Business Khas

Latest news
ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਸ਼ਿਮਲਾ 'ਚ ਸਕੂਲ ਪ੍ਰਿੰਸੀਪਲ ਦਾ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ ਭਾਰਤ ਨੇ 7 ਵਿਕਟਾਂ ਨਾਲ ਜਿੱਤਿਆ ਪਹਿਲਾ ਵਨ ਡੇਅ, ਸ਼ੁਭਮਨ ਗਿੱਲ ਨੇ ਅਫਗਾਨ ਗੇਂਦਬਾਜ਼ਾਂ ਨੂੰ ਪਛਾੜਿਆ ਰੇਲਵੇ ਦਾ ਬਦਲਿਆ ਟਾਈਮ ਟੇਬਲ 14 ਤੋਂ 23 ਜੂਨ ਤੱਕ ਤ੍ਰਿਵੇਣੀ ਐਕਸਪ੍ਰੈਸ ਸਮੇਤ 10 ਟ੍ਰੇਨਾਂ ਦੇ ਬਦਲੇ ਰੂਟ शिव भजन संध्या में सुप्रसिद्ध भजन गायक हंसराज रघुवंशी ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਦੇ ਬਲਬੂਤੇ ਦੁਬਾਰਾ ਭਾਰੀ ਬਹੁਮਤ ਨਾਲ ਸੱਤਾ ਵਿੱਚ ਵਾਪਸੀ ਦਾ ਦਾਅਵਾ ਦਸਮੇਸ਼ ਨਗਰ ਘਟਨਾ ਬਹੁਤ ਦੁਖਦਾਈ ਹੈ: ਸੁਸ਼ੀਲ ਕੁਮਾਰ ਰਿੰਕੂ ਪੰਜਾਬ ਪੁਲਿਸ ਅਤੇ ਫਿੱਕੀ ਕੈਸਕੇਡ ਵੱਲੋਂ ਤਸਕਰੀ ਅਤੇ ਜਾਲਸਾਜ਼ੀ ਨਾਲ ਨਜਿੱਠਣ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਬਿਆਸ ਦਰਿਆ ਦਾ ਪਾਣੀ ਪੱਧਰ ਵਧਣ ਨਾਲ ਮੰਡ ਖੇਤਰ ਦੇ ਲੋਕਾਂ 'ਚ ਮੁੜ ਹੜ੍ਹ ਦਾ ਖੌਫ ਦਿੱਲੀ ਵਾਸੀਆਂ ਨੂੰ ਝਟਕਾ! 1 ਤੋਂ 3.30% ਤੱਕ ਮਹਿੰਗੀ ਹੋ ਸਕਦੀ ਹੈ ਬਿਜਲੀ
You are currently viewing ਸੰਤ ਨਗਰ ਚ ਦਸ਼ਮੇਸ਼ ਪਿਤਾ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ

