Business Khas

Latest news
वार्ड चमकाने के लिए अशोक मित्तल का बड़ा तोहफा, 37.50 लाख रुपये देने का ऐलान किया ਸੜਕਾਂ ’ਤੇ ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ, ਲੋਕਾਂ ਦੀ ਸੁਰੱਖਿਆ ’ਤੇ ਸਵਾਲ ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ

ਅੰਮ੍ਰਿਤਸਰ ਵਿੱਚ ਨੌਜਵਾਨਾਂ ਵਲੋਂ 62 ਲੱਖ ਦੀ ਲੁੱਟ!

ਅੰਮ੍ਰਿਤਸਰ ਜ਼ਿਲ੍ਹੇ ਤੋਂ ਜਿੱਥੇ ਨੌਜਵਾਨਾਂ ਵਲੋਂ 62 ਲੱਖ ਦੀ ਲੁੱਟ ਕੀਤੀ ਗਈ। ਪੁਲਿਸ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਅੰਮ੍ਰਿਤਸਰ ਵਿੱਚ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਸਰੇਆਮ ਅੰਜਾਮ ਦਿੱਤਾ ਜਾ ਰਿਹਾ ਹੈ। ਇਹ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਮਾਹਲ ਚੌਕ ਵਿਖੇ ਨੌਜਵਾਨਾਂ ਵਲੋਂ ਕੀਤੀ ਗਈ 62 ਲੱਖ ਦੀ ਲੁੱਟ ਦਾ ਹੈ।ਇਸ ਦੌਰਾਨ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਤਫਤੀਸ਼ ਨਾਲ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਜਗਤਾਰ ਸਿੰਘ ਬਗਤਾਵਰ ਵੱਲੋਂ ਪੁਲਿਸ ਨੂੰ ਦਸਿਆ ਗਿਆ ਕਿ ਉਹ ਪਿੰਡ ਘਰਿੰਡਾ ਦੇ ਰਹਿਣ ਵਾਲਾ ਹੈ ਅਤੇ ਉਹ ਬੈਂਕ ਤੋਂ ਪੈਸੇ ਕਢਵਾਉਣ ਲਈ ਗਿਆ ਸੀ। ਜਗਤਾਰ ਨੇ ਦੱਸਿਆ ਕਿ ਉਸਨੇ 62 ਲੱਖ ਰੁਪਏ ਕਢਵਾਏ ਅਤੇ ਗੱਡੀ ਵਿੱਚ ਬੈਠ ਕੇ ਕੁਝ ਦੂਰ ਗਿਆ ਤਾਂ ਪਿਛੋਂ ਇੱਕ ਗੱਡੀ ਆਈ ਤੇ ਉਸਦੀ ਗੱਡੀ ਦੇ ਅੱਗੇ ਆ ਕੇ ਰੁੱਕ ਗਈ। ਇਸ ਦੌਰਾਨ ਨੌਜਵਾਨਾਂ ਵੱਲੋਂ ਉਸਨੂੰ ਪਿਸਤੌਲ ਦਿਖਾਈ ਗਈ ਅਤੇ ਫਿਰ ਉਸਦਾ ਬੈਗ ਖੋਹ ਲਿਆ ਗਿਆ ਅਤੇ ਫਰਾਰ ਹੋ ਗਏ।

ਇਸ ਪੂਰੇ ਮਾਮਲੇ ਬਾਰੇ ਪੁਲਿਸ ਨੂੰ ਦੱਸਿਆ ਗਿਆ ਤੇ ਪੁਲਿਸ ਸਾਰੇ ਮਾਮਲੇ ਬਾਰੇ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਗਤਾਰ ਸਿੰਘ ਬਗਤਾਵਾਰ ਨਾਮ ਦੇ ਵਿਅਕਤੀ, ਜਿਸ ਕੋਲੋਂ 2 ਗੱਡੀਆਂ ‘ਤੇ ਆਏ ਨੌਜਵਾਨਾਂ ਵਲੋਂ 62 ਲੱਖ ਦੀ ਲੁੱਟ ਕੀਤੀ ਗਈ, ਨੇ ਕਿਹਾ ਕਿ ਜਿਨ੍ਹਾਂ ਵਲੋਂ ਲੁੱਟ ਕੀਤੀ ਗਈ ਉਹਨਾਂ ਨੂੰ ਅਸੀਂ ਨਹੀਂ ਜਾਣਦੇ।ਜਗਤਾਰ ਨੇ ਦੱਸਿਆ ਕਿ ਕੁਝ ਨੌਜਵਾਨ ਉਸਦੀ ਗੱਡੀ ਦੇ ਪਿੱਛੋਂ ਆਏ ਤੇ ਗੱਡੀ ਰੋਕ ਕੇ ਪਿਸਤੌਲ ਦੀ ਨੋਕ ‘ਤੇ ਬੈਗ ਖੋਹ ਕੇ ਫਰਾਰ ਹੋ ਗਏ। ਫਿਲਹਾਲ ਪੁਲਿਸ ਸਾਰੇ ਮਾਮਲੇ ਦੀ ਤਫਤੀਸ਼ ਕਰਕੇ ਜਾਂਚ ਕਰ ਰਹੀ ਹੈ।