Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਵੱਖ ਵੱਖ ਜਥੇਬੰਦੀਆਂ ਦੇ ਆਗੂ ਤੇ ਮੁਸਲਮਾਨ ਵੀਰ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਲ

ਵੱਖ ਵੱਖ ਜਥੇਬੰਦੀਆਂ ਦੇ ਆਗੂ ਤੇ ਮੁਸਲਮਾਨ ਵੀਰ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਲ

ਜਲੰਧਰ, ਸਿੱਖ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੀ ਮਹਿਮ ਨੂੰ ਹਰ ਪਾਸਿਓਂ ਭਰਵਾਂ ਹੁੰਗਾਰਾ ਅਤੇ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ ।ਸਿੱਖ ਸੰਗਤਾਂ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਵੀ ਕਰ ਰਹੀਆਂ ਹਨ। ਇਸੇ ਲੜੀ ਤਹਿਤ ਸਿੱਖ ਤਾਲਮੇਲ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਬੱਗਾ (ਲੰਬਾ ਪਿੰਡ ਵਾਲੇ) ਦੇ ਯਤਨਾਂ ਸਦਕਾ ,ਅੱਜ ਸ਼ਹਿਰ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਮੈਂਬਰ ਅਤੇ ਖਾਸ ਤੌਰ ਤੇ ਇੱਕ ਮੁਸਲਮਾਨ ਵੀਰ ਮੁਹੰਮਦ ਅਲੀ ਸਿੱਖ ਤਾਲਮੇਲ ਕਮੇਟੀ ਵਿੱਚ ਅੱਜ ਕਮੇਟੀ ਦੇ ਦਫਤਰ ਪਹੁੰਚ ਕੇ ਸ਼ਾਮਿਲ ਹੋਏ। ਅੱਜ ਸ਼ਾਮਿਲ ਹੋਣ ਵਾਲਿਆਂ ਵਿੱਚ ਮਨਦੀਪ ਸਿੰਘ (ਗੁਰੂ ਨਾਨਕ ਪੁਰਾ ਚੋਗਿੱਟੀ ) ਸੁਖਵਿੰਦਰ ਸਿੰਘ, ਰਜਿੰਦਰ ਸਿੰਘ ਪਠਾਨਕੋਟ ਚੌਂਕ, ਗੁਰਜੀਤ ਸਿੰਘ ਕਰੋਲ ਬਾਗ , ਮੁਹੰਮਦ ਅਲੀ (ਗੜਾ ਜਲੰਧਰ ਕੈਂਟ) ਅਤੇ ਤਜਿੰਦਰ ਸਿੰਘ (ਪਿੰਡ ਪਤਾਰਾ) ਸ਼ਾਮਿਲ ਹੋਏ।ਇਸ ਮੌਕੇ ਤੇ ਇਹਨਾਂ ਵੀਰਾਂ ਨੇ ਦੱਸਿਆ ਜਿਸ ਤਰ੍ਹਾਂ ਸਿੱਖ ਤਾਲਮੇਲ ਕਮੇਟੀ ਦੇ ਸਮੁੱਚੇ ਮੈਂਬਰ ਸਿੱਖੀ ਦੀ ਚੜ੍ਹਦੀ ਕਲਾ ਤੇ ਕਿਸੇ ਦੀ ਵੀ ਧੱਕੇਸ਼ਾਹੀ ਖਿਲਾਫ ਖੜੇ ਹੁੰਦੇ ਹਨ। ਉਸ ਤੋਂ ਅਸੀਂ ਸਾਰੇ ਬਹੁਤ ਪ੍ਰਭਾਵਿਤ ਹੋਏ ਹਾਂ। ਇਸ ਮੌਕੇ ਕਮੇਟੀ ਵਿੱਚ ਸ਼ਾਮਿਲ ਹੋਏ ਮੁਸਲਮਾਨ ਵੀਰ ਮੁਹੰਮਦ ਅਲੀ ਨੇ ਕਿਹਾ। ਕਿ ਮੈਨੂੰ ਸਿੱਖ ਧਰਮ ਦੇ ਰੀਤੀ ਰਿਵਾਜ ਬਹੁਤ ਪਸੰਦ ਹਨ। ਇਸ ਲਈ ਉਹ ਇਹਨਾਂ ਵੀਰਾਂ ਨਾਲ ਰਲ ਕੇ ਕੰਮ ਕਰਨਾ ਚਾਹੁੰਦਾ ਹਾਂ ।ਇਸ ਮੌਕੇ ਇਨਾਂ ਮੈਂਬਰਾਂ ਨੂੰ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਕਰਦੇ ਹੋਏ ਤਜਿੰਦਰ ਸਿੰਘ ਪਰਦੇਸੀ ,ਹਰਪਾਲ ਸਿੰਘ ਚੱਡਾ, ਜਸਵੀਰ ਸਿੰਘ ਬੱਗਾ, ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ ਸੰਤ ਨਗਰ( ਮੀਡੀਆ ਇੰਚਾਰਜ ),ਹਰਜੋਤ ਸਿੰਘ ਲੱਕੀ, ਅਤੇ ਹਰਵਿੰਦਰ ਸਿੰਘ ਚਟਕਾਰਾ ਨੇ ਕਿਹਾ ।ਸਿੱਖ ਤਾਲਮੇਲ ਕਮੇਟੀ ਵਿੱਚ ਚੌਧਰਾਂ ਦੀ ਕੋਈ ਗੱਲ ਨਹੀਂ ਹੁੰਦੀ ਤੇ ਜਾਤ ਪਾਤ ਜਾ ਧਰਮ ਤੋਂ ਉੱਪਰ ਉੱਠ ਜੋਂ ਸਿੱਖੀ ਲਈ ਅਤੇ ਸਮੁੱਚੀ ਮਾਨਵਤਾ ਦੇ ਭਲੇ ਲਈ ਲੜਾਈ ਲੜਨਾ ਚਾਹੁੰਦਾ ਹੈ, ਤਾਂ ਸਾਡੇ ਦਰਵਾਜ਼ੇ ਸਭ ਲਈ ਖੁੱਲੇ ਹਨ। ਅਤੇ ਇਹ ਕਾਫਲਾ ਨਿਰੰਤਰ ਚੱਲਦਾ ਰਹੇਗਾ। ਅਤੇ ਅਸੀਂ ਸਭ ਰਲ ਮਿਲ ਕੇ ਕੌਮ ਦੀ ਚੜਦੀ ਕਲਾ ਲਈ ਕੰਮ ਕਰਾਂਗੇ।