿੰਘ ਭੰਡਾਲ਼, ਮਨਜੀਤ ਬਰਾੜ, ਸਰਬਜੀਤ ਬਰਾੜ, ਰਵਿੰਦਰ ਸਿੰਘ ਪੱਪੀ, ਨਰਿੰਦਰ ਸਿੰਘ, ਦਿਲਬਾਗ ਸਿੰਘ ਆਦਿ ਹਾਜ਼ਰ ਸਨ