Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਇਸਤਰੀ ਨੂੰ ਬਾਬੇ ਨਾਨਕ ਨੇ ਖੁੱਦ ਵਡਿਆਇਆ ਤੇ ਪਰ ਧਾਮੀ ਵੱਲੋਂ ਨਿਰਾਦਰ ਕੀਤਾ : ਬੀਬੀ ਲਾਡਰਾਂ

ਚੰਡੀਗੜ, ਅੱਜ ਇੱਥੇ ਜਾਰੀ ਬਿਆਨ ਵਿੱਚ ਬੀਬੀ ਪ੍ਰਮਜੀਤ ਕੌਰ ਲਾਡਰਾ, ਬੀਬੀ ਸੁਰਿੰਦਰ ਕੌਰ ਦਿਆਲ, ਬੀਬੀ ਹਰਪ੍ਰੀਤ ਕੌਰ ਬਰਨਾਲਾ, ਬੀਬੀ ਹਰਜੀਤ ਕੌਰ ਤਲਵੰਡੀ ਨੇ ਸਾਂਝੇ ਤੇ ਕਿਹਾ ਕਿ ਅੱਜ ਸਮੁੱਚੀ ਸਿੱਖ ਕੌਮ ਦਾ ਸਿਰ ਸ਼ਰਮ ਨਾਲ ਝੁਕ ਗਿਆ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਔਰਤ ਜਾਤ ਪ੍ਰਤੀ ਤੇ ਖ਼ਾਸ ਕਰ ਉਸੇ ਸੰਸਥਾ ਦੇ ਚਾਰ ਵਾਰ ਪ੍ਰਧਾਨ ਰਹੇ ਬੀਬੀ ਜਗੀਰ ਕੌਰ ਬਾਰੇ ਅਜਿਹੇ ਘਟੀਆ ਤੇ ਮੰਦਭਾਗੇ ਸ਼ਬਦ ਬੋਲੇ ਗਏ ਹਨ। ਇੱਥੋ ਤੱਕ ਕੇ ਗਾਲ ਤੱਕ ਕੱਢ ਦਿੱਤੀ ਹੈ। ਇਹ ਉਹਨਾਂ ਦੀ ਮਾਨਸਿਕਤਾ ਦਾ ਮੁਜਾਹਿਰਾ ਹੈ। ਜੋ ਉਹਨਾਂ ਦੇ ਅੰਦਰ ਛੱਲ ਕਪਟ ਭਰਿਆ ਹੈ ਉਹ ਅੱਜ ਉਹਨਾਂ ਦੀ ਜ਼ਬਾਨ ਤੇ ਆਇਆ ਹੈ। ਠੀਕ ਕਹਿੰਦੇ ਹਨ ਕਿ ਜੈਸੀ ਸੰਗਤ ਵੈਸੀ ਸੋਚ ਅੱਜ ਬਾਦਲ ਧੜੇ ਦੀ ਗੁੰਡਾ ਬਿਰਤੀ ਉਹਨਾਂ ਦਿਮਾਗ ਵਿੱਚ ਭਰ ਚੁੱਕੀ ਹੈ। ਇਸ ਸਾਰੇ ਵਰਤਾਰੇ ਦੀ ਅਸੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੀਆਂ ਹਾਂ। ਅਸੀ ਜਲਦੀ ਮੀਟਿੰਗ ਕਰਕੇ ਸਮੁੱਚੇ ਪੰਜਾਬ ਦੀਆਂ ਬੀਬੀਆਂ ਨੂੰ ਲਾਮਬੰਧ ਕਰਾਂਗੇ ਤੇ ਅਜਿਹੀ ਸੋਚ ਦਾ ਮੂੰਹ ਤੋੜ ਜਵਾਬ ਦੇਵਾਗੀਆਂ।

ਇਸ ਦੇ ਨਾਲ ਹੀ ਓਹਨਾ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਵੀ ਬਾਣੀ ਵਿੱਚ ਵੀ ਔਰਤ ਨੂੰ ਬਹੁੱਤ ਉੱਚਾ ਦਰਜਾ ਦਿੱਤਾ ਗਿਆ ਹੈ ਪਰ ਬਾਦਲਾਂ ਦੇ ਪ੍ਰਭਾਵ ਹੇਠ ਪ੍ਰਧਾਨ ਧਾਮੀ ਵਲੋ ਸਾਰੀ ਮਰਿਯਾਦਾ ਨੂੰ ਛਿੱਕੇ ਟੰਗਿਆ ਗਿਆ ਹੈ।