Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਜਲੰਧਰ ਦੀਆਂ ਸਮੁੱਚੀਆਂ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੇ ਸਿੱਖ ਤਾਲਮੇਲ ਕਮੇਟੀ ਵਲੋਂ ਉਪਰਾਲੇ ਸ਼ੁਰੂ

ਜਲੰਧਰ ਦੀਆਂ ਸਮੁੱਚੀਆਂ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੇ ਸਿੱਖ ਤਾਲਮੇਲ ਕਮੇਟੀ ਵਲੋਂ ਉਪਰਾਲੇ ਸ਼ੁਰੂ

ਜਲੰਧਰ,(ਸੰਜੇ ਸ਼ਰਮਾ)-ਜਲੰਧਰ ਸ਼ਹਿਰ ਵਿੱਚ ਆਏ ਦਿਨ ਸਿੱਖੀ ਮਸਲਿਆਂ ਤੇ ਕੋਈ ਨਾ ਕੋਈ ਮਸਲਾ ਬਣਿਆ ਰਹਿੰਦਾ ਹੈ ਇਹ ਸਿੱਖੀ ਕਾਰਜਾਂ ਨੂੰ ਲੈ ਕੇ ਸਿੱਖ ਤਾਲਮੇਲ ਕਮੇਟੀ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਦਾ ਇੱਕ ਵਿਸ਼ੇਸ਼ ਉਪਰਾਲਾ ਆਰੰਭਿਆ ਗਿਆ ਹੈ ਇਸੇ ਸੰਬੰਧ ਵਿਚ ਤਾਲਮੇਲ ਕਮੇਟੀ ਦੇ ਆਗੂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੀਤ ਨਗਰ ਨੂੰ ਮਿਲਣ ਲਈ ਗੁਰੂ ਘਰ ਪ੍ਰੀਤ ਨਗਰ ਪਹੁੰਚੇ ਇਸ ਮੌਕੇ ਬੋਲਦਿਅ ਤੇਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਡਾ,ਹਰਪ੍ਰੀਤ ਸਿੰਘ ਨੀਟੂ,ਅਤੇ ਸਤਪਾਲ ਸਿੰਘ ਸਿੱਧਕੀ ਨੇ ਕਿਹਾ ਸਾਡੀ ਇਹ ਕੋਸ਼ਿਸ਼ ਹੈ ਸਿੱਖ ਧਰਮ ਤੇ ਆਏ ਕਿਸੇ ਵੀ ਸੰਕਟ ਵਿੱਚ ਸਮੁੱਚੀ ਕੌਮ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੋਵੇ। ਇਸ ਵਿੱਚ ਕਿਸੇ ਦੀ ਵੀ ਚੌਧਰ ਦਾ ਸਵਾਲ ਹੀ ਨਹੀਂ ਅਸੀਂ ਸਾਰੇ ਸਮਝੋ ਤੋਰ ਤੇ ਸ਼ਹਿਰ ਵਿੱਚ ਵਿੱਚਰੀਏ ਅਤੇ ਹਰ ਸੰਕਟ ਦਾ ਮੁਕਾਬਲਾ ਕਰੀਏ। ਇਸ ਮੌਕੇ ਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਚੈਅਰਮੈਨ ਪਰਮਜੀਤ ਸਿੰਘ ਭਾਟੀਆ,ਪ੍ਰਧਾਨ ਸ: ਭਜਨ ਸਿੰਘ ਨਦੰਰਾ,ਜਰਨਲ ਸਕੱਤਰ ਅਰਵਿੰਦਰ ਸਿੰਘ ਰੇਰੂ,ਜਗਜੀਤ ਸਿੰਘ,ਤਜਿੰਦਰ ਸਿੰਘ ਲਕੀ,ਸ:ਗੁਰਪ੍ਰੀਤ ਸਿੰਘ ਡਿਪਟੀ ਅਤੇ ਹਰਮਿੰਦਰ ਸਿੰਘ ਨੇ ਸਿੱਖ ਤਾਲਮੇਲ ਕਮੇਟੀ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸਿੱਖੀ ਦੀ ਸ਼ਾਨ ਲਈ ਕੋਈ ਵੀ ਜਥੇਬੰਦੀ ਉਪਰਾਲਾ ਕਰੇਗੀ ਅਸੀਂ ਵੱਧ ਤੋਂ ਵੱਧ ਉਸ ਜੱਥੇਬੰਦੀ ਦਾ ਤਨ ਮਨ ਧਨ ਦੇ ਨਾਲ ਸਾਥ ਦਵੇਗੀ। ਇਸ ਮੌਕੇ ਤੇ ਗੁਰਵਿੰਦਰ ਸਿੰਘ ਸਿੱਧੂ, ਗੁਰਦੀਪ ਸਿੰਘ ਲਕੀ,ਪ੍ਭਜੌਤ ਸਿੰਘ ਮੋਜੂਦ ਸਨ।