Business Khas

Latest news
ਟੂ ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਭਗਵਾਨ ਪਰਸ਼ੂ ਰਾਮ ਸੋਭਾ ਯਾਤਰਾ ਤੇ ਕੁਲਫੀਆਂ ਦੇ ਲੰਗਰ ਲਗਾਏ ਕੈਬਨਿਟ ਮੰਤਰੀ ਨੇ ਨਵੀਂ ਦਾਣਾ ਮੰਡੀ ’ਚ ਕਣਕ ਦੀ ਖ਼ਰੀਦ ਕਰਵਾਈ ਸ਼ੁਰੂ, ਕਿਸਾਨਾਂ ਨਾਲ ਕੀਤੀ ਗੱਲਬਾਤ ਨਸ਼ਿਆਂ ਖਿਲਾਫ਼ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ ਦੀ ਚੁਕਾਈ ਸਹੁੰ ਡਾ. ਰਵਜੋਤ ਸਿੰਘ ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਅਤੇ ਜਨਾਨਾ ਜੇਲ੍ਹ ਦਾ ਕੀਤਾ ਨਿਰੀਖਣ ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਸਾਈਕਲੋਥਾਨ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ
You are currently viewing ਮੁਹੰਮਦ ਸ਼ਮੀ ਦੀ ਸੱਟ ਨੂੰ ਲੈ ਕੇ ਵੱਡੀ ਅਪਡੇਟ, ਸੰਕਟ ‘ਚ ਟੀ-20 ਵਿਸ਼ਵ ਕੱਪ ਖੇਡਣਾ!

ਮੁਹੰਮਦ ਸ਼ਮੀ ਦੀ ਸੱਟ ਨੂੰ ਲੈ ਕੇ ਵੱਡੀ ਅਪਡੇਟ, ਸੰਕਟ ‘ਚ ਟੀ-20 ਵਿਸ਼ਵ ਕੱਪ ਖੇਡਣਾ!

ਭਾਰਤੀ ਕ੍ਰਿਕਟ ਟੀਮ (Indian Cricket Team) ਦੇ ਸਟਾਰ ਗੇਂਦਬਾਜ਼ ਮੁਹੰਮਦ ਸ਼ਮੀ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਹੈ। ਅੱਡੀ ਦੀ ਸੱਟ ਨਾਲ ਜੂਝ ਰਹੇ ਸ਼ਮੀ ਨੇ ਆਪਣੀ ਸੱਟ ਦੀ ਰਿਕਵਰੀ ਨੂੰ ਲੈ ਕੇ ਇੱਕ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਮੁਹੰਮਦ ਸ਼ਮੀ ਇਸ ਵਾਰ 2024 ਦਾ ਟੀ-20 ਵਿਸ਼ਵ ਕੱਪ (T-20 World Cup 2024) ਸ਼ਾਇਦ ਹੀ ਖੇਡ ਸਕਣ ਕਿਉਂਕਿ ਉਨ੍ਹਾਂ ਦੇ ਜੁਲਾਈ ਤੱਕ ਪੂਰੀ ਤਰ੍ਹਾਂ ਠੀਕ ਹੋਣ ਦੀ ਸੰਭਾਵਨਾ ਨਹੀਂ ਹੈ। ਹਾਲ ਹੀ ‘ਚ ਸ਼ਮੀ ਦੇ ਗਿੱਟੇ ਦੀ ਸਰਜਰੀ ਹੋਈ ਸੀ। ਪਿਛਲੇ ਸਾਲ ਆਈਸੀਸੀ ਵਨਡੇ ਵਿਸ਼ਵ ਕੱਪ ‘ਚ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੇ ਸ਼ਮੀ ਨੇ ਸੋਸ਼ਲ ਮੀਡੀਆ ਐਕਸ ‘ਤੇ ਆਪਣੇ ਠੀਕ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਗੇਂਦਬਾਜ਼ ਨੇ ਦੱਸਿਆ ਕਿ ਗਿੱਟੇ ਦੇ ਅਪਰੇਸ਼ਨ ਤੋਂ ਬਾਅਦ ਹੁਣ ਟਾਂਕੇ ਹਟਾ ਦਿੱਤੇ ਗਏ ਹਨ ਅਤੇ ਉਹ ਇਲਾਜ ਪ੍ਰਕਿਰਿਆ ਦੇ ਅਗਲੇ ਪੜਾਅ ਦੀ ਉਡੀਕ ਕਰ ਰਿਹਾ ਹੈ। ਸ਼ਮੀ ਨੇ ਹਸਪਤਾਲ ‘ਚ ਬੈਡ ‘ਤੇ ਬੈਠਿਆਂ ਤਿੰਨ ਤਸਵੀਰਾਂ ਨਾਲ ਪੋਸਟ ਕੀਤਾ, ‘ਸਭ ਨੂੰ ਹੈਲੋ। ਮੈਂ ਆਪਣੀ ਸੱਟ ਤੋਂ ਠੀਕ ਹੋਣ ਬਾਰੇ ਇੱਕ ਅਪਡੇਟ ਦੇਣਾ ਚਾਹੁੰਦਾ ਹਾਂ। ਅਪਰੇਸ਼ਨ ਹੋਏ ਨੂੰ 15 ਦਿਨ ਹੋ ਗਏ ਹਨ ਅਤੇ ਹਾਲ ਹੀ ਵਿੱਚ ਟਾਂਕੇ ਵੀ ਹਟਾਏ ਗਏ ਹਨ। ਮੈਂ ਆਪਣੀ ਰਿਕਵਰੀ ਤੋਂ ਖੁਸ਼ ਹਾਂ ਅਤੇ ਇਲਾਜ ਪ੍ਰਕਿਰਿਆ ਦੇ ਅਗਲੇ ਪੜਾਅ ਦੀ ਉਡੀਕ ਕਰ ਰਿਹਾ ਹਾਂ।” 33 ਸਾਲਾ ਸ਼ਮੀ ਨੇ ਪਿਛਲੇ ਸਾਲ ਵਨਡੇ ਵਿਸ਼ਵ ਕੱਪ ਤੋਂ ਬਾਅਦ ਕੋਈ ਮੈਚ ਨਹੀਂ ਖੇਡਿਆ ਹੈ। ਭਾਰਤੀ ਕ੍ਰਿਕਟ ਬੋਰਡ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਸ਼ਮੀ ਅਤੇ ਇੱਕ ਹੋਰ ਤੇਜ਼ ਗੇਂਦਬਾਜ਼ ਪ੍ਰਸਿਧ ਕ੍ਰਿਸ਼ਨਾ ਆਈਪੀਐਲ ਵਿੱਚ ਨਹੀਂ ਖੇਡ ਸਕਣਗੇ। ਸ਼ਮੀ ਨੂੰ ਪੂਰੀ ਤਰ੍ਹਾਂ ਠੀਕ ਹੋਣ ‘ਚ 6 ਮਹੀਨੇ ਲੱਗ ਸਕਦੇ ਹਨ।