Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਸੜਕ ਹਾਦਸੇ ‘ਚ 32 ਸਾਲਾਂ ਵਿਅਕਤੀ ਦੀ ਹੋਈ ਮੌਤ

ਤਾਜਾ ਮਾਮਲਾ ਸਮਰਾਲਾ ਨੇੜੇ ਵਾਪਰਿਆ ਹੈ। ਦੱਸ ਦਈਏ ਕਿ ਦੇਰ ਰਾਤ ਸਮਰਾਲਾ ਨੇੜੇ ਪਿੰਡ ਪਾਲਮਾਜਰਾ ਵਿਖੇ ਸਰਹਿੰਦ ਨਹਿਰ ਦੇ ਰਾਹ ’ਤੇ ਵਾਪਰੇ ਇੱਕ ਭਿਆਨਕ ਸੜ੍ਹਕ ਹਾਦਸੇ ਦੌਰਾਨ ਪਿੰਡ ਮੁਸ਼ਕਾਬਾਦ ਦੇ 32 ਸਾਲਾ ਨੌਜਵਾਨ ਗੁਰਵਿੰਦਰ ਸਿੰਘ ਦੀ ਦਰਦਨਾਕ ਮੌਤ ਹੋ ਗਈ ਹੈ। ਗੁਰਵਿੰਦਰ ਸਿੰਘ ਦਾ ਤਿੰਨ ਸਾਲ ਪਹਿਲਾ ਹੀ ਵਿਆਹ ਹੋਇਆ ਸੀ ਅਤੇ ਉਸ ਦੀ 2 ਸਾਲ ਦੀ ਇੱਕ ਮਾਸੂਮ ਬੇਟੀ ਹੈ, ਜੋ ਇਸ ਵੇਲੇ ਆਪਣੇ ਪਿਤਾ ਨੂੰ ਖੋਹ ਚੁੱਕੀ ਹੈ।

ਹਾਦਸੇ ਵੇਲੇ ਗੁਰਿੰਦਰ ਸਿੰਘ ਰਾਤ ਕਰੀਬ ਸਾਢੇ 9.45 ਵਜੇ ਦੋਰਾਹਾ ਸਾਈਡ ਤੋਂ ਨਹਿਰ ਵਾਲੇ ਰਸਤੇ ਰਾਹੀ ਵਾਪਸ ਆਪਣੇ ਪਿੰਡ ਮੁਸ਼ਕਾਬਾਦ ਪਰਤ ਰਿਹਾ ਸੀ ਅਤੇ ਸਮਰਾਲਾ ਨੇੜਲੇ ਪਿੰਡ ਪਾਲਮਾਜਰਾ ਵਿਖੇ ਪਹੁੰਚਦੇ ਹੀ ਇੱਕ ਤੇਜ ਰਫ਼ਤਾਰ ਟੱਰਕ ਨੇ ਉਸ ਦੀ ਕਾਰ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਇਸ ਹਾਦਸੇ ਵਿੱਚ ਗੁਰਵਿੰਦਰ ਦੀ ਖੋਪੜੀ ਅਤੇ ਕਾਰ ਦੀ ਛਤ ਹਾਦਸੇ ਤੋਂ 10 ਫੁੱਟ ਦੂਰ ਮਿਲੀ ।

ਦੁਰਘਟਨਾ ਵੇਲੇ ਗੁਰਵਿੰਦਰ ਸਿੰਘ ਇੱਕਲਾ ਹੀ ਸੀ ਅਤੇ ਮੌਕੇ ਦੀਆਂ ਤਸਵੀਰਾਂ ਵੇਖ ਕੇ ਜਾਪਦਾ ਹੈ, ਕਿ ਮਿ੍ਰਤਕ ਨੇ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੋਵੇਗੀ ਅਤੇ ਉਹ ਬਚਣ ਲਈ ਆਪਣੀ ਕਾਰ ਨੂੰ ਬਿਲਕੁਲ ਕੱਚੇ ਰਾਹ ਨਹਿਰ ਦੀ ਰੇਗ ਤੱਕ ਵੀ ਲੈ ਗਿਆ ਪਰ ਟੱਰਕ ਚਾਲਕ ਦੀ ਅਣਗਹਿਲੀ ਉਸ ਨੂੰ ਮੌਤ ਦੇ ਮੂੰਹ ਵਿੱਚ ਲੈ ਗਈ।ਹਾਦਸੇ ਵਿੱਚ ਗੁਰਵਿੰਦਰ ਸਿੰਘ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ ਵਿੱਚ ਕੋਹਰਾਮ ਮਚ ਗਿਆ ਅਤੇ ਉਸ ਦੇ ਮਾਪਿਆਂ ਸਮੇਤ ਰਿਸ਼ਤੇਦਾਰਾਂ ਦਾ ਰੌ-ਰੌ ਬੁਰਾ ਹਾਲ ਹੈ। ਇਸ ਕੇਸ ਦੀ ਜਾਂਚ ਕਰ ਰਹੇ ਪੁਲਿਸ ਮੁਲਾਜ਼ਮ ਏ ਐਸ ਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਗੁਰਵਿੰਦਰ ਸਿੰਘ ਰਾਤ ਕਰੀਬ 9.45 ਵਜੇ ਦੋਰਾਹਾ ਸਾਈਡ ਤੋਂ ਨਹਿਰ ਵਾਲੇ ਰਸਤੇ ਰਾਹੀ ਵਾਪਸ ਆਪਣੇ ਪਿੰਡ ਮੁਸ਼ਕਾਬਾਦ ਪਰਤ ਰਿਹਾ ਸੀ।

ਕਾਰ ਦਾ ਐਕਸੀਡੈਂਟ ਇਕ ਟਰਾਲੇ ਨਾਲ ਹੋਗਿਆ। ਟਰਾਲਾ ਰੋਂਗ ਸਾਈਡ ਤੋਂ ਆਕੇ ਸਿੱਧਾ ਕਾਰ ਵਿੱਚ ਵੱਜਿਆ। ਟਰਾਲਾ ਚਲਾਕ ਬਲਵੰਤ ਚੰਦ ਜੋਂ ਕੇ ਜੰਮੂ ਦਾ ਰਹਿਣ ਵਾਲਾ ਹੈ ਮੋਕੇ ਤੋਂ ਫਰਾਰ ਹੋ ਗਿਆ। ਜਿਸ ਤੇ ਮੁੱਕਦਮਾ ਦਰਜ ਕਰ ਲਿਆ ਗਿਆ ਹੈ।