Business Khas

Latest news
You are currently viewing ਜਲੰਧਰ ‘ਚ ਵਿਅਕਤੀ ‘ਤੇ ਚੱਲੀ ਗੋਲੀ

ਜਲੰਧਰ ‘ਚ ਵਿਅਕਤੀ ‘ਤੇ ਚੱਲੀ ਗੋਲੀ

ਜਲੰਧਰ ‘ਚ ਸ਼ਨੀਵਾਰ ਸਵੇਰੇ ਦੋ ਲੋਕਾਂ ਨੇ ਇੱਕ ਵਿਅਕਤੀ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਵਿੱਚ ਉਹ ਵਾਲ-ਵਾਲ ਬਚ ਗਿਆ। ਇਹ ਵਿਅਕਤੀ ਆਪਣੇ ਬੇਟੇ ਨੂੰ ਛੱਡ ਕੇ ਘਰ ਪਰਤ ਰਿਹਾ ਸੀ। ਇਹ ਘਟਨਾ ਪਿੰਡ ਸੁੰਨਤ ਕਲਾਂ ਦੇ ਨੂਰਮਹਿਲ ਨੇੜੇ ਵਾਪਰੀ।ਘਟਨਾ ਦੀ ਸੂਚਨਾ ਮਿਲਦੇ ਹੀ ਸੀ.ਆਈ.ਏ. ਦੀਆਂ ਟੀਮਾਂ ਜਲੰਧਰ ਦੇਹਾਤ ਅਤੇ ਥਾਣਾ ਨੂਰਮਹਿਲ ਦੀ ਪੁਲਿਸ ਜਾਂਚ ਲਈ ਉਥੇ ਪਹੁੰਚ ਗਈ। ਪੁਲਿਸ ਨੇ ਮੌਕੇ ਤੋਂ ਖੋਲ ਬਰਾਮਦ ਕਰ ਲਿਆ ਹੈ। ਵਿਅਕਤੀ ਨੇ ਦੱਸਿਆ ਕਿ ਗੋਲੀ ਚਲਾਉਣ ਵਾਲਾ ਬਲਰਾਜ ਸਿੰਘ ਪਿੰਡ ਵੱਡੀ ਪੱਤੀ ਬਿਲਗਾ ਦਾ ਰਹਿਣ ਵਾਲਾ ਹੈ।