Business Khas

Latest news

ਗਵਾਹੀ ਦੇਣ ਆਈ ਔਰਤ ਨੂੰ ਪਤੀ ਨੇ ਮਾਰੀਆਂ ਗੋਲੀਆਂ

ਦਿੱਲੀ- ਰਾਜਧਾਨੀ ਦਿੱਲੀ ਦੀ ਅਦਾਲਤ ਵੀ ਹੁਣ ਸੁਰੱਖਿਅਤ ਨਹੀਂ ਹੈ। ਸਾਕੇਤ ਕੋਰਟ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਸਾਕੇਤ ਕੋਰਟ ਵਿੱਚ ਸਵੇਰੇ ਇੱਕ ਔਰਤ ਨੂੰ ਗੋਲੀਆਂ ਮਾਰੀਆਂ ਗਈਆਂ। ਪਤੀ-ਪਤਨੀ ਵਿਚਾਲੇ ਚੱਲ ਰਹੇ ਮਾਮਲੇ ‘ਚ ਔਰਤ ਨੂੰ ਗਵਾਹੀ ਲਈ ਅਦਾਲਤ ‘ਚ ਲਿਆਂਦਾ ਗਿਆ ਸੀ। ਐਨਐਸਸੀ ਥਾਣਾ ਮੁਖੀ ਨੇ ਆਪਣੀ ਕਾਰ ਵਿੱਚ ਔਰਤ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਇਸ ਘਟਨਾ ਤੋਂ ਬਾਅਦ ਦਿੱਲੀ ਪੁਲਿਸ ‘ਚ ਹੜਕੰਪ ਮਚ ਗਿਆ ਹੈ। ਸੂਚਨਾ ਤੋਂ ਬਾਅਦ ਸਾਰੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਰਹੇ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਵਕੀਲ ਬਲਾਕ ਨੇੜੇ ਵਕੀਲ ਦੀ ਡਰੈੱਸ ਵਿੱਚ ਪੁੱਜੇ ਪਤੀ ਨੇ ਔਰਤ ਨੂੰ ਗੋਲੀ ਮਾਰ ਦਿੱਤੀ। ਦਿੱਲੀ ਪੁਲਿਸ ਮੁਤਾਬਕ ਇਹ ਔਰਤ ਦਿੱਲੀ ਦੀ ਸਾਕੇਤ ਅਦਾਲਤ ‘ਚ ਇਕ ਮਾਮਲੇ ‘ਚ ਆਪਣੇ ਪਤੀ ਖਿਲਾਫ ਗਵਾਹੀ ਦੇਣ ਆਈ ਸੀ, ਜਦੋਂ ਪਹਿਲਾਂ ਤੋਂ ਹੀ ਉਸ ਦਾ ਇੰਤਜ਼ਾਰ ਕਰ ਰਹੇ ਉਸ ਦੇ ਪਤੀ ਨੇ ਗੋਲੀਆਂ ਚਲਾ ਦਿੱਤੀਆਂ। ਔਰਤ ਨੂੰ ਜਲਦਬਾਜ਼ੀ ‘ਚ ਹਸਪਤਾਲ ਲਿਜਾਇਆ ਗਿਆ।

ਇਹ ਘਟਨਾ ਸਵੇਰੇ 10.30 ਵਜੇ ਦੀ ਹੈ। ਜ਼ਖਮੀ ਔਰਤ ਦੀ ਪਛਾਣ ਰਾਧਾ (40) ਵਜੋਂ ਹੋਈ ਹੈ। ਪੀੜਤ ਦੇ ਪੇਟ ਵਿੱਚ ਦੋ ਅਤੇ ਇੱਕ ਹੱਥ ਵਿੱਚ ਗੋਲੀਆਂ ਲੱਗੀਆਂ ਹਨ। ਮਹਿਲਾ ਦਾ ਮੈਕਸ ਸਾਕੇਤ ਵਿਖੇ ਇਲਾਜ ਚੱਲ ਰਿਹਾ ਹੈ। ਔਰਤ ਦੇ ਪਤੀ ਦਾ ਨਾਂ ਕਾਮੇਸ਼ਵਰ ਕੁਮਾਰ ਸਿੰਘ ਹੈ ਅਤੇ ਉਸ ਨੇ ਔਰਤ ‘ਤੇ ਗੋਲੀਆਂ ਚਲਾਈਆਂ।