Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਸਾਬਕਾ ਵਿਧਾਇਕ ਅਤੇ ਜ਼ਿਲਾ ਪ੍ਰਧਾਨ ਰਜਿੰਦਰ ਬੇਰੀ ਨੇ ਆਰ ਟੀ ਏ ਟਰੈਕ ਦਾ ਦੌਰਾ

ਸਾਬਕਾ ਵਿਧਾਇਕ ਅਤੇ ਜ਼ਿਲਾ ਪ੍ਰਧਾਨ ਰਜਿੰਦਰ ਬੇਰੀ ਨੇ ਆਰ ਟੀ ਏ ਟਰੈਕ ਦਾ ਦੌਰਾ

ਅੱਜ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਅੱਜ ਬੱਸ ਸਟੈਂਡ ਦੇ ਨਜ਼ਦੀਕ ਆਰ ਟੀ ਏ ਟਰੈਕ ਦਾ ਦੌਰਾ ਕੀਤਾ । ਰਜਿੰਦਰ ਬੇਰੀ ਨੇ ਟਰੈਕ ਤੇ ਤੈਨਾਤ ਏ ਟੀ ਓ ਵਿਸ਼ਾਲ ਗੋਇਲ ਨਾਲ ਮੁਲਾਕਾਤ ਕੀਤੀ । ਰਜਿੰਦਰ ਬੇਰੀ ਨੇ ਕਿਹਾ ਕਿ ਲੋਕਾਂ ਨੂੰ ਆਰ ਟੀ ਏ ਟਰੈਕ ਤੇ ਕੰਮ ਸਬੰਧੀ ਰੋਜ਼ਾਨਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਲੋਕਾਂ ਵਲੋ ਇਨਾਂ ਕੰਮਾਂ ਸੰਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ । ਸਭ ਤੋ ਵੱਡੀ ਗੱਲ ਕਿ ਟਰੈਕ ਉਪਰ ਸਟਾਫ਼ ਹੀ ਤੈਨਾਤ ਨਹੀ ਹੈ । ਪਹਿਲਾ ਕਾਫ਼ੀ ਦਿਨ ਟਰੈਕ ਬੰਦ ਰਿਹਾ ਹੈ । ਲੋਕਾਂ ਦੀਆਂ ਆਰ.ਸੀਆ, ਲਾਇਸੈਂਸ ਪ੍ਰਿੰਟ ਨਹੀ ਹੋ ਰਹੇ ।

ਸਾਡੀ ਸਰਕਾਰ ਕੋਲ ਮੰਗ ਹੈ ਕਿ ਲੋਕਾਂ ਦੇ ਜਰੂਰੀ ਕੰਮਾਂ ਵੱਲ ਧਿਆਨ ਦੇਣ ਅਤੇ ਟਰੈਕ ਤੇ ਸਟਾਫ਼ ਤੈਨਾਤ ਹੋਣਾਂ ਚਾਹੀਦਾ ਹੈ ਜਿਸ ਕਿਸੇ ਕੰਪਨੀ ਨੇ ਇਹ ਠੇਕਾ ਭਰਿਆ ਹੈ ਜਦ ਤੱਕ ਉਨਾਂ ਕੋਲ ਸਟਾਫ਼ ਨਹੀ ਹੈ ਉਨਾਂ ਟਾਈਮ ਪੁਰਾਣੀ ਕੰਪਨੀ ਦਾ ਠੇਕਾ ਹੀ ਰੀਨਿਊ ਕਰ ਦੇਣਾ ਚਾਹੀਦਾ ਸੀ ਤਾਂ ਜੋ ਲੋਕਾਂ ਦੇ ਕੰਮ ਹੋ ਸਕਦੇ ਜਦ ਨਵੀਂ ਕੰਪਨੀ ਕੋਲ ਕਰਮਚਾਰੀ ਨਹੀ ਹਨ ਇਸ ਕੰਪਨੀ ਨੂੰ ਠੇਕਾ ਕਿਉ ਦਿੱਤਾ ਗਿਆ । ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਦਾ ਜਲਦ ਤੋ ਜਲਦ ਸਮਾਧਾਨ ਕੀਤਾ ਜਾਵੇ ਨਹੀ ਜਿਲਾ ਕਾਂਗਰਸ ਆਮ ਜਨਤਾ ਦੇ ਹੱਕ ਵਿੱਚ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰੇਗੀ