Business Khas

19 ਕਿਲੋ ਦਾ ਕਮਰਸ਼ੀਅਲ ਐਲਪੀਜੀ ਸਿਲੰਡਰ ਵੀ ਹੋਇਆ ਸਸਤਾ!

ਸ਼ੁਕਰਵਾਰ ਤੋਂ 19 ਕਿਲੋ ਦਾ ਕਮਰਸ਼ੀਅਲ ਐਲਪੀਜੀ ਸਿਲੰਡਰ ਵੀ ਸਸਤਾ ਹੋ ਗਿਆ ਹੈ। ਦੱਸ ਦਈਏ ਕਿ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 157.50 ਰੁਪਏ ਦੀ ਕਟੌਤੀ ਆਈ ਹੈ ਅਤੇ ਇਹ ਨਵੀਂ ਕੀਮਤ ਅੱਜ ਤੋਂ ਹੀ ਲਾਗੂ ਹੋਵੇਗੀ।

ਦੇਸ਼ ਭਰ ਵਿੱਚ 19 ਕਿਲੋ ਦਾ ਕਮਰਸ਼ੀਅਲ ਐਲਪੀਜੀ ਸਿਲੰਡਰ ਸਸਤਾ ਹੋਇਆ ਹੈ। ਹਾਲ ਹੀ ਵਿੱਚ 14.2 ਕਿਲੋ ਦਾ ਘਰੇਲੂ ਰਸੋਈ ਗੈਸ ਸਿਲੰਡਰ ਵੀ 200 ਰੁਪਏ ਸਸਤਾ ਹੋ ਗਿਆ ਸੀ।