Business Khas

Latest news
ਸੜਕਾਂ ’ਤੇ ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ, ਲੋਕਾਂ ਦੀ ਸੁਰੱਖਿਆ ’ਤੇ ਸਵਾਲ ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ
You are currently viewing ਵਾਰਡਾਂ ਵਿੱਚ ਸੀਵਰੇਜ, ਪੀਣ ਵਾਲਾ ਗੰਦਾ ਪਾਣੀ ਅਤੇ ਅਵਾਰਾ ਕੁਤਿਆ ਦੀ ਬਹੁਤ ਵੱਡੀ ਸਮੱਸਿਆ

ਵਾਰਡਾਂ ਵਿੱਚ ਸੀਵਰੇਜ, ਪੀਣ ਵਾਲਾ ਗੰਦਾ ਪਾਣੀ ਅਤੇ ਅਵਾਰਾ ਕੁਤਿਆ ਦੀ ਬਹੁਤ ਵੱਡੀ ਸਮੱਸਿਆ

ਜਲੰਧਰ, ਅੱਜ ਜਲੰਧਰ ਉੱਤਰੀ ਹਲਕੇ ਦੇ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਅਤੇ ਜਲੰਧਰ ਸੈਂਟਰਲ ਹਲਕੇ ਤੋ ਸਾਬਕਾ ਵਿਧਾਇਕ ਅਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਜਲੰਧਰ ਦੇ ਪ੍ਰਧਾਨ ਰਜਿੰਦਰ ਬੇਰੀ, ਕੌਂਸਲਰ ਗਿਆਨ ਚੰਦ ਸੋਢੀ, ਜਗਦੀਸ਼ ਕੁਮਾਰ ਦਕੋਹਾ ਵਲੋ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਗੌਤਮ ਜੈਨ ਨਾਲ ਮੁਲਾਕਾਤ ਕੀਤੀ ਅਤੇ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ ।

ਸੀਵਰੇਜ ਦੀ ਸਮੱਸਿਆ, ਸਟ੍ਰੀਟ ਲਾਈਟਾਂ ਦੀ ਸਮਸਿਆ, ਸ਼ਹਿਰ ਵਿੱਚ ਘੁੰਮਦੇ ਅਵਾਰਾ ਕੁਤਿਆ ਦੀ ਗੰਭੀਰ ਸਮਸਿਆ, ਪਾਰਕਾਂ ਦੀ ਸਾਫ਼ ਸਫਾਈ ਦੀ ਸਮਸਿਆ ਬਾਰੇ ਚਰਚਾ ਕੀਤੀ ਅਤੇ ਇੰਨਾਂ ਸਮਸਿਆ ਦਾ ਜਲਦ ਤੋ ਜਲਦ ਹੱਲ ਕਰਵਾਉਣ ਬਾਰੇ ਕਿਹਾ । ਰਜਿੰਦਰ ਬੇਰੀ ਅਤੇ ਬਾਵਾ ਹੈਨਰੀ ਨੇ ਕਿਹਾ ਕਿ ਜਲੰਧਰ ਸੈਂਟਰਲ ਅਤੇ ਨਾਰਥ ਦੇ ਵੱਖ ਵੱਖ ਵਾਰਡਾਂ ਵਿੱਚ ਸੀਵਰੇਜ, ਪੀਣ ਵਾਲਾ ਗੰਦਾ ਪਾਣੀ ਅਤੇ ਅਵਾਰਾ ਕੁਤਿਆ ਦੀ ਬਹੁਤ ਵੱਡੀ ਸਮੱਸਿਆ ਹੈ । ਸੀਵਰੇਜ ਭਰੇ ਪਏ ਹਨ, ਪੀਣ ਵਾਲਾ ਪਾਣੀ ਗੰਦਾ ਆ ਰਿਹਾ, ਸਟ੍ਰੀਟ ਲਾਇਟਾਂ ਬੰਦ ਪਈਆ ਹਨ । ਇਹ ਮੁਢਲੀਆਂ ਸਹੂਲਤਾਂ ਨਾਲ ਲੋਕਾਂ ਨੂੰ ਮੁਹਈਆ ਕਰਵਾਉਣਾ ਨਗਰ ਨਿਗਮ ਦਾ ਫ਼ਰਜ਼ ਹੈ । ਇਸ ਮੌਕੇ ਤੇ ਵਿਕਾਸ ਤਲਵਾੜ, ਰਾਣਾ ਹਰਸ਼ ਵਰਮਾ, ਐਡਵੋਕੇਟ ਵਿਕਰਮ ਦੱਤਾ, ਰਾਹੁਲ ਧੀਰ, ਹੈਪੀ,ਬੂਟੀ ਰਾਮ, ਹਰਪ੍ਰੀਤ ਵਾਲਿਆ, ਕਾਲਾ ਹਰਗੋਬਿੰਦ ਨਗਰ ਮੌਜੂਦ ਸਨ