Business Khas

Latest news
ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਕ੍ਰਿਕਟ ਜਗਤ ਵਿੱਚ ਉਹ ਕਾਰਨਾਮਾ ਕਰ ਦਿਖਾਇਆ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਪੰਜਾਬ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ ਅਗਲੇ 3 ਘੰਟਿਆਂ 'ਚ ਤੂਫਾਨ ਨੂੰ ਲੈ ਕੇ ਹਾਈ ਅਲਰਟ... ਨਗਰ ਨਿਗਮ ਚੋਣਾਂ ਦੀ ਤਸਵੀਰ ਨੇ ਰਾਜ ਦੇ ਰਾਜਨੀਤਿਕ ਦ੍ਰਿਸ਼ ਨੂੰ ਸਪੱਸ਼ਟ ਐਨਕਾਂ ਜਾਂ ਸਮਾਨ ਉੱਚ-ਤਕਨੀਕੀ ਐਨਕਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ दिल्ली के हौज खास में AC ब्लास्ट से भीषण आग, रिटायर्ड IAS अधिकारी की मौत ਸੁਸ਼ੀਲ ਰਿੰਕੂ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਪੰਜਾਬ ਸੂਬਾ ਪ੍ਰਧਾਨ ਨਿਯੁਕਤ ਹੋਣ 'ਤੇ ਵਧਾਈ ਦਿੱਤੀ पांचवां समर कैंप 1 जून से 30 जून तक आयोजित
You are currently viewing ਮੋਗਾ ਚ ਐਨ ਆਰ ਆਈ ਤੋਂ ਫਰੋਤੀ ਮੰਗਣ ਦਾ ਮਾਮਲਾ ਆਇਆ ਸਾਹਮਣੇ, ਪਿੰਡ ਵਿੱਚ ਸਹਿਮ ਦਾ ਮਾਹੌਲ

ਮੋਗਾ ਚ ਐਨ ਆਰ ਆਈ ਤੋਂ ਫਰੋਤੀ ਮੰਗਣ ਦਾ ਮਾਮਲਾ ਆਇਆ ਸਾਹਮਣੇ, ਪਿੰਡ ਵਿੱਚ ਸਹਿਮ ਦਾ ਮਾਹੌਲ

ਮੋਗਾ,( ਲਛਮਣਜੀਤ ਸਿੰਘ ਪੁਰਬਾ ) ਪੰਜਾਬ ਭਰ ਚ ਸ਼ਾਂਤੀ ਲਿਆਉਣ ਦਾ ਸਰਕਾਰ ਦਾ ਵਾਅਦਾ ਨਿਕਲਿਆ ਖੋਖਲਾ l ਅੱਜ ਵੀ ਫੋਨ ਕਾਲ ਕਰਕੇ ਫਰੌਤੀ ਮੰਗਣ ਵਾਲਿਆਂ ਦੀਆਂ ਹਰ ਰੋਜ਼ ਖਬਰਾਂ ਸੁਣਨ ਨੂੰ ਮਿਲਦੀਆਂ ਹਨ l

ਇਸੇ ਤਰ੍ਹਾਂ ਹੀ ਪਿੰਡ ਖੋਸਾ ਕੋਟਲਾ ਦੇ ਵਾਸੀ ਜਗਰਾਜ ਸਿੰਘ ਜੋ ਕਿ ਹੁਣ ਬਰੈਮਟਨ ਕਨੇਡਾ ਦੇ ਵਸਨੀਕ ਹਨ ਜੋ ਕਿ ਆਪਣਾ ਮਹਿਕ ਰੇਡੀਓ ਅਤੇ ਮਹਿਕ ਟੀ ਵੀ ਚਲਾਉਂਦੇ ਹਨ ਅਤੇ ਕਨੇਡਾ ਵਿੱਚ ਹੋਣ ਵਾਲੇ ਪੰਜਾਬੀ ਮੇਲੇ ਦੇ ਪ੍ਰਮੋਟਰ ਹਨ l ਉਹਨਾਂ ਤੋਂ ਕਨੇਡਾ ਵਿੱਚ ਫੋਨ ਕਰਕੇ ਪੈਸਿਆਂ ਦੀ ਮੰਗ ਕੀਤੀ ਗਈ ਅਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ l ਜਗਰਾਜ ਸਿੰਘ ਸਿੱਧੂ ਇਨੀ ਦਿਨੀ ਆਪਣੇ ਪਿੰਡ ਖੋਸਾ ਕੋਟਲਾ ਵਿਖੇ ਪਰਿਵਾਰ ਨਾਲ ਆਏ ਹੋਏ ਹਨ l ਉਹਨਾਂ ਨੇ ਪੰਜਾਬ ਸਰਕਾਰ ਤੋਂ ਆਪਣੀ ਜਾਣ ਮਾਲ ਦੀ ਰੱਖਿਆ ਲਈ ਗੁਹਾਰ ਲਗਾਈ l

 

