Business Khas

Latest news
16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਮੰਗ ਪੱਤਰ ਬੇਅਦਬੀ ਸਬੰਧੀ ਸੋਧ ਬਿੱਲ ਸਰਬਸੰਮਤੀ ਨਾਲ ਪਾਸ ਹੋਣ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਜੋਰਦਾਰ ਸਵਾਗਤ ਖ਼ਾਲਸਾ ਮਾਰਚ ਵਿੱਚ ਸਹਿਜੋਗ ਦੇਣ ਵਾਲੀਆਂ ਸਾਰੀਆਂ ਜਥੇਬੰਦੀਆਂ ਅਤੇ ਸੰਗਤਾ ਦਾ ਧੰਨਵਾਦ  ਸ. ਭੂਪਿੰਦਰ ਪਾਲ ਸਿੰਘ ਖਾਲਸਾ ਅਤੇ ਡਾ. ਜਗਜੀਤ ਕੌਰ ਬਜਾਜ ਨੇ 36ਵੀਂ ਵਿਆਹ ਦੀ ਵਰ੍ਹੇਗੰਢ ਖੁਸ਼ੀ-ਖੁਸ਼ੀ ਮਨਾਈ

ਕੇ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਦਿਆਰਥਣਾਂ ਨੂੰ ਪ੍ਰਦਾਨ ਕਰ ਰਿਹਾ ਹੈ ਗੁਣਵੱਤਾ ਭਰਪੂਰ ਵਿਸ਼ਵ ਪੱਧਰੀ ਸਿੱਖਿਆ

ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਅੰਤਰਗਤ ਕੇ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਨਾਰੀ ਸਿੱਖਿਆ ਅਤੇ ਸਸ਼ਕਤੀਕਰਨ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਅਤੇ ਸਨਮਾਨਜਨਕ ਨਾਮ ਹੈ। ਕੰਨਿਆ ਮਹਾਂ ਵਿਦਿਆਲਾ ਕੈਂਪਸ ਵਿੱਚ ਸਥਿਤ ਇਹ ਸਕੂਲ ਸੰਸਥਾ ਦੀ ਅਮੀਰ ਅਤੇ ਨੈਤਿਕਤਾ ਤੇ ਆਧਾਰਿਤ ਵਿਰਾਸਤ ਅਤੇ ਸ਼ਾਨਾਮੱਤੇ ਇਤਿਹਾਸ ਦੀ ਗਵਾਹੀ ਭਰਦਾ ਹੈ। ਹਰ ਕੋਈ ਵਿਸ਼ਵ ਪੱਧਰੀ ਸਿੱਖਿਆ ਦਾ ਹੱਕਦਾਰ ਹੈ ਦੇ ਤੱਥ ਲਈ ਕਾਲਜੀਏਟ ਸਕੂਲ ਨਿਰੰਤਰ ਕਿਰਿਆਸ਼ੀਲ ਹੈ। ਇਸ ਹੀ ਮੰਤਵ ਦੇ ਤਹਿਤ ਵਿਦਿਆਰਥਣਾਂ ਨੂੰ ਸਿੱਖਿਆ ਦਾ ਮਜ਼ਬੂਤ ਆਧਾਰ ਪ੍ਰਦਾਨ ਕਰਨ ਦੇ ਮੱਦੇਨਜ਼ਰ ਕਾਲਜੀਏਟ ਸਕੂਲ ਉਨ੍ਹਾਂ ਨੂੰ ਸਕਰਾਤਮਕ ਅਕਾਦਮਿਕ, ਸੱਭਿਆਚਾਰਕ ਅਤੇ ਖੇਡ ਵਾਤਾਵਰਨ ਮੁਹੱਈਆ ਕਰਵਾਉਣ ਲਈ ਪੂਰਨ ਤੌਰ ਤੇ ਵਚਨਬੱਧ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ ਸਕੂਲ ਅਕਾਦਮਿਕ ਉੱਤਮਤਾ ਦੀ ਅਮੀਰ ਸੰਸਕ੍ਰਿਤੀ ਅਤੇ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ‘ਤੇ ਕੇਂਦਰਿਤ ਵਿਭਿੰਨ ਸਹਿ ਵਿੱਦਿਅਕ ਗਤੀਵਿਧੀਆਂ ਦੀਆਂ ਉਪਲੱਬਧੀਆਂ ਦੀ ਇੱਕ ਸ਼ਾਨਦਾਰ ਪੇਸ਼ਕਾਰੀ ਹੈ। ਮੌਲਿਕ ਕੈਂਪਸ ਵਿੱਚ ਵਿਦਿਆਰਥਣਾਂ ਲਈ ਸਦਾ ਕੁਝ ਨਵਾਂ ਸਿੱਖਦੇ ਰਹਿਣ ਲਈ ਸਾਰਥਕ ਮਾਹੌਲ ਨੂੰ ਸਿਰਜਣ ਲਈ ਗੰਭੀਰ ਉਪਰਾਲੇ ਕੀਤੇ ਜਾਂਦੇ ਹਨ। ਕਾਲਜੀਏਟ ਸਕੂਲ ਪੂਰੇ ਮਾਣ ਨਾਲ ਬੌਧਿਕ ਰੁਝਾਨਾਂ ਅਤੇ ਸਮਕਾਲੀ ਜ਼ਰੂਰਤਾਂ ਦੇ ਅਨੁਕੂਲਿਤ ਹੋਣ ਦੇ ਨਾਲ-ਨਾਲ ਭਵਿੱਖਵਾਦੀ ਵਿਸ਼ਵ ਪੱਧਰੀ ਅਭਿਆਸਾਂ ਦਾ ਇੱਕ ਸੁਮੇਲ ਪੇਸ਼ ਕਰਦਾ ਹੈ। ਸਕੂਲ ਦੁਆਰਾ ਕੇਵਲ ਰਸਮੀ ਕਲਾਸਰੂਮ ਸਿੱਖਿਆ ਹੀ ਨਹੀਂ ਪ੍ਰਦਾਨ ਨਹੀਂ ਕੀਤੀ ਜਾਂਦੀ ਸਗੋਂ ਇਹ ਆਪਣੀਆਂ ਵਿਦਿਆਰਥਣਾਂ ਵਿਚ ਜਾਣਕਾਰੀ ਨੂੰ ਪੜਤਾਲਣ ਦੀ ਭਾਵਨਾ ਅਤੇ ਵਿਸ਼ਵ ਪੱਧਰੀ ਨਜ਼ਰੀਏ ਨੂੰ ਉਤਸ਼ਾਹਿਤ ਕਰਦਾ ਹੈ ਤਾਂ ਜੋ ਉਨ੍ਹਾਂ ਦਾ ਅਕਾਦਮਿਕ ਸਫਰ ਸਿੱਖਿਆ ਅਤੇ ਜਾਣਕਾਰੀ ਭਰਪੂਰ ਹੋਣ ਦੇ ਨਾਲ-ਨਾਲ ਬਿਹਤਰੀਨ ਬਣ ਸਕੇ। ਸਟੇਟ-ਆਫ-ਦਿ-ਆਰਟ ਇਨਫਰਾਸਟਰੱਕਚਰ, ਸੁਚੱਜੇ ਢੰਗ ਨਾਲ ਆਧੁਨਿਕਤਾ ਨੂੰ ਦਰਸਾਉਂਦੇ ਕਲਾਸਰੂਮ, ਵਿਭਿੰਨ ਸਾਇੰਸ, ਆਈ.