ਸੰਤ ਨਗਰ ਚ ਦਸ਼ਮੇਸ਼ ਪਿਤਾ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ

ਜਲੰਧਰ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ,ਜਿੱਥੇ ਪੂਰੇ ਦੇਸ਼ ਵਿਦੇਸ਼ਾਂ ਵਿੱਚ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ ।ਉੱਥੇ ਹੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੰਤ ਨਗਰ ,ਲਾਡੋਵਾਲੀ ਰੋਡ ਚ ਵੀ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ।ਜਿਸ ਵਿੱਚ ਸਵੇਰੇ ਸ਼੍ਰੀ ਅਖੰਡ ਪਾਠ ਜੀ ਦੇ ਭੋਗ ਪਾਏ ਗਏ। ਉਪਰੰਤ ਇਸਤਰੀ ਸਤਿਸੰਗ ਸਭਾ ਵੱਲੋਂ ਕੀਰਤਨ ਕੀਤਾ ਗਿਆ। ਉਸ ਉਪਰੰਤ ਭਾਈ ਗੁਰਜੀਤ ਸਿੰਘ ਹਜੂਰੀ ਰਾਗੀ ਅਤੇ ਭਾਈ ਸੁਰਿੰਦਰ ਪਾਲ ਸਿੰਘ ਜਲੰਧਰ ਵਾਲਿਆਂ ਵੱਲੋਂ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਉਪਰੰਤ ਗੁਰੂ ਕੇ ਅਤੁੱਟ ਲੰਗਰ ਅਤੱਟ ਵਰਤਾਏ ਗਏ। ਰਾਤ ਦੇ ਦੀਵਾਨ 8 ਵਜੇ ਤੱਕ ਸਜਾਏ ਗਏ। ਇਸ ਮੌਕੇ ਇਲਾਕਾ ਕੌਂਸਲਰ ਇਲਾਕੇ ਦੇ ਨਵੇਂ ਕੌਂਸਲਰ ਮੀਨੂ ਢੰਡ ਨੂੰ ਗੁਰੂ ਘਰ ਦਾ ਸਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਜਿਸ ਵਿੱਚ ਤਜਿੰਦਰ ਸਿੰਘ (ਮੀਡੀਆ ਇੰਚਾਰਜ) ਸਿੱਖ ਤਾਲਮੇਲ ਕਮੇਟੀ ਵੱਲੋਂ ਸੂਪ ਦੇ ਲੰਗਰ ਲਗਾਏ ਗਏ।ਇਸ ਮੌਕੇ ਤਰਲੋਚਨ ਸਿੰਘ( ਪ੍ਰਧਾਨ) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸਮੂਹ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ,ਅਤੇ ਕਿਹਾ ਕਿ ਅੱਜ ਸਮੇਂ ਉਹ ਦੀ ਲੋੜ ਹੈ। ਕਿ ਸਾਨੂੰ ਆਪਣੇ ਪ੍ਰਕਾਸ਼ ਪੁਰਬ ਅਤੇ ਸ਼ਹੀਦੀ ਦਿਹਾੜੇ ਬਹੁਤ ਹੀ ਵੱਧ ਚੜ ਕੇ ਮਨਾਉਣੇ ਚਾਹੀਦੇ ਹਨ ,ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਦੁਆਰਿਆਂ ਵਿਚ ਲੈ ਕੇ ਆਉਣਾ ਚਾਹੀਦਾ ਹੈ।

ਤਾਂ ਜੋ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਚੱਲ ਸਕੇ। ਜਿਸ ਨਾਲ ਆਣ ਵਾਲੀ ਪੀੜੀ ਵੱਧ ਤੋਂ ਵੱਧ ਬਾਣੀ ਅਤੇ ਬਾਣੇ ਨਾਲ ਜੁੜ ਸਕੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨ ਸਿੰਘ ਮਠਾਰੂ, ਨਰਿੰਦਰ ਸਿੰਘ ਬਾਂਸਲ, ਹਰਪ੍ਰੀਤ ਸਿੰਘ ਬੰਟੀ, ਕੁਲਵੰਤ ਸਿੰਘ , ਪਰਮਜੀਤ ਸਿੰਘ ਪੰਮਾ, ਇਕਬਾਲ ਸਿੰਘ ਸੈਣੀ, ਅਜੀਤ ਸਿੰਘ ਆਸੀ,ਗੁਰਇਕਬਾਲ ਸਿੰਘ ਸਕੱਤਰ, ਸੁਭਾਸ਼ ਸ਼ਰਮਾ ,ਮਹਿੰਦਰਜੀਤ ਸਿੰਘ, ਸਤਨਾਮ ਸਿੰਘ , ਬਲਦੇਵ ਸਿੰਘ ਚਾਹਲ, ਬਲਵਿੰਦਰ ਸਿੰਘ ,ਸਤਨਾਮ ਸਿੰਘ, ਗੁਰਵਿੰਦਰ ਸਿੰਘ ਬੇਦੀ , ਮਹਿੰਦਰਜੀਤ ਸਿੰਘ ਸੋਨੂ,ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।