Business Khas

Latest news
ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਮੰਗ ਪੱਤਰ ਬੇਅਦਬੀ ਸਬੰਧੀ ਸੋਧ ਬਿੱਲ ਸਰਬਸੰਮਤੀ ਨਾਲ ਪਾਸ ਹੋਣ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਜੋਰਦਾਰ ਸਵਾਗਤ ਖ਼ਾਲਸਾ ਮਾਰਚ ਵਿੱਚ ਸਹਿਜੋਗ ਦੇਣ ਵਾਲੀਆਂ ਸਾਰੀਆਂ ਜਥੇਬੰਦੀਆਂ ਅਤੇ ਸੰਗਤਾ ਦਾ ਧੰਨਵਾਦ  ਸ. ਭੂਪਿੰਦਰ ਪਾਲ ਸਿੰਘ ਖਾਲਸਾ ਅਤੇ ਡਾ. ਜਗਜੀਤ ਕੌਰ ਬਜਾਜ ਨੇ 36ਵੀਂ ਵਿਆਹ ਦੀ ਵਰ੍ਹੇਗੰਢ ਖੁਸ਼ੀ-ਖੁਸ਼ੀ ਮਨਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮਾਮਲੇ ਵਿੱਚ ਵੀ ਘਿਰੇ ਭਾਰਤੀ ਕ੍ਰਿਕਟ ਵਿੱਚ ਇਸ ਵੇਲੇ 15 ਸਾਲਾ ਨੌਜਵਾਨ ਖਿਡਾਰੀ ਵੈਭਵ ਸੂਰਿਆਵੰਸ਼ੀ ਆਉਣ ਵਾਲੇ ਚੋਣਾਂ ਸਬੰਧ ’ਚ ਅਕਾਲੀ ਵਰਕਰ ਇਕੱਠ ਦੌਰਾਨ ਵਿਸ਼ੇਸ਼ ਮੀਟਿੰਗ ’ਚ ਅਹਿਮ मजदूरों को 5 किलोग्राम के एफ.टी.एल. एल.पी.जी. सिलेंडर उपलब्ध करवाए गए ਖ਼ਾਲਸਾ ਮਾਰਚ ਵਿੱਚ ਸਰਦਾਰੀਆ ਟਰੱਸਟ ਅਤੇ ਸਿੱਖ ਯੂਥ ਕਲੱਬ ਦਸਤਾਰਾਂ ਦੇ ਲੰਗਰ ਲਗਾਏ ਜਾਣਗੇ 13ਅਪ੍ਰੈਲ ਨੂੰ ਦੁਪਹਿਰ ਦੇ 2...

