Business Khas

Latest news
You are currently viewing ਸੰਯੁਕਤ ਕਿਸਾਨ ਮੋਰਚਾ ਨੇ 16 ਫਰਵਰੀ ਨੂੰ ਪੰਜਾਬ ਬੰਦ ਕਰਨ ਦਾ ਦਿੱਤਾ ਸੱਦਾ

ਸੰਯੁਕਤ ਕਿਸਾਨ ਮੋਰਚਾ ਨੇ 16 ਫਰਵਰੀ ਨੂੰ ਪੰਜਾਬ ਬੰਦ ਕਰਨ ਦਾ ਦਿੱਤਾ ਸੱਦਾ

ਸੰਯੁਕਤ ਕਿਸਾਨ ਮੋਰਚਾ ਨੇ 16 ਫਰਵਰੀ ਨੂੰ ਪੰਜਾਬ ਬੰਦ ਕਰਨ ਦਾ ਸੱਦਾ ਦਿੱਤਾ ਹੈ। ਭਾਰਤ ਬੰਦ ਦੌਰਾਨ ਕੋਈ ਵੀ ਐਮਰਜੈਂਸੀ ਸੇਵਾਂ ਬੰਦ ਨਹੀਂ ਕੀਤੀ ਜਾਵੇਗੀ। ਦੇਸ਼ ਭਰ ਦੇ ਮੁਲਾਜ਼ਮ 16 ਫਰਵਰੀ ਨੂੰ ਹੜ੍ਹਤਾਲ ਕਰਨਗੇ । ਜਿਸ ਵਿੱਚ ਪੀ.ਆਰ.ਟੀ.ਸੀ, ਪਨਬੱਸ, ਕੋਲ ਇੰਡੀਆ, ਟਰੱਕ ਯੂਨੀਅਨ, ਬਿਜਲੀ ਵਿਭਾਗ, ਪ੍ਰਾਈਵੇਟ ਬੱਸ ਯੂਨੀਅਨ, ਆੜ੍ਹਤੀਏ, ਵਪਾਰੀ ਸਮੇਤ ਇਹ ਪ੍ਰਦਰਸ਼ਨ ਹੋਵੇਗਾ।ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਾਡੇ ਇਸ ਬੰਦ ਨੂੰ ਸਾਰੀਆਂ ਜੱਥੇਬੰਦੀਆਂ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ। ਦੇਸ਼ ਭਰ ਵਿੱਚ ਇਸ ਬੰਦ ਨੂੰ ਸਫ਼ਲ ਬਣਾਉਣ ਨੂੰ ਲੈ ਕੇ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ।ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਬੰਦ ਵਾਲੇ ਦਿਨ ਕਿਸ ਵੀ ਤਰ੍ਹਾਂ ਦੀ ਐਮਰਜੈਂਸੀ ਸੇਵਾ ਨੂੰ ਰੋਕਿਆ ਨਹੀਂ ਜਾਵੇਗਾ। ਉਨ੍ਹਾਂ ਨੇ ਨਾਲ ਹੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਦਿਨ ਕੋਈ ਵੀ ਪੇਪਰ ਹੈ ਤਾਂ ਉਸ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਐਮਐਸਪੀ ਦੀ ਗਰੰਟੀ, ਲਖੀਮਪੁਰ ਮਾਮਲੇ ਵਿੱਚ ਦੋਸ਼ੀਆਂ ਨੂੰ ਬਣਦੀ ਸਜ਼ਾ ਅਤੇ ਕਿਸਾਨਾਂ ਅੰਦੋਲਨ ਦੌਰਾਨ ਕਿਸਾਨਾਂ ‘ਤੇ ਦਰਜ ਕੇਸ ਰੱਦ ਕਰਨ ਕਰਨ ਸਮੇਤ ਕਿਸਾਨਾਂ ਦਾ 18 ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਨ ਦੀ ਮੰਗ ਨੂੰ ਲੈਕੇ ਇਹ ਬੰਦ ਕੀਤਾ ਜਾਵੇਗਾ।