Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਦੀਵਾਲੀ ‘ਤੇ ਦਿੱਲੀ ਵਾਸੀ ਨਹੀਂ ਚਲਾ ਸਕਣਗੇ ਪਟਾਕੇ

ਦੀਵਾਲੀ ‘ਤੇ ਦਿੱਲੀ ਵਾਸੀ ਨਹੀਂ ਚਲਾ ਸਕਣਗੇ ਪਟਾਕੇ

ਦਿੱਲੀ ’ਚ ਹੁਣ ਠੰਢ ’ਚ ਵਧਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਅੱਜ ਤੋਂ ਲੈ ਕੇ 1 ਜਨਵਰੀ ਤੱਕ ਪਟਾਕਿਆਂ ਦੇ ਉਤਪਾਦਨ, ਸਟੋਰੇਜ, ਵਿਕਰੀ ਅਤੇ ਵਰਤੋਂ ‘ਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਪਾਬੰਦੀਆਂ ਨੂੰ ਲੈ ਕੇ ਦਿੱਲੀ ਸਰਕਾਰ ਵੱਲੋਂ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਨੋਟੀਫਿਕੇਸ਼ਨ ਦੇ ਨਾਲ ਨਾਲ ਸਰਕਾਰ ਨੇ ਲੋਕਾਂ ਨੂੰ ਇਸ ’ਚ ਸਹਿਯੋਗ ਦੇਣ ਲਈ ਬੇਨਤੀ ਕੀਤੀ ਗਈ ਹੈ। ਇੰਡੀਅਨ ਇੰਸਟੀਚਿਊਟ ਆਫ ਟ੍ਰੋਪਿਕਲ ਮੈਟਰੋਲੋਜੀ ਦੇ ਅਨੁਸਾਰ ਬੀਤੇ ਦਿਨ ਰਾਜਧਾਨੀ ’ਚ ਪ੍ਰਦੂਸ਼ਣ ਵਿੱਚ ਪਰਾਲੀ ਦੇ ਧੂੰਏਂ ਦੀ ਹਿੱਸੇਦਾਰੀ 0.442 ਫੀਸਦ ਦਰਜ ਕੀਤੀ ਗਈ। ਹਵਾ ਵਿੱਚ ਪਰਾਲੀ ਦੇ ਧੂੰਏਂ ਦੀ ਹਿੱਸੇਦਾਰੀ ਸੋਮਵਾਰ ਨੂੰ 0.458 ਫੀਸਦੀ ਅਤੇ ਮੰਗਲਵਾਰ ਨੂੰ 0.778 ਫੀਸਦੀ ਹੋ ਸਕਦੀ ਹੈ। ਡਿਸੀਜ਼ਨ ਸਪੋਰਟ ਸਿਸਟਮ ਦੇ ਅੰਕੜਿਆਂ ਮੁਤਾਬਕ ਕੂੜੇ ਨੂੰ ਖੁੱਲ੍ਹੇ ‘ਚ ਸਾੜਨ ਕਾਰਨ ਪੈਦਾ ਹੋਣ ਵਾਲਾ ਧੂੰਆਂ 1.896 ਫੀਸਦੀ ਸੀ। ਐਨਸੀਆਰ ਵਿੱਚ ਫਰੀਦਾਬਾਦ ਦੀ ਹਵਾ ਸਭ ਤੋਂ ਸਾਫ਼ ਸੀ। ਇੱਥੇ ਏਕਿਊਆਈ 177 ਸੀ, ਜੋ ਮੱਧਮ ਹੈ। ਨਾਲ ਹੀ, ਗਾਜ਼ੀਆਬਾਦ ਵਿੱਚ ਏਕਿਊਆਈ 265, ਗ੍ਰੇਟਰ ਨੋਇਡਾ ਵਿੱਚ 228, ਨੋਇਡਾ ਵਿੱਚ 243 ਅਤੇ ਗੁਰੂਗ੍ਰਾਮ ਵਿੱਚ 169 ਸੀ।