ਟੀ.,ਸਾਇਕੋਲੋਜੀ ਅਤੇ ਹੋਮ ਸਾਇੰਸ ਲੈਬਜ਼, ਮਿਊਜ਼ਿਕ ਅਤੇ ਡਾਂਸ ਰੂਮਜ਼ ਆਦਿ ਵਿਦਿਆਰਥਣਾਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਕ ਜਾਣਕਾਰੀ ਮੁਹੱਈਆ ਕਰਵਾਉਣ ਵਿੱਚ ਵੀ ਪੂਰੀ ਤਰ੍ਹਾਂ ਸਮਰਥ ਹਨ। ਵਿਦਿਆਰਥਣਾਂ ਦੇ ਸਿੱਖਣ ਦੇ ਜਜ਼ਬੇ ਦੇ ਲਈ ਲਾਇਬਰੇਰੀ ਵਿਖੇ ਉਪਲੱਬਧ ਵਿਭਿੰਨ ਸਰੋਤ ਪੂਰਕ ਹਨ ਜੋ ਵਿਭਿੰਨ ਵਿਸ਼ਿਆਂ ਦੀਆਂ ਹਜ਼ਾਰਾਂ ਪੁਸਤਕਾਂ ਦੇ ਰੂਪ ਵਿਚ ਵਿਦਿਆਰਥਣਾਂ ਨੂੰ ਜਾਣਕਾਰੀ ਪ੍ਰਦਾਨ ਕਰਨ ਵਿੱਚ ਸਹਾਇਕ ਹਨ। ਵਿਦਿਆਰਥੀਆਂ ਵਿੱਚ ਲੀਡਰਸ਼ਿਪ ਗੁਣਾਂ ਨੂੰ ਪੈਦਾ ਕਰਨ ਵਿਚ ਕਾਲਜੀਏਟ ਸਕੂਲ ਦੀ ਸਟੂਡੈਂਟ ਕੌਂਸਲ ਵੱਲੋਂ ਅਹਿਮ ਰੋਲ ਨਿਭਾਇਆ ਜਾਂਦਾ ਹੈ। ਵਿਦਿਆਰਥਣਾਂ ਦੀ ਛੁਪੀ ਹੋਈ ਪ੍ਰਤਿਭਾ ਨੂੰ ਲੱਭਣ, ਨਿਖਾਰਨ ਅਤੇ ਸੰਵਾਰਨ ਤੋਂ ਇਲਾਵਾ ਇੱਕ ਉਚਿੱਤ ਮੰਚ ਪ੍ਰਦਾਨ ਕਰਨ ਦੇ ਮਕਸਦ ਦੇ ਨਾਲ ਸਾਲ ਭਰ ਵੱਖ-ਵੱਖ ਵਿੱਦਿਅਕ ਅਤੇ ਸਹਿ ਵਿੱਦਿਅਕ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਇੱਥੇ ਹੀ ਬਸ ਨਹੀਂ ਇੰਟਰ ਸਕੂਲ ਮੁਕਾਬਲਾ ਕਰਿਜ਼ਮਾ ਜਿਹਾ ਉਪਰਾਲਾ ਜਿੱਥੇ ਨੌਜਵਾਨ ਵਿਦਿਆਰਥੀਆਂ ਦੇ ਸਿੱਖਿਆ ਦੇ ਸਫ਼ਰ ਦੀ ਇੱਕ ਵਿਸ਼ੇਸ਼ ਸ਼ੁਰੂਆਤ ਕਰਦਾ ਹੈ ਉੱਥੇ ਨਾਲ ਹੀ ਸਾਇੰਸ, ਗਣਿਤ, ਆਈ.ਟੀ. ਇੰਗਲਿਸ਼ ਆਦਿ ਵਿਚ ਨੈਸ਼ਨਲ ਓਲੰਪੀਅਡ, ਇੰਟਰੈਕਟਿਵ ਵਰਕਸ਼ਾਪਾਂ, ਟਾਕਸ, ਸੈਮੀਨਾਰ, ਐਕਸਟੈਂਸ਼ਨ, ਲੈਕਚਰ, ਪ੍ਰੈਕਟੀਕਲ ਅਸਾਈਨਮੈਂਟਾਂ, ਪ੍ਰੋਜੈਕਟ ਫਾਈਲ, ਐਗਜ਼ੀਬਿਸ਼ਨ, ਟੈਲੇਂਟ ਹੰਟ ਜਿਹੇ ਇੰਟਰਾ ਸਕੂਲ ਮੁਕਾਬਲੇ ਉਨ੍ਹਾਂ ਦੇ ਜੀਵਨ ਨੂੰ ਰੁਸ਼ਨਾਉਣ ਵਿੱਚ ਸਹਾਇਕ ਹਨ। ਇਸ ਤੋਂ ਇਲਾਵਾ ਹੈਪੀਨੈੱਸ ਪ੍ਰੋਗਰਾਮ,ਕਾਉਂਸਲਿੰਗ ਸੈਸ਼ਨ, ਯੋਗਾ ਕਲਾਸਾਂ ਅਤੇ ਪੇਰੈਂਟਸ ਟੀਚਰ ਮੀਟ ਆਦਿ ਜਿਹੀਆਂ ਗਤੀਵਿਧੀਆਂ ਦਾ ਆਯੋਜਨ ਵਿਦਿਆਰਥਣਾਂ ਦੇ ਸਰਬਪੱਖੀ ਵਿਕਾਸ ਨੂੰ ਕੇਂਦਰ ਵਿੱਚ ਰੱਖ ਕੇ ਹੀ ਕੀਤਾ ਜਾਂਦਾ ਹੈ। ਹੈਪੀਨੈੱਸ ਪ੍ਰੋਗਰਾਮ ਜਿਹੇ ਵਿਸ਼ੇਸ਼ ਉਪਰਾਲੇ ਵਿਦਿਆਰਥਣਾਂ ਦੀ ਬੌਧਿਕ ਅਤੇ ਅਧਿਆਤਮਕ ਭਲਾਈ ਦੇ ਲਈ ਜ਼ਰੂਰੀ ਹਨ ਅਤੇ ਅਜਿਹੇ ਕੌਸ਼ਲ ਦੀ ਮਹੱਤਤਾ ਅਜੋਕੇ ਸਮੇਂ ਵਿੱਚ ਹੋਰ ਵੀ ਵਧ ਜਾਂਦੀ ਹੈ। ਪੂਰਨ ਤੌਰ ਤੇ ਸਮਰੱਥ ਅਤੇ ਵਚਨਬੱਧ ਸਕੂਲ ਦੇ ਅਧਿਆਪਕ ਵਿਦਿਆਰਥਣਾਂ ਦੇ ਸੁਚੱਜੇ ਮੈਂਟਰਜ਼ ਹਨ ਜੋ ਉਨ੍ਹਾਂ ਨੂੰ ਸਹੀ ਫੈਸਲਾ ਲੈਣ, ਟੀਮ ਦੀ ਭਾਵਨਾ ਅਤੇ ਲੀਡਰਸ਼ਿਪ ਗੁਣਾਂ ਸਬੰਧੀ ਸਿਖਲਾਈ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਗਿਆਨ ਪ੍ਰਾਪਤੀ ਦੇ ਅਰਥ ਨੂੰ ਵਧਾਉਂਦੇ ਹੋਏ ਇਹ ਵਿਦਿਆਰਥਣਾਂ ਦੀ ਸ਼ਖ਼ਸੀਅਤ ਵਿੱਚ ਗੁਣਾਤਮਕ ਤਬਦੀਲੀ ਦਾ ਆਧਾਰ ਬਣਦਾ ਹੈ। ਵਿਦਿਆਰਥਣਾਂ ਨੂੰ ਬੇਸ਼ੁਮਾਰ ਉੱਚ ਪੱਧਰੀ ਸਹੂਲਤਾਂ ਅਤੇ ਮੌਕਿਆਂ ਦਾ ਲਾਭ ਪ੍ਰਦਾਨ ਕਰਨਾ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਵਿਦਿਆਲਾ ਦਾ ਮਾਣ ਵਧਾਉਂਦਾ ਹੈ। ਵਿਦਿਆਰਥਣਾਂ ਨੂੰ ਕੇ.ਐਮ.ਵੀ. ਸਕੂਲ ਆਫ ਕਮਿਊਨੀਕੇਸ਼ਨਜ਼ ਦੇ ਅੰਤਰਗਤ ਸਪੋਕਨ ਇੰਗਲਿਸ਼, ਆਈਲੈਟਸ ਅਤੇ ਵਿਦੇਸ਼ੀ ਅਧਿਆਪਕਾਂ ਤੋਂ ਵਿਦੇਸ਼ੀ ਭਾਸ਼ਾਵਾਂ ਬਾਰੇ ਸਿੱਖਿਆ ਲਈ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ। ਸ਼ਾਨਦਾਰ ਵਿੱਦਿਅਕ ਵਾਤਾਵਰਣ ਅਤੇ ਸਹਿ ਵਿੱਦਿਅਕ ਗਤੀਵਿਧੀਆਂ ਦੇ ਨਾਲ ਕਾਲਜੀਏਟ ਸਕੂਲ ਬਿਨਾਂ ਸ਼ੱਕ ਚਾਹਵਾਨਾਂ ਦੀ ਪਹਿਲੀ ਪਸੰਦ ਹੈ ।