Business Khas

You are currently viewing ਵਾਰਡ ਨੰਬਰ 68 ਭਾਜਪਾ ਦੇ ਪਾਰਸ਼ਦ ਦੀ ਗੈਰ ਹਾਜ਼ਰੀ ਲਗਾਈ

ਵਾਰਡ ਨੰਬਰ 68 ਭਾਜਪਾ ਦੇ ਪਾਰਸ਼ਦ ਦੀ ਗੈਰ ਹਾਜ਼ਰੀ ਲਗਾਈ

ਅੰਮ੍ਰਿਤਸਰ ਵਿਖੇ ਸਾਰੇ ਕੌਂਸਲਰਾਂ ਨੂੰ ਸੌਂ ਚੁਕਾਈ ਗਈ ਪਰ ਵਾਰਡ ਨੰਬਰ 43 ਤੋਂ ਅਕਾਲੀ ਪਾਰਸ਼ਦ ਇੰਦਰਜੀਤ ਸਿੰਘ ਪੰਡੋਰੀ ਅਤੇ ਵਾਰਡ ਨੰਬਰ 68 ਤੋਂ ਵਿਕਾਸ ਜੋ ਕਿ ਭਾਜਪਾ ਦੇ ਪਾਰਸ਼ਦ ਨੇ ਉਹਨਾਂ ਦੀ ਗੈਰ ਹਾਜ਼ਰੀ ਲਗਾਈ ਗਈ। ਅੱਜ ਇਹਨਾਂ ਦੋਵਾਂ ਕੌਂਸਲਰਾਂ ਨੂੰ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਵੱਲੋਂ ਰਸਮੀ ਤੌਰ ਤੇ ਸੌਂ ਦਵਾਈ ਗਈ।

ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਇੰਦਰਜੀਤ ਸਿੰਘ ਪੰਡੋਰੀ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ 27 ਜਨਵਰੀ ਨੂੰ ਜਿਸ ਤਰੀਕੇ ਦਾ ਮਾਹੌਲ ਬਣਿਆ ਉਸ ਦੇ ਨਾਲ ਸਰਕਾਰ ਦੀ ਸਿੱਧੇ ਤੌਰ ਤੇ ਧੱਕੇਸ਼ਾਹੀ ਸਾਹਮਣੇ ਆਈ ਹੈ।

ਇੰਦਰਜੀਤ ਹੁਣਾਂ ਨੇ ਕਿਹਾ ਕਿ ਉਹ ਪਹਿਲੀ ਵਾਰੀ ਕੌਂਸਲਰ ਬਣੇ ਨੇ ਜਿਸ ਕਾਰਨ ਉਹਨਾਂ ਨੂੰ ਕਈ ਚੀਜ਼ਾਂ ਦਾ ਨਹੀਂ ਪਤਾ ਸੀ ਪਰ ਕਿਸੇ ਵੀ ਅਧਿਕਾਰਤ ਵਿਅਕਤੀ ਨੇ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਵੀ ਨਹੀਂ ਦਿੱਤੀ ਜਿਸ ਕਾਰਨ ਉਹਨਾਂ ਦੇ ਹਸਤਾਕਸ਼ਰ ਨਾ ਹੋਣ ਕਾਰਨ ਉਹਨਾਂ ਨੂੰ ਗੈਰ ਹਾਜ਼ਰ ਕਰ ਦਿੱਤਾ ਗਿਆ। ਇੰਦਰਜੀਤ ਸਿੰਘ ਹੁਣਾਂ ਨੇ ਕਿਹਾ ਕਿ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਅਤੇ ਉਹਨਾਂ ਦੇ ਇਲਾਕੇ ਦੇ ਲੋਕ ਵੀ ਉਹਨਾਂ ਨੂੰ ਸਵਾਲ ਕਰਦੇ ਨੇ ਕਿ ਹਾਲੇ ਤੱਕ ਅਧਿਕਾਰਿਤ ਤੌਰ ਤੇ ਸਾਡੇ ਇਲਾਕੇ ਦੇ ਕੰਮ ਕਿਉਂ ਸ਼ੁਰੂ ਨਹੀਂ ਹੋਏ।