Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਜੀਜੇ ਵੱਲੋਂ ਸਾਲੀ ਦਾ ਕਤਲ ਕਰ ਦਿੱਤਾ

ਜੀਜੇ ਵੱਲੋਂ ਸਾਲੀ ਦਾ ਕਤਲ ਕਰ ਦਿੱਤਾ

ਮੋਗਾ ਤੋਂ ਰੂਹ ਕੰਬਾਊ ਖ਼ਬਰ ਸਾਹਮਣੇ ਆ ਰਹੀ ਹੈ। ਪਿੰਡ ਹਿੰਮਤਪੁਰਾ ‘ਚ ਇੱਕ ਇਸ਼ਕ ‘ਚ ਅੰਨ੍ਹੇ ਹੋਏ ਜੀਜੇ ਵੱਲੋਂ ਆਪਣੀ ਸਾਲੀ ਦਾ ਕਤਲ ਕਰ ਦਿੱਤਾ ਗਿਆ ਹੈ। ਪਿਆਰ ਦੀਆਂ ਪੀਂਘਾਂ ਚੜ੍ਹਾਉਂਦਿਆਂ ਅਚਾਨਕ ਸਾਲੀ ਦਾ ਕਤਲ ਕਰਨ ਤੋਂ ਬਾਅਦ ਜੀਜੇ ਨੇ ਵਾਰਦਾਤ ਨੂੰ ਛੁਪਾਉਣ ਲਈ ਹਾਰਟ ਅਟੈਕ ਦਾ ਨਾਂ ਦਿੱਤਾ, ਪਰ ਪੁਲਿਸ ਦੇ ਹੱਥਾਂ ਤੋਂ ਬਚ ਨਹੀਂ ਸਕਿਆ। ਜਾਣਕਾਰੀ ਅਨੁਸਾਰ ਸ਼ਰਨਜੀਤ ਕੌਰ ਦੀ ਭੈਣ ਅਮਨ ਕੌਰ ਮੋਗਾ ਦੇ ਪਿੰਡ ਹਿੰਮਤਪੁਰਾ ‘ਚ ਹਰਦੀਪ ਸਿੰਘ ਨਾਲ ਵਿਆਹੀ ਹੋਈ ਹੈ ਅਤੇ ਉਹ ਆਪਣੀ ਭੈਣ ਦੀ ਦੇਖਰੇਖ ਲਈ ਉਸ ਕੋਲ ਆਈ ਹੋਈ ਸੀ। ਇਸ ਦੌਰਾਨ ਜੀਜੇ ਵੱਲੋਂ ਸ਼ਰਨਜੀਤ ਕੌਰ ਨਾਲ ਨਾਜਾਇਜ਼ ਸਰੀਰਕ ਸਬੰਧ ਬਣਾ ਲਏ। ਸਰੀਰਕ ਸੰਬੰਧ ਬਣਾਉਣ ਤੋਂ ਬਾਅਦ ਹੁਣ ਉਸ ਦਾ ਜੀਜਾ ਹਰਦੀਪ ਸਿੰਘ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਅਤੇ ਉਸ ਨੂੰ ਆਪਣੀ ਘਰਵਾਲੀ ਬਣਾ ਕੇ ਰੱਖਣ ਲਈ ਲਗਾਤਾਰ ਕਹਿ ਰਿਹਾ ਸੀ। ਪਰ ਸ਼ਰਨਜੀਤ ਕੌਰ ਉਸ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਅਤੇ ਅਜਿਹਾ ਕਰਨ ਤੋਂ ਰੋਕਦੀ ਸੀ। ਹਰਦੀਪ ਸਿੰਘ ਵਾਰ-ਵਾਰ ਉਸ ਨੂੰ ਵਿਆਹ ਲਈ ਤੰਗ ਕਰਦਾ ਰਿਹਾ ਤਾਂ ਸ਼ਰਨਜੀਤ ਨੇ ਇੱਕ ਦਿਨ ਵਿਆਹ ਕਰਵਾਉਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਹਰਦੀਪ ਸਿੰਘ ਨੂੰ ਗੁੱਸਾ ਆ ਗਿਆ। ਉਪਰੰਤ 2 ਫਰਵਰੀ ਨੂੰ ਉਹ ਆਪਣੀ ਯੋਜਨਾ ਤਹਿਤ ਸਾਲੀ ਨੂੰ ਘਰੋਂ ਬਹਾਨਾ ਬਣਾ ਕੇ ਡਰੇਨ ਦੀ ਪਟੜੀ ‘ਤੇ ਲਿਜਾ ਕੇ ਗਲੇ ‘ਚ ਪਰਨਾ ਬੰਨ੍ਹ ਕੇ ਗਲਾ ਘੁੱਟ ਦਿੱਤਾ ਅਤੇ ਮਾਰ ਦਿੱਤਾ। ਇਸ ਪਿੱਛੋਂ ਉਸ ਨੇ ਘਰ ਆ ਕੇ ਆਪਣੀ ਅਮਨ ਕੌਰ ਨੂੰ ਸ਼ਰਨਜੀਤ ਕੌਰ ਦੀ ਮੌਤ ਹਾਰਟ ਅਟੈਕ ਨਾਲ ਹੋਈ ਦੱਸਿਆ ਅਤੇ ਪਿੰਡ ਭੈਣੀ ਫੱਤਾ ਲਿਜਾ ਕੇ ਸ਼ਰਨਜੀਤ ਕੌਰ ਦਾ ਅੰਤਿਮ ਸਸਕਾਰ ਕਰ ਦਿੱਤਾ। ਇਸ ਪਿੱਛੋਂ ਜਦੋਂ ਸ਼ਰਨਜੀਤ ਕੌਰ ਦੇ ਪਿਤਾ ਭੋਲਾ ਸਿੰਘ ਨੂੰ ਸ਼ੱਕ ਹੋਇਆ ਤਾਂ ਹਰਦੀਪ ਸਿੰਘ ਉਸ ਨੂੰ ਮਿਲਣ ਗਿਆ ਅਤੇ ਸਾਰੀ ਗੱਲ ਦੱਸ ਦਿੱਤੀ। ਪੁਲਿਸ ਨੇ ਮਾਮਲੇ ਵਿੱਚ ਕੁੜੀ ਦੇ ਪਿਤਾ ਭੋਲਾ ਸਿੰਘ ਦੇ ਬਿਆਨਾਂ ‘ਤੇ ਮੁਲਜ਼ਮ ਹਰਦੀਪ ਸਿੰਘ ਖਿਲਾਫ਼ 302,201 ਦੇ ਅਧੀਨ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਕੇਸ ਦਰਜ ਕਰ ਲਿਆ ਹੈ।