Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing 72 ਘੰਟਿਆਂ ਬਾਅਦ ਮਿਲੀ 8 ਸਾਲਾਂ ਬੱਚੇ ਦੀ ਲਾਸ਼

72 ਘੰਟਿਆਂ ਬਾਅਦ ਮਿਲੀ 8 ਸਾਲਾਂ ਬੱਚੇ ਦੀ ਲਾਸ਼

ਗੁਰਅੰਸ਼ਪ੍ਰੀਤ ਨਾਂ ਦੇ 8 ਸਾਲ ਦੇ ਬੱਚੇ ਨੂੰ ਉਸਦੇ ਨਾਨੇ ਵੱਲੋਂ ਨਹਿਰ ਵਿੱਚ ਧੱਕਾ ਦੇ ਕੇ ਮਾਰ ਦਿੱਤਾ ਗਿਆ ਸੀ। ਜਿਸਦੀ ਅੱਜ ਚੋਥੇ ਦਿਨ ਪਿੰਡ ਰਾਨੇਵਾਲੀ ਦੀ ਨਹਿਰ ਦੇ ਨੇੜਿਉ ਲਾਸ਼ ਮਿਲੀ ਹੈ। ਇਸ ਮੌਕੇ ਤੇ ਪੁਲਿਸ ਅਧਿਕਾਰੀ ਤੇ ਪਰਿਵਾਰਿਕ ਮੈਂਬਰ ਵੀ ਮੋਜੂਦ ਸਨ। ਮਿਲੀ ਜਾਣਕਾਰੀ ਮੁਤਾਬਿਕ ਇਹ ਘਟਨਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬਲ ਸਚੰਦਰ ਦੀ ਹੈ ਜਿੱਥੇ ਮਾਤਾ ਪਿਤਾ ਦੇ ਝਗੜਿਆਂ ਦੇ ਚੱਲਦਿਆਂ 8 ਸਾਲਾਂ ਮਾਸੂਮ ਆਪਣੀ ਮਾਂ ਦੇ ਨਾਲ ਨਾਨੇ ਕੋਲ ਪਿੰਡ ਮੀਰਾਂਕੋਟ ਵਿੱਖੇ ਰਹਿ ਰਿਹਾ ਸੀ। ਉਸਦੇ ਮਾਤਾ ਪਿਤਾ ਦੇ ਝਗੜੇ ਨੂੰ ਸੁਲਝਾਉਣ ਦੀ ਕੋਸ਼ਿਸ਼ ਵਜੋਂ ਕੁੱਝ ਦਿਨ ਦੋਹਾਂ ਵਿਚਾਲੇ ਰਾਜ਼ੀਨਾਮਾ ਕਰਵਾਇਆ ਗਿਆ ਸੀ। ਪਰ ਇਸ ਰਾਜ਼ੀਨਾਮੇ ਤੋਂ ਕੁੜੀ ਦਾ ਪਿਓ ਖੁਸ਼ ਨਹੀਂ ਸੀ। ਪਿੰਡ ਦੇ ਸਰਪੰਚ ਵੱਲੋ ਇਨ੍ਹਾਂ ਦਾ ਰਾਜੀਨਾਮਾ ਕਰਵਾ ਦਿੱਤਾ ਗਿਆ ਤੇ ਬੱਚੇ ਦੀ ਮਾਂ ਆਪਣੇ ਘਰ ਵਾਪਿਸ ਚਲੀ ਗਈ ਪਰੰਤੂ ਗੁਰਅੰਸ਼ਪ੍ਰੀਤ ਆਪਣੇ ਨਾਨਕੇ ਘਰ ਹੀ ਰਹਿ ਗਿਆ। ਜਦੋਂ ਉਸਦੇ ਮਾਤਾ ਪਿਤਾ ਬੱਚੇ ਨੂੰ ਲੈਣ ਲਈ ਨਾਨਕੇ ਗਏ ਤਾਂ ਉਸਦਾ ਨਾਨਾ ਬੱਚੇ ਨੂੰ ਨਹਿਰ ਵੱਲ ਲਿਜਾ ਰਿਹਾ ਸੀ ਤੇ ਬੱਚੇ ਦੇ ਨਾਨੇ ਨੇ ਬੱਚੇ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ ਗਿਆ ਅਤੇ ਇਸ ਦਰਦਨਾਕ ਘਟਨਾ ਨੂੰ ਅੰਜਾਮ ਦਿੱਤਾ।

ਬਰਸਾਤਾਂ ਦੇ ਕਾਰਣ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਬੱਚੇ ਦੀ ਲਾਸ਼ ਮਿਲਨ ਵਿੱਚ ਕਾਫੀ ਸਮਾਂ ਲੱਗ ਗਿਆ ‘ਤੇ ਅੱਜ ਬੱਚੇ ਦੀ ਲਾਸ਼ ਰਾਨੇਵਲੀ ਪਿੰਡ ਦੀ ਨਹਿਰ ਤੋਂ ਮਿਲੀ ਹੈ। ਉੱਥੇ ਹੀ ਪੀੜਿਤ ਪਰਿਵਾਰ ਨੇ ਪ੍ਰਸ਼ਾਸਨ ਕੋਲੋ ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸਦੇ ਨਾਨੇ ਦੇ ਨਾਲ਼ ਜਿਹੜੇ ਹੋਰ ਵੀ ਲੋਕ, ਜੋ ਇਸ ਸਾਜ਼ਿਸ਼ ਦਾ ਹਿੱਸਾ ਸਨ, ਉਨ੍ਹਾਂ ਦੇ ਖਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ।ਉੱਥੇ ਥਾਣਾ ਰਾਜਾਸਾਂਸੀ ਦੇ ਪੁਲਿਸ ਅਧਿਕਾਰੀ ਹਰਚੰਦ ਸਿੰਘ ਨੇ ਦੱਸਿਆ ਕਿ ਅੱਜ 72 ਘੰਟਿਆਂ ਬਾਅਦ ਰਾਣੇਵਾਲੀ ਪਿੰਡ ਦੀ ਨਹਿਰ ਦੇ ਕੰਢੇ ਤੋਂ ਬੱਚੇ ਦੀ ਲਾਸ਼ ਮਿਲੀ ਹੈ ਇਹ ਬਹੁਤ ਹੀ ਦੁੱਖਦਾਈ ਘਟਨਾ ਹੈ ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਉਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।