Business Khas

Latest news

ਪੰਜਾਬ ‘ਚ ਫਿਰ ਤੋਂ ਹੋਵੇਗੀ ਗਰਮੀ, 40 ਤੱਕ ਪਹੁੰਚਿਆ ਪਾਰਾ

ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਬਹੁਤ ਹੀ ਵਧੀਆ ਸੀ ਅਤੇ ਗਰਮੀ ਇੱਕਦਮ ਘੱਟ ਗਈ ਸੀ। ਹੁਣ
ਬਰਸਾਤ ਦਾ ਮੌਸਮ ਲਗਭਗ ਖਤਮ ਹੋ ਚੁੱਕਾ ਹੈ। ਹੁਣ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ। ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ 38 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।

ਮੌਸਮ ਵਿਭਾਗ ਮੁਤਾਬਕ 12 ਮਈ ਨੂੰ ਫਿਰ ਤੋਂ ਪੱਛਮੀ ਗੜਬੜੀ ਆਉਣ ਵਾਲੀ ਹੈ। ਜਿਸ ਦਾ ਅਸਰ 14 ਮਈ ਤੱਕ ਦੇਖਿਆ ਜਾ ਸਕਦਾ ਹੈ ਪਰ ਮੌਸਮ ਦੇ ਹਿਸਾਬ ਨਾਲ ਅਜੇ ਤੱਕ ਇਹ ਅੰਦਾਜ਼ਾ ਨਹੀਂ ਲਗਾਇਆ ਗਿਆ ਹੈ ਕਿ ਇਹ ਕਿੰਨਾ ਜ਼ੋਰਦਾਰ ਹੋਵੇਗਾ। ਦੂਜੇ ਪਾਸੇ ਐਤਵਾਰ ਨੂੰ ਭਾਰਤ ਦੇ ਕਈ ਹਿੱਸਿਆਂ ਵਿਚ 8 ਮਈ ਤੋਂ 12 ਮਈ ਤੱਕ ਚੱਕਰਵਾਤੀ ਤੂਫਾਨ ਦੇ ਨਾਲ ਭਾਰੀ ਮੀਂਹ (Heavy Rainfall) ਦੀ ਚਿਤਾਵਨੀ ਦਿੱਤੀ ਗਈ ਹੈ। ਸਾਲ ਦਾ ਪਹਿਲਾ ਚੱਕਰਵਾਤੀ ਤੂਫਾਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਚੱਕਰਵਾਤੀ ਤੂਫਾਨ ‘ਮੋਕਾ’ ਕਾਰਨ ਬੰਗਾਲ ਦੀ ਖਾੜੀ ‘ਚ ਘੱਟ ਦਬਾਅ ਵਾਲਾ ਖੇਤਰ ਬਣ ਰਿਹਾ ਹੈ। ਇਹ ਘੱਟ ਦਬਾਅ ਇਨ੍ਹੀਂ ਦਿਨੀਂ ਮੌਸਮ ਦੇ ਪੈਟਰਨ ‘ਚ ਬਦਲਾਅ ਦਾ ਵੱਡਾ ਕਾਰਨ ਬਣ ਗਿਆ ਹੈ।