Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਪ੍ਰਕਾਸ਼ ਪੁਰਬ ਦੇ ਆਗਮਨ ‘ਚ 556 ਬੂਟਿਆਂ ਅਤੇ ਕੱਪੜੇ ਦੇ ਥੈਲੇਆਂ ਦਾ ਲਗਾਇਆ ਲੰਗਰ

ਪ੍ਰਕਾਸ਼ ਪੁਰਬ ਦੇ ਆਗਮਨ ‘ਚ 556 ਬੂਟਿਆਂ ਅਤੇ ਕੱਪੜੇ ਦੇ ਥੈਲੇਆਂ ਦਾ ਲਗਾਇਆ ਲੰਗਰ

ਜਲੰਧਰ, ਨਵੇਂ ਵਿਆਹੇ ਗੁਰਸਿੱਖ ਜੋੜੇ ਸਰਦਾਰ ਅਨਮੋਲ ਸਿੰਘ ਅਤੇ ਬੀਬਾ ਜਸਮੀਤ ਕੌਰ ਨੇ ਆਪਣੇ ਆਨੰਦ ਕਾਰਜ ਨੂੰ ਯਾਦਗਾਰ ਬਨਾਉਣ ਲਈ ਵਿਆਹ ਦੀ ਪਾਰਟੀ ( ਸ਼ੁਕਰਾਨਾ ਸਮਾਗਮ) ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਜਲੰਧਰ ਕਰਾਇਆ ਅਤੇ ਇਸ ਸਮਾਗਮ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ੁਕਰਾਨਾ ਕਰਦੇ ਹੋਏ ਉਨ੍ਹਾਂ ਦੇ 556ਵੇ ਪ੍ਰਕਾਸ਼ ਪੁਰਬ ਦੇ ਆਗਮਨ ‘ਚ 556 ਬੂਟਿਆਂ ਅਤੇ ਕੱਪੜੇ ਦੇ ਥੈਲੇਆਂ ਦਾ ਲੰਗਰ ਲਗਾਇਆ। ਨਵੇਂ ਵਿਆਹੇ ਜੋੜੇ ਦੇ ਪਰਿਵਾਰ ਵਲੋਂ ਸਰਦਾਰ ਕਰਨਪ੍ਰੀਤ ਸਿੰਘ ਜੀ ਨੇ ਆਪਣੀ ਇਹ ਇੱਛਾ ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ ਨੂੰ ਦਸੀ ਅਤੇ ਤੇਰਾ ਤੇਰਾ ਹੱਟੀ ਜਲੰਧਰ ਅਤੇ ਏਕ ਜਰੀਆ ਫਾਊਡੇਸ਼ਨ ਦੇ ਸਹਿਯੋਗ ਨਾਲ ਪੂਰੀ ਕੀਤੀ, ਇਸ ਸੇਵਾ ਵਿੱਚ ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ,ਗੁਰਦੀਪ ਸਿੰਘ ਕਾਰਵਾਂ, ਸਰਬਜੀਤ ਸਿੰਘ,ਪਰਵਿੰਦਰ ਸਿੰਘ ਖਾਲਸਾ,ਯਾਦਵਿੰਦਰ ਸਿੰਘ, ਦਲਜੀਤ ਸਿੰਘ ਸੰਧੂ,ਅਮਨਦੀਪ ਸਿੰਘ,ਹਰਤਰਮਨ ਸਿੰਘ,ਮਨਦੀਪ ਕੌਰ ਅਤੇ ਸੇਵਾਦਾਰਾਂ ਨੇ ਕੀਤੀ। ਇਸ ਸਮਾਗਮ ਵਿੱਚ ਸ਼ਹੀਦ ਭਾਈ ਮਨੀ ਸਿੰਘ ਕੀਰਤਨ ਸੇਵਾ ਸੁਸਾਇਟੀ, ਧੰਨ ਮਾਤਾ ਗੁਜ਼ਰੀ ਸੇਵਾ ਸੁਸਾਇਟੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਸੇਵਾ ਸੁਸਾਇਟੀ ਨੇ ਆਪਣਾ ਸਹਿਯੋਗ ਪਾਇਆ।
ਇਸ ਸ਼ੁਕਰਾਨਾ ਸਮਾਗਮ ਵਿੱਚ ਪੂਰੇ ਪੰਜਾਬ ਤੋਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਸ਼ਿਰਕਤ ਕੀਤੀ। ਅਤੇ ਗੱਤਕਾ ਪਾਰਟੀ ਦੇ ਨੌਜਵਾਨਾਂ ਨੇ ਆਪਣੇ ਜੌਹਰ ਦਿਖਾਏ।।