ਸਿਹਤ ਬੀਮਾ ਪਾਲਿਸੀ ਲੈਣ ਲਈ 65 ਸਾਲ ਦੀ ਹੱਦ ਖ਼ਤਮ Post author:businesSsKhas Post published:April 22, 2024 Post category:ਦੇਸ਼ ਨਵੀਂ ਦਿੱਲੀ, ਬੀਮਾ ਰੈਗੂਲੇਟਰ ਆਈਆਰਡੀਏਆਈ ਨੇ ਸਿਹਤ ਬੀਮਾ ਪਾਲਿਸੀ ਖ਼ਰੀਦਣ ਵਾਲੇ ਵਿਅਕਤੀਆਂ ਲਈ 65 ਸਾਲ ਦੀ ਉਮਰ ਹੱਦ ਹਟਾ ਦਿੱਤੀ ਹੈ। ਸਿਹਤ ਬੀਮਾ ਯੋਜਨਾਵਾਂ ਖ਼ਰੀਦਣ ’ਤੇ ਵਧ ਤੋਂ ਵਧ ਉਮਰ ਹੱਦ ਖ਼ਤਮ ਕਰਕੇ ਭਾਰਤੀ ਬੀਮਾ ਰੈਗੁਲੇਟਰੀ ਅਤੇ ਵਿਕਾਸ ਅਥਾਰਿਟੀ (ਆਈਆਰਡੀਏਆਈ) ਦਾ ਮਕਸਦ ਸਿਹਤ ਸੰਭਾਲ ਪ੍ਰਣਾਲੀ ਹਰ ਵਿਅਕਤੀ ਤੱਕ ਪਹੁੰਚਾਉਣਾ ਹੈ ਤਾਂ ਜੋ ਅਚਾਨਕ ਆਉਣ ਵਾਲੇ ਮੈਡੀਕਲ ਖ਼ਰਚਿਆਂ ਖ਼ਿਲਾਫ਼ ਲੋਕਾਂ ਨੂੰ ਤਕਲੀਫ਼ ਨਾ ਹੋਵੇ। ਪਹਿਲਾਂ ਦੇ ਨਿਰਦੇਸ਼ਾਂ ਮੁਤਾਬਕ ਵਿਅਕਤੀਆਂ ਨੂੰ ਸਿਰਫ਼ 65 ਸਾਲ ਦੀ ਉਮਰ ਤੱਕ ਹੀ ਨਵੀਂ ਬੀਮਾ ਪਾਲਿਸੀ ਖ਼ਰੀਦਣ ਦੀ ਇਜਾਜ਼ਤ ਸੀ। ਉਂਜ ਪਹਿਲੀ ਅਪਰੈਲ ਤੋਂ ਲਾਗੂ ਹਾਲੀਆ ਸੋਧ ਨਾਲ ਕਿਸੇ ਵੀ ਉਮਰ ਦਾ ਕੋਈ ਵੀ ਵਿਅਕਤੀ ਨਵੀਂ ਬੀਮਾ ਪਾਲਿਸੀ ਖ਼ਰੀਦਣ ਦੇ ਯੋਗ ਹੈ। ਮੌਜੂਦਾ ਗਜ਼ਟ ਨੋਟੀਫਿਕੇਸ਼ਨ ’ਚ ਅਥਾਰਿਟੀ ਨੇ ਕਿਹਾ ਕਿ ਬੀਮਾਕਰਤਾ ਇਹ ਯਕੀਨੀ ਬਣਾਉਣਗੇ ਕਿ ਉਹ ਸਾਰੇ ਉਮਰ ਵਰਗਾਂ ਦੀਆਂ ਲੋੜਾਂ ਪੂਰਾ ਕਰਨ ਲਈ ਸਿਹਤ ਬੀਮਾ ਉਤਪਾਦਾਂ ਦੀ ਪੇਸ਼ਕਸ਼ ਕਰਨ। ਇਸ ਤੋਂ ਇਲਾਵਾ ਬੀਮੇ ਵਾਲੀਆਂ ਕੰਪਨੀਆਂ ਨੂੰ ਪਹਿਲਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੈਡੀਕਲ ਹਾਲਾਤ ਵਾਲੇ ਵਿਅਕਤੀਆਂ ਨੂੰ ਸਿਹਤ ਬੀਮੇ ਪ੍ਰਦਾਨ ਕਰਨ ਦਾ ਵੀ ਹੁਕਮ ਦਿੱਤਾ ਗਿਆ ਹੈ। ਇਸ ਦੇ ਨਤੀਜੇ ਵਜੋਂ ਬੀਮਾ ਕੰਪਨੀਆਂ ਨੂੰ ਕੈਂਸਰ, ਦਿਲ ਜਾਂ ਗੁਰਦੇ ਫੇਲ੍ਹ ਹੋਣ ਅਤੇ ਏਡਜ਼ ਜਿਹੀਆਂ ਗੰਭੀਰ ਬਿਮਾਰੀਆਂ ਵਾਲੇ ਵਿਅਕਤੀਆਂ ਨੂੰ ਪਾਲਿਸੀ ਜਾਰੀ ਕਰਨ ਤੋਂ ਇਨਕਾਰ ਕਰਨ ਤੋਂ ਰੋਕਿਆ ਗਿਆ ਹੈ। ਨੋਟੀਫਿਕੇਸ਼ਨ ਮੁਤਾਬਕ ਬੀਮਾਕਾਰਾਂ ਨੂੰ ਪਾਲਿਸੀ ਧਾਰਕਾਂ ਦੀ ਸਹੂਲਤ ਲਈ ਕਿਸ਼ਤਾਂ ’ਚ ਪ੍ਰੀਮੀਅਮ ਭੁਗਤਾਨ ਦੀ ਪੇਸ਼ਕਸ਼ ਕਰਨ ਦੀ ਇਜਾਜ਼ਤ ਹੈ। ਇਸ ’ਚ ਕਿਹਾ ਗਿਆ ਹੈ ਕਿ ਆਯੁਸ਼ ਇਲਾਜ ਕਵਰੇਜ ’ਤੇ ਕੋਈ ਹੱਦ ਨਹੀਂ ਹੈ। ਆਯੁਰਵੈਦ, ਯੋਗ, ਕੁਦਰਤੀ ਇਲਾਜ, ਯੂਨਾਨੀ, ਸਿਧ ਅਤੇ ਹੋਮਿਓਪੈਥੀ ਜਿਹੀਆਂ ਪ੍ਰਣਾਲੀਆਂ ਤਹਿਤ ਇਲਾਜ ਬਿਨ੍ਹਾਂ ਕਿਸੇ ਹੱਦ ਦੇ ਬੀਮਾ ਰਾਸ਼ੀ ਦਾ ਕਵਰੇਜ ਮਿਲੇਗਾ। You Might Also Like बंगाल में दुर्गा पूजा के दौरान बनाई जाती हैं ये पारंपरिक मिठाइयां September 27, 2025 ਹੁਣ ਸਾਰੇ ਟੋਲ ਪਲਾਜੇ ਹੋਣਗੇ ਬੰਦ, ਇਸ ਦੀ ਥਾਂ ‘ਤੇ ਨਵਾਂ ਸਿਸਟਮ ਕਰੇਗਾ ਕੰਮ March 28, 2024 ਕੇਦਾਰਨਾਥ ਯਾਤਰਾ ‘ਤੇ ਜਾ ਰਹੇ ਲੋਕ ਖੱਡ ਵਿੱਚ ਡਿੱਗੇ, 2 ਦੀ ਮੌਤ… June 18, 2025