ਜਗਰਾਜ ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 17 ਫਰਵਰੀ ਦੀ ਰਾਤ ਨੂੰ ਡੇਢ ਵਜੇ ਸਾਡਾ ਮੇਨ ਗੇਟ ਕੁਝ ਬੰਦਿਆਂ ਵੱਲੋਂ ਭੰਨਣ ਦੀ ਕੋਸ਼ਿਸ਼ ਕੀਤੀ l ਗੇਟ ਨਾ ਖੁੱਲਣ ਕਰਕੇ ਜਾਂਦੇ ਹੋਏ ਗੋਲੀਆਂ ਚਲਾ ਕੇ ਗਏ ਅਤੇ ਧਮਕੀ ਦੇ ਕੇ ਗਏ ਕਿ ਅੱਜ ਤਾਂ ਬਚ ਗਿਆ ਹੈ ਫਿਰ ਕਿੰਨਾ ਚਿਰ ਬਚੇਗਾ l ਇਹ ਸਾਰੀ ਘਟਨਾ ਸੀ ਸੀ ਟੀ ਵੀ ਵਿੱਚ ਕੈਦ ਹੋ ਗਈ l ਜਗਰਾਜ ਸਿੰਘ ਨੇ ਦੱਸਿਆ ਕਿ ਇਹ ਸਾਰੀ ਘਟਨਾ ਦੀ ਜਾਣਕਾਰੀ ਤੜਕਸਾਰ ਮੈਂ ਪਿੰਡ ਦੇ ਸਰਪੰਚ ਸਾਹਿਬ ਨੂੰ ਦੱਸੀ ਅਤੇ ਫਿਰ ਅਸੀਂ ਇਸ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਸੀ l ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ l ਗੋਲੀਆਂ ਚਲਾਉਣ ਵਾਲੇ ਵਿੱਚੋ ਕੁਝ ਕੁ ਵਿਅਕਤੀ ਟਰੇਸ ਕੀਤੇ ਹਨ ਅਤੇ ਅਣਪਛਾਤੇ ਵਿਅਕਤੀਆਂ ਦੀ ਭਾਲ ਤੇ ਮਾਮਲਾ ਪੁਲਿਸ ਅਧੀਨ ਤਾਂ ਹੋਰ ਕੈਮਰੇ ਦੀ ਫੁਟੇਜ ਆਈ l ਏਰੀਏ ਦੇ ਵਿੱਚ ਗੋਲੀਆਂ ਚੱਲਣ ਕਾਰਨ ਬੜਾ ਸਹਿਮ ਦਾ ਮਾਹੌਲ ਹੈ ਪਿੰਡ ਦੇ ਮੌਜੂਦਾ ਸਰਪੰਚ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਨੀ ਦਿਨੀ ਜਗਰਾਜ ਸਿੱਧੂ ਤੇ ਉਸ ਦੀ ਫੈਮਿਲੀ ਇੰਡੀਆ ਫੇਰੀ ਤੇ ਹਰ ਸਾਲ ਦੀ ਤਰ੍ਹਾਂ ਪਿੰਡ ਆਏ ਹੋਏ ਸਨ l ਪਿਛਲੇ ਦਿਨੀ 17 ਤਰੀਕ ਦੀ ਰਾਤ ਨੂੰ ਜਗਰਾਜ ਸਿੰਘ ਦੇ ਘਰ ਕੁਝ ਅਣਪਛਾਤੇ ਵਿਅਕਤੀਆਂ ਨੇ ਗੇਟ ਨੂੰ ਧੱਕੇ ਮਾਰੇ ਅੰਦਰ ਕੁੱਤੇ ਖੁੱਲੇ ਹੋਣ ਕਰਕੇ ਉਹ ਅੰਦਰ ਤਾਂ ਨਹੀਂ ਆ ਸਕੇ ਪਰ ਬਾਹਰੋਂ ਹੀ ਹਵਾਈ ਫਾਇਰ ਚਲਾ ਕੇ ਚਲੇ ਗਏ l ਅਸੀਂ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਸੀ ਮੈਨੂੰ ਪੂਰਨ ਉਮੀਦ ਹੈ ਕਿ ਮੋਗਾ ਪੁਲਿਸ ਪੂਰੀ ਤਨਦੇਹੀ ਨਾਲ ਇਹਨਾਂ ਲੋਕਾਂ ਨੂੰ ਨੱਥ ਪਾਊਗੀ ਜੋ ਕਿ ਪੰਜਾਬ ਦਾ ਸ਼ਾਂਤੀ ਭਰਿਆ ਮਾਹੌਲ਼ ਖਰਾਬ ਨਾ ਹੋ ਸਕੇ l ਇਸ ਸਬੰਧ ਵਿੱਚ ਜਦੋਂ ਕੋਟ ਇਸੇ ਖਾਂ ਥਾਣਾ ਇੰਚਾਰਜ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਅਸੀਂ ਦੋਨਾਂ ਪਾਰਟੀਆਂ ਨੂੰ ਬੁਲਾ ਕੇ ਅਤੇ ਸੀਸੀ ਟੀਵੀ ਫੁਟੇਜ ਨੂੰ ਦੇਖ ਕੇ ਜੋ ਜੋ ਪੱਖ ਸਾਹਮਣੇ ਆਇਆ ਉਸ ਹਿਸਾਬ ਨਾਲ ਜੋ ਕਾਰਵਾਈ ਬਣੇਗੀ ਉਹ ਕੀਤੀ ਜਾਵੇਗੀ l