Business Khas

You are currently viewing ਪੁਲਿਸ ਨੇ ਰੇਲਵੇ ਸਟੇਸ਼ਨ ਨੇੜੇ 05 ਗੁੰਮ ਹੋਏ ਬੱਚਿਆਂ ਨੂੰ ਬਰਾਮਦ ਕੀਤਾ।

ਪੁਲਿਸ ਨੇ ਰੇਲਵੇ ਸਟੇਸ਼ਨ ਨੇੜੇ 05 ਗੁੰਮ ਹੋਏ ਬੱਚਿਆਂ ਨੂੰ ਬਰਾਮਦ ਕੀਤਾ।

  • ਜਲੰਧਰ,(ਸੰਜੇ ਸ਼ਰਮਾ)-ਪੁਲਿਸ ਕੰਟਰੋਲ ਰੂਮ ਨੂੰ ਰੇਲਵੇ ਸਟੇਸ਼ਨ ਦੇ ਕੋਲ 5 ਬੱਚਿਆਂ ਦੇ ਗੁੰਮ ਹੋਣ ਦੀ ਸੂਚਨਾ ਮਿਲੀ ਸੀ। ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 3, ਨੇ ਤੁਰੰਤ ਬੱਚਿਆਂ ਨੂੰ ਰੇਸਕਿਊ ਕੀਤਾ ਅਤੇ ਉਨ੍ਹਾਂ ਦੇ ਮਾਪਿਆਂ ਦਾ ਪਤਾ ਲਗਾਉਣ ਲਈ ਯਤਨ ਸ਼ੁਰੂ ਕੀਤੇ। ਕੁੱਝ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਪੁਲਿਸ ਬੱਚਿਆਂ ਦੇ ਮਾਤਾ-ਪਿਤਾ ਨੂੰ ਲੱਭਣ ਵਿੱਚ ਕਾਮਯਾਬ ਰਹੀ। ਇਹ ਤੱਥ ਸਾਹਮਣੇ ਆਏ ਕਿ ਬੱਚੇ ਗਲਤੀ ਨਾਲ ਬੁੱਲੋਵਾਲ, ਹੁਸ਼ਿਆਰਪੁਰ ਤੋਂ ਬੱਸ ਰਾਹੀਂ ਸਫਰ ਕਰ ਕੇ ਜਲੰਧਰ ਆ ਗਏ ਅਤੇ ਬਾਅਦ ਵਿੱਚ ਘਰ ਦਾ ਰਸਤਾ ਭੁੱਲ ਗਏ ਸਨ। ਬੱਚਿਆਂ ਨੂੰ ਸੁਰੱਖਿਅਤ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ, ਜਿਨ੍ਹਾਂ ਨੇ ਪੁਲਿਸ ਦੇ ਯਤਨਾਂ ਲਈ ਧੰਨਵਾਦ ਪ੍ਰਗਟਾਇਆ।