Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਘਰਵਾਲੀ ਤੋਂ ਦੁਖੀ ਬੰਦਿਆਂ ਨੂੰ ਮੁਫਤ ਚਾਹ! ਜਾਣੋ ਅਜਿਹਾ ਕਿਉਂ ਕਰਦਾ ਹੈ ਇਹ ਸਖ਼ਸ਼

ਘਰਵਾਲੀ ਤੋਂ ਦੁਖੀ ਬੰਦਿਆਂ ਨੂੰ ਮੁਫਤ ਚਾਹ! ਜਾਣੋ ਅਜਿਹਾ ਕਿਉਂ ਕਰਦਾ ਹੈ ਇਹ ਸਖ਼ਸ਼

ਬਠਿੰਡਾ ਦੇ ਮਾਡਲ ਟਾਊਨ ਪਾਸ਼ ਇਲਾਕੇ ਵਿੱਚ ਚਾਹ ਦਾ ਕਾਰੋਬਾਰ ਕਰਨ ਵਾਲੇ ਨੌਜਵਾਨ ਦੀ ਚਰਚਾ ਜੋਰਾ ਉੱਤੇ ਹੈ। ਇਸ ਨੌਜਵਾਨ ਵੱਲੋਂ ਆਪਣੀ ਫੂਡ ਵੈਨ ਉੱਤੇ ਕਈ ਤਰ੍ਹਾਂ ਦੀ ਸਪੈਸ਼ਲ ਚਾਹ ਬਣਾਈ ਜਾਂਦੀ ਹੈ ਜਿਨਾਂ ਵਿੱਚ ਪ੍ਰਮੁੱਖ ਤੌਰ ਉੱਤੇ ਘਰਵਾਲੀ ਤੋਂ ਦੁਖੀ ਬੰਦਿਆਂ ਨੂੰ ਮੁਫਤ ਚਾਹ ਪਲਾਉਣ ਦੀ ਫਲੈਕਸ ਸਭ ਨੂੰ ਆਕਰਸ਼ਿਤ ਕਰ ਰਹੀ ਹੈ। ਫੂਡ ਵੈਨ ਚਲਾਉਣ ਵਾਲੇ ਨੌਜਵਾਨ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਕੈਨੇਡਾ ਵਿੱਚ ਪੀਆਰ ਹੈ ਅਤੇ ਉਸ ਵੱਲੋਂ ਹੋਈ ਸਪੋਂਸਰ ਕਰਕੇ ਉਸ ਨੂੰ ਵਿਦੇਸ਼ ਬੁਲਾਇਆ ਜਾ ਰਿਹਾ ਹੈ। ਵੀਜ਼ਾ ਆਉਣ ਦੇ ਬਾਵਜੂਦ ਉਸ ਵੱਲੋਂ ਵਿਦੇਸ਼ ਨਹੀਂ ਜਾਇਆ ਗਿਆ ਅਤੇ ਭਾਰਤ ਵਿੱਚ ਹੀ ਰਹਿ ਕੇ ਆਪਣਾ ਕਾਰੋਬਾਰ ਕਰਨ ਨੂੰ ਤਰਜੀਹ ਦਿੱਤੀ ਗਈ।ਪਰ ਉਸ ਦੇ ਇਸ ਫੈਸਲੇ ਦਾ ਉਸ ਦੀ ਪਤਨੀ ਨੇ ਵਿਰੋਧ ਕੀਤਾ ਜਿਸ ਤੋਂ ਬਾਅਦ ਉਸ ਨੇ ਫੈਸਲਾ ਕੀਤਾ ਕਿ ਉਹ ਆਪਣੀ ਫੂਡ ਵੈਨ ਰਾਹੀਂ ਜਿੱਥੇ ਲੋਕਾਂ ਨੂੰ ਖਾਣ ਪੀਣ ਦਾ ਸਾਫ ਸੁਥਰਾ ਸਮਾਨ ਉਪਲਬਧ ਕਰਾਏਗਾ। ਉੱਥੇ ਹੀ ਉਹਨਾਂ ਦੁੱਖਾਂ ਤਕਲੀਫਾਂ ਨੂੰ ਘਟਾਉਣ ਲਈ ਵਿਸ਼ੇਸ਼ ਉਪਰਾਲਾ ਕਰੇਗਾ। ਇਸੇ ਲੜੀ ਤਹਿਤ ਉਸ ਵੱਲੋਂ ਆਪਣੀ ਫੂਡ ਬੈਨ ਦੇ ਬਾਹਰ ਜੋ ਫਲੈਕਸ ਲਗਾਈ ਗਈ ਹੈ ਉਸ ਘਰਵਾਲੀ ਤੋਂ ਦੁਖੀ ਲੋਕਾਂ ਨੂੰ ਮੁਫਤ ਚਾਹ ਪਿਆਉਣ ਦੀ ਗੱਲ ਆਖੀ ਗਈ ਹੈ।ਇਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਵਿਸ਼ੇਸ਼ ਚਾਹ ਤੇ ਸਲੋਗਨ ਲਿਖੇ ਗਏ ਹਨ ਜਿਸ ਕਾਰਨ ਲੋਕ ਉਸ ਪਾਸ ਚਾਹ ਪੀਣ ਤਾਂ ਆਉਂਦੇ ਹਨ ਉੱਥੇ ਹੀ ਆਪਣੀ ਮਾਨਸਿਕ ਪਰੇਸ਼ਾਨੀ ਤੋਂ ਵੀ ਰਾਹਤ ਪਾਉਂਦੇ ਹਨ ਕਿਉਂਕਿ ਇਹ ਅਕਸਰ ਉਹਨਾਂ ਨੂੰ ਕਾਫੀ ਹੱਦ ਤੱਕ ਮਾਨਸਿਕ ਪਰੇਸ਼ਾਨੀ ਤੋਂ ਛੁਟਕਾਰਾ ਦਿਵਾਉਂਦੀ ਹੈ। ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਕਨੇਡਾ ਜਾਣ ਤੋਂ ਕੀਤੀ ਗਈ ਨਾ ਤੋਂ ਬਾਅਦ ਪਤਨੀ ਵੱਲੋਂ ਇਸ ਦਾ ਕਾਫੀ ਵਿਰੋਧ ਕੀਤਾ ਗਿਆ ਸੀ ਪਰ ਅੱਜ ਚੰਗਾ ਕਾਰੋਬਾਰ ਚੱਲਣ ਤੋਂ ਬਾਅਦ ਪਤਨੀ ਵੱਲੋਂ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ ਤੇ ਫੂਡ ਵੈਨ ਵਿੱਚ ਤਿਆਰ ਕੀਤੀਆਂ ਵਸਤਾਂ ਜ਼ਿਆਦਾਤਰ ਉਸ ਦੀ ਪਤਨੀ ਵੱਲੋਂ ਘਰ ਤਿਆਰ ਕੀਤੀਆਂ ਜਾਂਦੀਆਂ ਹਨ ਤਾਂ ਜੋ ਲੋਕਾਂ ਨੂੰ ਸਾਫ ਸੁਥਰਾ ਖਾਣਾ ਉਪਲਬਧ ਕਰਾਇਆ ਜਾ ਸਕੇ।ਉਹਨਾਂ ਕਿਹਾ ਕਿ ਪੰਜਾਬ ਵਿੱਚ ਰੁਜ਼ਗਾਰ ਦੀ ਕਮੀ ਨਹੀਂ ਹੈ ਬਸ ਨੌਜਵਾਨਾਂ ਨੂੰ ਵਿਦੇਸ਼ ਦਾ ਰੁੱਖ ਛੱਡ ਕੇ ਆਪਣੇ ਦੇਸ਼ ਵਿੱਚ ਕਾਰੋਬਾਰ ਕਰਨਾ ਚਾਹੀਦਾ ਅੱਜ ਉਸ ਦੇ ਇਸ ਕਾਰੋਬਾਰ ਦੀ ਚਰਚਾ ਦੂਰ ਦੂਰ ਤੱਕ ਹੈ ਤੇ ਲੋਕ ਉਨਾਂ ਦੀ ਦੁਕਾਨ ਤੇ ਸੈਲਫੀਆਂ ਕਰਵਾਉਣ ਲਈ ਆਉਂਦੇ ਹਨ ਅਤੇ ਕਈ ਤਰ੍ਹਾਂ ਦੀ ਵਿਸ਼ੇਸ਼ ਚਾਹ ਪੀ ਕੇ ਜਾਂਦੇ ਹਨ ਅਤੇ ਉਨਾਂ ਦੇ ਪਰਿਵਾਰ ਵੱਲੋਂ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਲਈ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