Business Khas

Latest news

ਨਵੇਂ ਸੰਘਰਸ਼ਾਂ ਦੇ ਆਗਾਜ਼ ਦਾ ਪਿੜ ਬੰਨ੍ਹੇਗੀ ਜਨਰਲ ਕੌਂਸਲ : ਸੁਖਵਿੰਦਰ ਸਿੰਘ ਚਾਹਲ

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਸੂਬਾਈ ਗੂਗਲ ਮੀਟ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ , ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਸੂਬਾਈ ਜਨਰਲ ਕੌਂਸਲ 22 ਸਤੰਬਰ ਨੂੰ ਰੋਪੜ ਵਿੱਚ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਸਸਕੌਰ ਨੇ ਦੱਸਿਆ ਕਿ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੰਵਿਧਾਨ ਮੁਤਾਬਿਕ ਹਰ ਛੇ ਮਹੀਨੇ ਬਾਅਦ ਜਥੇਬੰਦੀ ਦੀ ਜਨਰਲ ਕੌਂਸਲ ਬੁਲਾਈ ਜਾਂਦੀ ਹੈ ਜਿਸ ਵਿਚ ਅਧਿਆਪਕਾ ਦੇ ਮੰਗਾਂ ਮਸਲਿਆਂ ‘ਤੇ ਵਿਚਾਰ ਚਰਚਾ ਕਰਨ ਉਪਰੰਤ ਨਵੇਂ ਸੰਘਰਸ਼ਾਂ ਦਾ ਐਲਾਨ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਜਨਰਲ ਕੌਂਸਲ ਵਿੱਚ ਜਥੇਬੰਦੀ ਦੇ ਸਾਰੇ ਚੁਣੇ ਹੋਏ ਬਲਾਕ ਪ੍ਰਧਾਨ, ਜ਼ਿਲ੍ਹੇ ਅਤੇ ਪੰਜਾਬ ਦੇ ਸਰਗਰਮ ਆਗੂ ਹਿੱਸਾ ਲੈਣਗੇ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਇਹ ਜਨਰਲ ਕੌਂਸਲ ਵਿੱਚ ਪੁਰਾਣੇ ਕੀਤੇ ਸੰਘਰਸ਼ਾਂ ਦੀ ਪੜਚੋਲ ਕੀਤੀ ਜਾਵੇਗੀ ਤੇ ਨਵੇਂ ਸੰਘਰਸ਼ਾਂ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੇ ਨਾਮ ਹੇਠ ਬਣੀ ਪੰਜਾਬ ਸਰਕਾਰ ਨੇ ਪਹਿਲੀਆਂ ਸਰਕਾਰਾਂ ਦੀ ਪੈੜ ਤੇ ਚਲਦਿਆਂ ਪੰਜਾਬ ਦਾ ਸਿੱਖਿਆ ਢਾਂਚਾ ਬਰਬਾਦ ਕਰ ਕੇ ਰੱਖ ਦਿੱਤਾ ਹੈ ਅਤੇ ਅਧਿਆਪਕਾਂ ਨੂੰ ਬੇਲੋੜੇ ਪ੍ਰੋਜੈਕਟਾਂ ਵਿੱਚ ਉੱਲਝਾ ਕੇ ਬੱਚਿਆਂ ਨੂੰ ਅਸਲ ਸਿੱਖਣ ਪ੍ਰਕਿਰਿਆ ਤੋਂ ਦੂਰ ਕੀਤਾ ਜਾ ਰਿਹਾ ਹੈ ਅਤੇ ਸਿਰਫ ਲੋਕ ਦਿਖਾਵੇ ਵਾਸਤੇ ਅੰਕੜਿਆਂ ਦਾ ਫ਼ਰਜ਼ੀਵਾੜਾ ਸਿਰਜਿਆ ਜਾ ਰਿਹਾ ਹੈ। ਅਧਿਆਪਕ ਮੰਗਾਂ ਮਸਲਿਆਂ ਤੋੰ ਵੀ ਸਰਕਾਰ ਭੱਜੀ ਹੈ। ਇਸ ਜਨਰਲ ਕੌਂਸਲ ਵਿੱਚ ਸਭ ਮੰਗਾਂ-ਮਸਲਿਆਂ ਉੱਪਰ ਖੁੱਲ੍ਹ ਕੇ ਵਿਚਾਰ-ਚਰਚਾ ਕੀਤੀ ਜਾਵੇਗੀ। ਇਸ ਮੌਕੇ ਵਿੱਤ ਸੱਕਤਰ ਅਮਨਦੀਪ ਸ਼ਰਮਾ, ਪ੍ਰੈੱਸ ਸਕੱਤਰ ਕਰਨੈਲ ਸਿੰਘ ਫਿਲੌਰ ਨੇ ਕਿਹਾ ਕਿ ਸੂਬਾਈ ਜਨਰਲ ਕੌਂਸਲ ਦੀ ਤਿਆਰੀ ਲਈ 17 ਅਤੇ 18 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਇਸ ਜਨਰਲ ਕੌਂਸਲ ਵਿੱਚ ਉੱਘੇ ਸਿੱਖਿਆ ਸ਼ਾਸਤਰੀ ਨਵੀਂ ਸਿੱਖਿਆ ਨੀਤੀ ਤੇ ਆਪਣੇ ਵਿਚਾਰ ਪ੍ਰਗਟ ਕਰਨਗੇ। ਇਸ ਸਮੇਂ ਬਲਵਿੰਦਰ ਸਿੰਘ ਭੁੱਟੋ ਜਥੇਬੰਦਕ ਸਕੱਤਰ, ਜਸਵਿੰਦਰ ਸਮਾਣਾ ਸਹਾਇਕ ਜਥੇਬੰਦਕ ਸਕੱਤਰ, ਕੁਲਦੀਪ ਸਿੰਘ ਪੂਰੋਵਾਲ ਤੇ ਗੁਰਪ੍ਰੀਤ ਸਿੰਘ ਅੰਮੀਵਾਲ ਸੀਨੀਅਰ ਮੀਤ ਪ੍ਰਧਾਨ, ਗੁਰਦੀਪ ਸਿੰਘ ਬਾਜਵਾ ਤੇ ਮਨੋਹਰ ਲਾਲ ਸ਼ਰਮਾਂ ਮੀਤ ਪ੍ਰਧਾਨ, ਦੇਵੀ ਦਿਆਲ ਤੇ ਹਰਿੰਦਰ ਮੱਲੀਆਂ ਜੁਆਇੰਟ ਸਕੱਤਰ, ਦਿਲਦਾਰ ਭੰਡਾਲ਼ ਤੇ ਗਣੇਸ਼ ਭਗਤ ਤੋਂ ਬਿਨਾਂ ਗੁਰਦੀਪ ਸਿੰਘ ਬਾਜਵਾ, ਗੁਰਮੇਲ ਸਿੰਘ, ਸੁਭਾਸ਼ ਪਠਾਨਕੋਟ ਤੇ ਗਣੇਸ਼ ਭਗਤ ਸੁੱਚਾ ਸਿੰਘ ਟਰਪਈ, ਹਰਿੰਦਰ ਮੱਲੀਆਂ, ਬਲਦੇਵ ਸਿੰਘ ਬਰਾੜ , ਸਰਬਜੀਤ ਸਿੰਘ ਬਰਾੜ, ਪਰਮਜੀਤ ਸਿੰਘ ਸ਼ੋਰੇ ਵਾਲਾ, ਰਾਜੀਵ ਹਾਂਡਾ, ਕੁਲਦੀਪ ਪੁਰੋਵਾਲ, ਕਪੂਰਥਲਾ ਤੋਂ ਸੁਖਚੈਨ ਸਿੰਘ ਬੱਧਣ, ਜਗਜੀਤ ਸਿੰਘ ਮਾਨ, ਨੂਰ ਮੁਹੰਮਦ, ਨਰਿੰਦਰ ਸਿੰਘ ਮਾਖਾ, ਜੱਜ ਪਾਲ ਸਿੰਘ ਬਾਜੇ ਕੇ, ਮਨੋਹਰ ਲਾਲ ਸ਼ਰਮਾ, ਜਸਵਿੰਦਰ ਸਿੰਘ ਸਮਾਣਾ, ਰਵਿੰਦਰ ਸਿੰਘ ਪੱਪੀ ਸਿੱਧੂ, ਬਿਕਰਮਜੀਤ, ਦੇਵੀ ਦਿਆਲ ਸਰਬਜੀਤ ਸਿੰਘ ਸੰਧੂ , ਭੁਪਿੰਦਰ ਸਿੰਘ ਜੀਰਾ, ਰਜਿੰਦਰ ਰਾਜਨ, ਦਲਜੀਤ ਸਿੰਘ, ਰਣਜੀਤ ਸਿੰਘ, ਅਮ੍ਰਿਤਪਾਲ ਸਿੰਘ ਪਠਾਨਕੋਟ, ਧਰਮਿੰਦਰ ਭੰਗੂ, ਨਿਰਮੋਲਕ ਸਿੰਘ ਹੀਰਾ, ਸਰਬਜੀਤ ਸਿੰਘ ਧਾਲੀਵਾਲ, ਹਰਜੀਤ ਸਿੰਘ ਗਲ਼ਵੱਟੀ, ਰਕੇਸ਼ ਕੁਮਾਰ, ਸੰਦੀਪ ਕੁਮਾਰ ਫਾਜ਼ਿਲਕਾ, ਪ੍ਰਭਜੀਤ ਸਿੰਘ ਰਸੂਲਪੁਰ, ਰਮਨਦੀਪ ਸਿੰਘ, ਸੁਖਬਿੰਦਰ ਸਿੰਘ, ਅਮਰਜੀਤ ਸਿੰਘ, ਜਸਬੀਰ ਸਿੰਘ, ਕਮਲਦੀਪ ਸਿੰਘ, ਕੁਲਚਰਨ ਕੁਮਾਰ, ਨਵਤੇਜ ਸਿੰਘ ਲੁਧਿਆਣਾ, ਕੁਲਦੀਪ ਕੌੜਾ, ਕੁਲਦੀਪ ਵਾਲੀਆ, ਵੇਦ ਪਰਕਾਸ਼, ਰਵੀ ਕੁਮਾਰ, ਗੁਰਨਾਮ ਸਿੰਘ, ਗੁਰਦੀਸ਼ ਸਿੰਘ, ਬਲਜੀਤ ਸਿੰਘ, ਇਕਬਾਲ ਸਿੰਘ, ਰਜੇਸ਼ ਕੁਮਾਰ ਫਤਹਿਗੜ੍ਹ, ਮਨਜਿੰਦਰ ਸਿੰਘ ਲਾਡੀ, ਦਿਦਾਰ ਸਿੰਘ ਪਟਿਆਲਾ, ਰਸ਼ਪਾਲ ਸਿੰਘ, ਸੁਖਜਿੰਦਰ ਸਿੰਘ, ਕੁਲਦੀਪ ਸਿੰਘ ਮੋਗਾ, ਬਲਵਿੰਦਰ ਸਿੰਘ ਸੰਧੂ, ਜਗਸੀਰ ਸਿੰਘ ਗਿੱਲ ਫ਼ਿਰੋਜ਼ਪੁਰ, ਅਮਨਦੀਪ ਫਾਜ਼ਿਲਕਾ, ਸੰਦੀਪ ਫਾਜ਼ਿਲਕਾ ਆਦਿ ਹਾਜ਼ਰ ਸਨ।