ਗ੍ਰੇਟਰ ਨੋਇਡਾ ਦੇ ਜਲਪੁਰਾ ਪਿੰਡ ਦੇ ਅੱਪਰ ਪ੍ਰਾਇਮਰੀ ਸਕੂਲ ‘ਚ 8ਵੀਂ ਜਮਾਤ ਦੇ ਵਿਦਿਆਰਥੀ ਰੋਹਿਤ ਸਿੰਘ ਦੀ ਹਾਰਡ ਅਟੈਕ ਨਾਲ ਮੌਤ ਹੋ ਗਈ। ਇਹ ਬਹੁਤ ਹੀ ਚਿੰਤਾਜਨਕ ਮਾਮਲਾ ਹੈ, ਹਾਲਾਂਕਿ ਸ਼ੁਰੂਆਤੀ ਪੁਲਿਸ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਬੱਚੇ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਮ੍ਰਿਤਕ ਵਿਦਿਆਰਥੀ ਰੋਹਿਤ ਸਿੰਘ ਦੀ ਉਮਰ 15 ਸਾਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਦਿਆਰਥੀ ਰੋਹਿਤ ਸਿੰਘ ਅੱਠਵੀਂ ਜਮਾਤ ਵਿੱਚ ਪੜ੍ਹਦਾ ਸੀ। ਖੇਡਦੇ ਹੋਏ ਉਹ ਬੇਹੋਸ਼ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਜਲਪੁਰਾ ਦਾ ਰਹਿਣ ਵਾਲਾ ਰੋਹਿਤ ਸੋਮਵਾਰ ਨੂੰ ਸਕੂਲ ‘ਚ ਖੇਡਦੇ ਸਮੇਂ ਬੇਹੋਸ਼ ਹੋ ਗਿਆ। ਸਕੂਲ ਦੇ ਅਧਿਆਪਕਾਂ ਨੇ ਕੁਝ ਦੇਰ ਬੱਚੇ ਦੇ ਹੱਥ-ਪੈਰ ਦਬਾ ਕੇ ਪਾਣੀ ਵੀ ਪਿਲਾਇਆ ਪਰ ਬੱਚੇ ਨੂੰ ਹੋਸ਼ ਨਹੀਂ ਆਇਆ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਨ ‘ਤੇ ਅਧਿਆਪਕ ਉਸ ਨੂੰ ਨੇੜਲੇ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।ਸਕੂਲ ਮੈਨੇਜਮੈਂਟ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਦੀ ਛੁੱਟੀ ਤੋਂ ਬਾਅਦ ਗੇਟ ਤੋਂ ਕੁਝ ਦੂਰੀ ’ਤੇ ਵਿਦਿਆਰਥੀ ਬੇਹੋਸ਼ ਹੋ ਕੇ ਡਿੱਗ ਪਿਆ। ਉਨ੍ਹਾਂ ਨੇ ਵਿਦਿਆਰਥੀ ਨੂੰ ਓ.ਆਰ.ਐਸ. ਪਿਲਾਇਆ। ਇਸ ਦੇ ਬਾਵਜੂਦ ਜਦੋਂ ਵਿਦਿਆਰਥੀ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਸਕੂਲ ਅਧਿਆਪਕ ਉਸ ਨੂੰ ਹਸਪਤਾਲ ਲੈ ਗਏ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕੀਤਾ ਗਿਆ। ਹਾਲਾਂਕਿ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਲਪੁਰਾ ਪਿੰਡ ਅੱਪਰ ਪ੍ਰਾਇਮਰੀ ਸਕੂਲ ਦੀ ਗੱਲ ਹੈ। ਇਸ ਸਕੂਲ ਵਿੱਚ ਵਿਦਿਆਰਥੀ ਦੇ ਨਾਲ-ਨਾਲ ਉਸ ਦਾ ਭਰਾ ਵੀ ਅੱਠਵੀਂ ਜਮਾਤ ਵਿੱਚ ਅਤੇ ਭੈਣ ਸੱਤਵੀਂ ਜਮਾਤ ਵਿੱਚ ਪੜ੍ਹਦੀ ਹੈ।