ਸਿ਼ਵ ਰਾਮ ਕਲਾ ਮੰਚ ਵਲੋ ਸਿ਼ਵਰਾਤਰੀ ਉਤਸਵ ਧੂਮਧਾਮ ਨਾਲ ਮਨਾਇਆ

ਜਲੰਧਰ, ਸਿ਼ਵ ਰਾਮ ਕਲਾ ਮੰਚ ਸ੍ਰੀ ਰਾਮ ਲੀਲਾ ਕਮੇਟੀ ਮਾਡਲ ਹਾਊਸ ਵਲੋ ਸਿ਼ਵਰਾਤਰੀ ਮੌਕੇ ਚਾਰ ਮਰਲਾ ਪਾਰਕ ਮਾਡਲ ਹਾਊਸ ਵਿਚ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਪੰ ਪ੍ਰਿਯਵਰਤ ਸਾਸ਼ਤਰੀ ਨੇ ਬਕਾਇਦਾ ਵੈਦਿਕ ਮੰਤਰ ਉਚਾਰਨ ਕਰਕੇ ਹਵਨ ਯੱਗ ਵਿਚ ਸਾਰੇ ਕਲਾਕਾਰਾਂ ਅਤੇ ਮੈਬਰਾਂ ਕੋਲੋ ਆਹੂਤੀਆਂ ਪੁਆਈਆਂ। ਵਰਣਨਯੋਗ ਹੈ ਕਿ ਸਿ਼ਵ ਰਾਮ ਕਲਾ ਮੰਚ ਹਮੇਸ਼ਾ ਵਾਤਾਵਰਣ ਦੀ ਬਿਹਤਰੀ ਵਾਸਤੇ ਸੰਜੀਦਾ ਰਹਿੰਦਾ ਹੈ ਅਤੇ ਅਕਸਰ ਕਿਸੇ ਨਾ ਕਿਸੇ ਦਿਨ ਤਿਊਹਾਰ ਮੌਕੇ ਹਵਨ ਯੱਗ ਕਰਕੇ ਵਾਤਾਵਰਣ ਦੀ ਸ਼ੁੱਧਤਾ ਵਾਸਤੇ ਆਪਣਾ ਯੋਗਦਾਨ ਪਾਉਦਾ ਰਹਿੰਦਾ ਹੈ। ਹਵਨ ਯੱਗ ਤੋ ਬਾਅਦ ਇਕ ਵਿਸ਼ਾਲ ਲੰਗਰ ਦਾ ਵੀ ਆਯੋਜਨ ਕੀਤਾ ਗਿਆ। ਜਿਸ ਵਿਚ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਸ੍ਰੀ ਦਿਨੇਸ਼ ਸ਼ਰਮਾ, ਸ਼ਹੀਦ ਊਧਮ ਸਿੰਘ ਯੂਥ ਕਲੱਬ ਦੇ ਪ੍ਰਧਾਨ ਸ ਕੁਲਵਿੰਦਰ ਸਿੰਘ ਹੀਰਾ, ਦੁਸਹਿਰਾ ਉਤਸਵ ਕਮੇਟੀ ਦੇ ਪ੍ਰਧਾਨ ਹਰਿੰਦਰ ਸਰਮਾ, ਐਮ ਐਲ ਏ ਜਲੰਧਰ ਵੈਸਟ ਵਲੋ ਉਨਾਂ ਦੇ ਭਰਾਤਾ ਸੰਨੀ ਅੰਗੂਰਾਲ, ਸ਼ੰਟੀ ਬੱਤਰਾ, ਗੁਰਪ੍ਰੀਤ ਸਿੰਘ ਟੋਨੀ, ਤਿਲਕ ਰਾਜ ਗੋਗਨਾ, ਉਮੇਸ਼ ਸਹਿਗਲ, ਹਰਸ਼ ਸ਼ਹਿਗਲ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਮੰਚ ਦੇ ਪ੍ਰਧਾਨ ਅਤੇ ਸੰਸਥਾਪਕ ਰਜਨੀਸ਼ ਕੁਮਾਰ ਨੇ ਸਾਰਿਆਂ ਨੂੰ ਜੀ ਆਇਆ ਆਖਦੇ ਹੋਏ ਸਾਰਿਆਂ ਨੂੰ ਭਾਈਚਾਰਕ ਸਾਂਝ ਬਣਾਏ ਰੱਖਦੇ ਹੋਏ ਮਿਲ ਕੇ ਸਾਰੇ ਤਿਊਹਾਰ ਮਨਾਉਣ ਦੀ ਵੀ ਅਪੀਲ ਕੀਤੀ। ਇਸ ਮੌਕੇ ਪ੍ਰਧਾਨ ਰਜਨੀਸ਼ ਕੁਮਾਰ ਤੋ. ਇਲਾਵਾ ਮੰਚ ਦੇ ਸਰਪ੍ਰਸ਼ਤ ਸਤਪਾਲ ਭਗਤ, ਸੰਰੱਖਿਅਕ ਹਰਜੀਵਨ ਗੋਗਨਾ, ਅਸ਼ੋਕ ਜੋਦਰਾ, ਕ੍ਰਿਸ਼ਨ ਲਾਲ ਅਰੋੜਾ, ਕੁਲਵਿੰਦਰ ਸਿੰਘ ਹੀਰਾ, ਧੀਰਜ ਸਹਿਗਲ, ਸਕੱਤਰ ਨਿਰਦੋਸ਼ ਕੁਮਾਰ, ਵਿਸ਼ਾਲ ਭੱਲਾਪਲੇ ਬੈਕ ਸਿੰਗਰ ਸਤਨਾਮ ਅਰੋੜਾ, ਕਾਰਤਿਕ ਕੁਮਾਰ, ਅਮਨਦੀਪ ਹੈਰੀ, ਸਿ਼ਵਮ ਕਾਲੀਆ, ਸਿ਼ਵਮ ਭਗਤ, ਮਨੀ ਸੋਨੀ, ਰਾਜੇਸ ਸੋਨੀ, ਆਪ ਵਾਰਡ ਪ੍ਰਧਾਨ ਅਮਰੀਕ ਸਿੰਘ ਮੀਕਾ, ਦੀਵਾਂਸ਼, ਰਾਜ ਕੁਮਾਰ ਭਗਤ, ਨੀਲ ਕਮਲ ਭੱਲਾ, ਬੋਬੀ ਭੰਡਾਰੀ, ਨਵੀਨ ਸੋਨੀ, ਕੀਮਤੀ ਭਗਤ, ਪੀ ਐਸ ਅਰੋੜਾ, ਗੁਰਦਾਸ ਬੋਲੀਨਾ ਆਦਿ ਸ਼ਾਮਿਲ ਹੋਏ।