Business Khas

Latest news
ਮੁੱਖ ਮੰਤਰੀ ਭਗਵੰਤ ਮਾਨ ਇਲਾਜ ਲਈ ਬੈਂਗਲੁਰੂ ਰਵਾਨਾ ਹੋਟਲ ‘ਚੋਂ ਮਿਲੀਆਂ ਵਿਆਹੇ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਅਮਰੀਕਾ ‘ਚ ਜਨਮੇ ਪੰਜਾਬੀ ਬੱਚਿਆਂ ਨੂੰ ਮਿਲੇਗੀ ਨਾਗਰਿਕਤਾ, ਸੁਪਰੀਮ ਕੋਰਟ ਦਾ ਵੱਡਾ ਫੈਸਲਾ 6 ਐਨਰਜ਼ੀ ਡਰਿੰਕ ਬ੍ਰਾਂਡਾਂ ਨੂੰ ਨੋਟਿਸ; FSSAI ਦਾ ਵੱਡਾ ਐਕਸ਼ਨ छह बार पेट्रोल-डीजल की कीमत कम चुका पाकिस्तान, नेपाल-श्रीलंका ने भी दी राहत ਪੰਜਾਬ ਦੇ 5 ਜ਼ਿਲ੍ਹਿਆਂ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ भारत-जापान में होगी बड़ी डील? PM मोदी-तकाइची की अहम बैठक सबसे ज़्यादा सवाल किस पर हैं, आरएसएस ਰਜਿੰਦਰ ਸਿੰਘ ਮੰਡ ਦਾ ਦਿਹਾਂਤ ਕਿਸਾਨ ਅੰਦੋਲਨ ਅਤੇ ਵਕੀਲ ਭਾਈਚਾਰੇ ਲਈ ਨਾ ਪੂਰਾ ਹੋਣ ਵਾਲਾ ਘਾਟਾ : ਐਡਵੋਕੇਟ ਕਾਹਲੋਂ ਪੰਜਾਬ ਦੀਆਂ ਮਹਿਲਾਵਾਂ ਨੂੰ ਮਿਲਿਆ ਸਨਮਾਨ ਅਤੇ ਆਰਥਿਕ ਸਸ਼ਕਤੀਕਰਨ
You are currently viewing ਪੁਲਿਸ ਕਮਿਸ਼ਨਰ ਵਲੋਂ ਆਵਾਜ਼ ਪ੍ਰਦੂਸ਼ਣ ਦੀ ਰੋਕਥਾਮ ਸਬੰਧੀ ਹੁਕਮ ਜਾਰੀ

ਪੁਲਿਸ ਕਮਿਸ਼ਨਰ ਵਲੋਂ ਆਵਾਜ਼ ਪ੍ਰਦੂਸ਼ਣ ਦੀ ਰੋਕਥਾਮ ਸਬੰਧੀ ਹੁਕਮ ਜਾਰੀ

ਜਲੰਧਰ, 13 ਮਈ : ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸ਼ੋਰ ਪ੍ਰਦੂਸ਼ਣ ਦੀ ਰੋਕਥਾਮ ਦੇ ਮੱਦੇਨਜ਼ਰ ਪਬਲਿਕ ਐਮਰਜੈਂਸੀ ਨੂੰ ਛੱਡ ਕੇ ਸਾਇਲੈਂਸ ਜ਼ੋਨਾਂ ਜਾਂ ਰਿਹਾਇਸ਼ੀ ਖੇਤਰਾਂ ਅੰਦਰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਹਾਰਨ ਵਜਾਉਣ ’ਤੇ ਪਾਬੰਦੀ ਲਗਾਈ ਹੈ।

ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਹਵਾਲੇ ਨਾਲ ਪੁਲਿਸ ਕਮਿਸ਼ਨਰ ਵਲੋਂ ਜਾਰੀ ਹੁਕਮਾਂ ਤਹਿਤ ਜਨਤਕ ਥਾਵਾਂ ਦੀ ਸੀਮਾ ’ਤੇ ਜਿਥੇ ਲਾਊਡ ਸਪੀਕਰ ਜਾਂ ਪਬਲਿਕ ਐਡਰੈਸ ਸਿਸਟਮ ਜਾਂ ਕੋਈ ਵੀ ਆਵਾਜ਼ ਪੈਦਾ ਕਰਨ ਵਾਲਾ ਸਰੋਤ ਵਰਤਿਆ ਜਾ ਰਿਹਾ ਹੈ, ਦੀ ਆਵਾਜ਼ ਖੇਤਰ ਲਈ ਨਿਸ਼ਚਿਤ ਆਵਾਜ਼ ਮੁਤਾਬਕ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਹੁਕਮਾਂ ਅਨੁਸਾਰ ਕੋਈ ਵੀ ਵਿਅਕਤੀ ਰਾਤ 10 ਵਜੇ ਤੋਂ ਸਵੇਰੇ 6 ਵਜੇ ਦੇ ਦਰਮਿਆਨ (ਸਿਵਾਏ ਪਬਲਿਕ ਐਮਰਜੈਂਸੀ ਦੇ) ਮੈਰਿਜ ਪੇਲੈਸਾਂ ਤੇ ਹੋਟਲਾਂ ਵਿੱਚ ਢੋਲ ਜਾਂ ਭੋਂਪੂ , ਆਵਾਜ਼ ਪੈਦਾ ਕਰਨ ਵਾਲਾ ਕੋਈ ਯੰਤਰ, ਸਾਊਂਡ ਐਂਪਲੀਫਾਇਰ ਅਤੇ ਡੀ.ਜੇਜ਼ ਆਦਿ ਨਹੀਂ ਵਜਾਏਗਾ। ਇਸੇ ਤਰ੍ਹਾਂ ਪ੍ਰਾਈਵੇਟ ਮਾਲਕੀ ਵਾਲੇ ਸਾਊਂਡ ਸਿਸਟਮ ਜਾਂ ਆਵਾਜ਼ ਪੈਦਾ ਕਰਨ ਵਾਲੇ ਯੰਤਰ ਦਾ ਸ਼ੋਰ ਦਾ ਪੱਧਰ ਪ੍ਰਾਈਵੇਟ ਥਾਂ ਦੀ ਹੱਦ ਖੇਤਰ ਲਈ ਤੈਅ ਸ਼ੋਰ ਮਾਪਦੰਡਾਂ 5 ਡੀ.ਬੀ.(ਏ) ਤੋਂ ਵੱਧ ਨਹੀਂ ਹੋਵੇਗਾ।
ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਿਊਜ਼ਿਕ ਸਿਸਟਮ ਵਾਲੇ ਵਾਹਨਾਂ ਦੇ ਮਾਮਲੇ ਵਿੱਚ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਮਿਊਜ਼ਿਕ ਸਿਸਟਮ ਰਾਹੀਂ ਪੈਦਾ ਹੋਣ ਵਾਲੀ ਆਵਾਜ਼ ਦਿਨ ਦੇ ਕਿਸੇ ਵੀ ਸਮੇਂ ਵਾਹਨ ਤੋਂ ਬਾਹਰ ਨਾ ਸੁਣਾਈ ਦੇਵੇ। ਜੇਕਰ ਇਨ੍ਹਾਂ ਹੁਕਮਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਅਜਿਹਾ ਕਰਨ ਵਾਲੇ ਸਾਊਂਡ ਯੰਤਰ ਜ਼ਬਤ ਕਰ ਲਏ ਜਾਣਗੇ। ਇਹ ਹੁਕਮ 8 ਜੁਲਾਈ 2026 ਤੱਕ ਲਾਗੂ ਰਹੇਗਾ
—————-