Business Khas

You are currently viewing ਕੇ.ਐਮ.ਵੀ ਦੁਆਰਾ ਪਰਸਨਲ ਬ੍ਰਾਂਡਿੰਗ ਸਟਰੈਟਜੀਸ ਟੂ ਐਨਹੈਂਸ ਕਰੀਅਰ ਆਪਸ਼ਨਸ ਵਿਸ਼ੇ ‘ਤੇ ਐਕਸਟੈਂਸ਼ਨ ਲੈਕਚਰ ਦਾਆਯੋਜਨ

ਕੇ.ਐਮ.ਵੀ ਦੁਆਰਾ ਪਰਸਨਲ ਬ੍ਰਾਂਡਿੰਗ ਸਟਰੈਟਜੀਸ ਟੂ ਐਨਹੈਂਸ ਕਰੀਅਰ ਆਪਸ਼ਨਸ ਵਿਸ਼ੇ ‘ਤੇ ਐਕਸਟੈਂਸ਼ਨ ਲੈਕਚਰ ਦਾਆਯੋਜਨ

ਭਾਰਤ ਦੀ ਇੱਕ ਵਿਰਾਸਤੀ ਅਤੇ ਖੁਦਮੁਖਤਿਆਰ ਸੰਸਥਾ,ਕੰਨਿਆ ਮਹਾਂ ਵਿਦਿਆਲਾ, ਜਲੰਧਰ, ਹਮੇਸ਼ਾ ਆਪਣੀਆਂ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਰਹਿੰਦਾ ਹੈ। ਇਸ ਲੜੀ ਵਿੱਚ, ਦੀਨ ਦਿਆਲ ਉਪਾਧਿਆਏ ਕੌਸ਼ਲ ਕੇਂਦਰ ਅਧੀਨ ਸਫਲਤਾਪੂਰਵਕ ਚਲਾਏ ਜਾ ਰਹੇ ਬੀ. ਵਾਕ (ਮੈਨੇਜਮੈਂਟ ਐਂਡ ਸੈਕਟਰੀਰੀਅਲ ਪ੍ਰੈਕਟਿਸਿਸ) ਪ੍ਰੋਗਰਾਮ, ਸੈਂਟਰ ਫਾਰ ਕੰਪੀਟੀਟਿਵ ਐਗਜ਼ਾਮਸ ਅਤੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੁਆਰਾ ਸਾਂਝੇ ਤੌਰ ‘ਤੇ ‘ਕੈਰੀਅਰ ਵਿਕਲਪਾਂ ਨੂੰ ਵਧਾਉਣ ਲਈ ਨਿੱਜੀ ਬ੍ਰਾਂਡਿੰਗ ਰਣਨੀਤੀਆਂ’ ਵਿਸ਼ੇ ‘ਤੇ ਇਕ ਐਕਸਟੈਂਸ਼ਨ ਲੈਕਚਰ ਦਾ ਆਯੋਜਨ ਕੀਤਾ ਗਿਆ। ਡਾ. ਹਰੀਸ਼ ਗੌਤਮ, ਬਿਜ਼ਨਸ ਇੰਸਟ੍ਰਕਟਰ, ਕਾਲਜ ਆਫ ਨਿਊ ਕੈਲੇਡੋਨੀਆ, ਕੈਨੇਡਾ ਨੇ ਇਸ ਲੈਕਚਰ ਵਿੱਚ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ। ਬੀ.ਕਾਮ (ਆਨਰਜ਼) ਸੇਮੈਸਟਰ 4, ਬੀ.ਕਾਮ (ਪਾਸ ਅਤੇ ਆਨਰਜ਼) ਸੇਮੈਸਟਰ 6, ਬੀ.ਵਾਕ (ਮੈਨੇਜਮੈਂਟ ਅਤੇ ਸੈਕਟਰੀਰੀਅਲ ਪ੍ਰੈਕਟਿਸਿਸ) ਸੇਮੈਸਟਰ 2, 4 ਅਤੇ 6, ਬੀ.ਐਸ.ਸੀ. ਬੋਟਨੀ ਸਮੈਸਟਰ 6 ਅਤੇ ਐਮ.ਕੌਮ ਸਮੈਸਟਰ 2 ਅਤੇ 4 ਦੀਆਂ 150 ਤੋਂ ਵੱਧ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਡਾ. ਹਰੀਸ਼ ਗੌਤਮ ਨੇ ਬਹੁਤ ਹੀ ਸਰਲ ਸ਼ਬਦਾਂ ਵਿੱਚ ਪਰਸਨਲ ਬ੍ਰਾਂਡਿੰਗ ਦੇ ਅਰਥ ਸਮਝਾਏ ਅਤੇ ਇਸਦੇ ਵੱਖ-ਵੱਖ ਸੰਕਲਪਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਵਿਦਿਆਰਥਣਾਂ ਨੂੰ ਨੌਕਰੀ ਦੀ ਮੰਡੀ ਦੇ ਬਦਲਦੇ ਦ੍ਰਿਸ਼ ਅਤੇ ਬਦਲਦੇ ਉਦਯੋਗਿਕ ਮਾਹੌਲ ਨਾਲ ਨਜਿੱਠਣ ਲਈ ਰਣਨੀਤੀ ਬਣਾਉਣ ਲਈ ਮਾਰਗਦਰਸ਼ਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਰੋਜ਼ਗਾਰ ਬਾਜ਼ਾਰ ਦੀ ਬਦਲ ਰਹੀ ਗਤੀਸ਼ੀਲਤਾ, ਉੱਭਰ ਰਹੇ ਰੁਝਾਨਾਂ ਨੂੰ ਹੁੰਗਾਰਾ ਦੇਣ ਆਦਿ ਬਾਰੇ ਚਰਚਾ ਕੀਤੀ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਰੁਜ਼ਗਾਰ ਯੋਗ ਬਣਨ ਲਈ ਸਹੀ ਹੁਨਰ ਅਤੇ ਮਾਨਸਿਕਤਾ ਵਿਕਸਿਤ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਫ੍ਰੀਲਾਂਸ ਅਰਥਵਿਵਸਥਾ ਸਾਡਾ ਭਵਿੱਖ ਹੈ ਅਤੇ ਉਨ੍ਹਾਂ ਨੇ ਕੰਪਨੀਆਂ ਦੀ ਭਵਿੱਖੀ ਭਰਤੀ ਰਣਨੀਤੀ, ਕੰਪਨੀਆਂ ਦੀ ਖੁੱਲ੍ਹੀ ਪ੍ਰਤਿਭਾ ਦੀ ਰਣਨੀਤੀ, ਫ੍ਰੀਲਾਂਸਰਾਂ ਅਤੇ ਵੱਖ-ਵੱਖ ਨੌਕਰੀਆਂ ਪ੍ਰਦਾਨ ਕਰਨ ਵਾਲਿਆਂ ਦੁਆਰਾ ਨੌਕਰੀ ਦੀ ਖੋਜ ਤੋਂ ਪ੍ਰਤਿਭਾ ਖੋਜ ਵੱਲ ਜਾਣ ਬਾਰੇ ਡੂੰਘਾਈ ਨਾਲ ਜਾਣਕਾਰੀ ਦਿੱਤੀ। ਉਹਨਾਂ ਵੱਖ-ਵੱਖ ਕਰੀਅਰ ਵਿਕਲਪਾਂ ਜਿਵੇਂ ਕਿ ਡੇਟਾ ਐਨਾਲਿਸਟ, ਡੇਟਾ ਵਿਜ਼ੂਅਲਾਈਜੇਸ਼ਨ ਆਰਟਿਸਟ, ਡਿਜੀਟਲ ਮਾਰਕੀਟਰ ਅਤੇ ਆਫਿਸ ਐਡਮਿਨਿਸਟ੍ਰੇਟਰ ਲਈ ਢੁਕਵੇਂ ਹੁਨਰ ਵਿਕਸਿਤ ਕਰਨ ਦੀ ਜ਼ਰੂਰਤ ਬਾਰੇ ਵੀ ਦੱਸਿਆ ਅਤੇ ਅੰਤ ਵਿੱਚ ਵਿਦਿਆਰਥਣਾਂ ਦੁਆਰਾ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਬਹੁਤ ਹੀ ਸਰਲ ਤਰੀਕੇ ਨਾਲ ਦਿੱਤੇ। ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਵਿਦਿਆਰਥਣਾਂ ਨੂੰ ਵਿਸ਼ੇ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਲਈ ਡਾ. ਗੌਤਮ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਇਸ ਸਫ਼ਲ ਆਯੋਜਨ ਲਈ ਡਾ. ਨੀਰਜ ਮੈਣੀ, ਮੁਖੀ, ਕਾਮਰਸ ਵਿਭਾਗ, ਡਾ. ਸਬੀਨਾ ਬੱਤਰਾ, ਇੰਚਾਰਜ, ਬੀ. ਵਾਕ ਐਮ.ਐਸ.ਪੀ., ਸ੍ਰੀਮਤੀ ਡਿੰਪਲ ਅਤੇ ਸਮੂਹ ਆਯੋਜਕ ਮੰਡਲ ਵੱਲੋਂ ਕੀਤੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ।