ਸੋਸ਼ਲ ਮੀਡੀਆ ‘ਤੇ ਸੁਰਖੀਆਂ ‘ਚ ਰਹਿਣ ਵਾਲਾ ਨੀਟੂ ਸ਼ਟਰਾਂ ਵਾਲਾ ਜਲੰਧਰ ਲੋਕ ਸਭਾ ਜਿਮਨੀ ਚੋਣ 2023 ‘ਚ ਸ਼ਕਤੀਮਾਨ ਬਣ ਕੇ ਘੁੰਮ ਰਿਹਾ ਸੀ। ਗੱਲਬਾਤ ਦੌਰਾਨ ਉਸਨੇ ਕਿਹਾ ਕਿ “4 ਘੰਟਿਆਂ ‘ਚ ਦੇਸ਼ ਦੀ ਗਰੀਬੀ ਚੱਕ ਦੇਊਂ।’
ਦੱਸ ਦਈਏ ਕਿ ਨੀਟੂ ਸ਼ਟਰਾਂ ਵਾਲਾ ਆਜ਼ਾਦ ਉਮੀਦਵਾਰ ਵਜੋਂ ਜਲੰਧਰ ਲੋਕ ਸਭਾ ਜਿਮਨੀ ਚੋਣ 2023 ਲੜ ਰਿਹਾ ਹੈ ਅਤੇ ਆਟੋਰਿਕਸ਼ਾ ਉਸਦਾ ਚੋਣ ਨਿਸ਼ਾਨ ਹੈ।
ਜ਼ੀ ਮੀਡੀਆ ਨਾਲ ਗੱਲਬਾਤ ਕਰਦਿਆਂ, ਨੀਟੂ ਸ਼ਟਰਾਂ ਵਾਲਾ ਨੇ ਕਿਹਾ ਕਿ “ਜੇਕਰ ਪੰਜਾਬ ਦੇ ਜਾਂ ਦੇਸ਼ ਦੇ ਹਾਲਾਤ ਸਹੀ ਹੁੰਦੇ ਤਾਂ ਸਾਡੇ ਵਰਗੇ ਫੁੱਦੂਆਂ ਨੂੰ ਕੋਈ ਲੋੜ ਨਹੀਂ ਹੁੰਦੀ ਚੋਣਾਂ ‘ਚ ਆਉਣ ਦੀ ਕਿਉਂਕਿ ਦੇਸ਼ ਦੇ ਹਾਲਾਤ ਬਹੁਤ ਮਾੜੇ ਹਨ ਤੇ ਜਿਹੜੇ ਪੜ੍ਹੇ ਲਿਖੇ ਹਨ ਪੂਛ ਬਣੇ ਹੋਏ ਹਨ ਤੇ ਅਸੀਂ ਇਹ ਪੂਛ ਹੀ ਛੁਡਾਉਣੀ ਹੈ।”
