Business Khas

Latest news
ਬੂਥ ਲੈਵਲ ਅਫ਼ਸਰ ਹੁਣ 3 ਅਗਸਤ ਤੱਕ ਘਰ-ਘਰ ਜਾ ਕੇ ਭਰਨਗੇ ਗਣਨਾ ਫਾਰਮ  ₹257.32 ਕਰੋੜ ਦੀ ਲਾਗਤ ਨਾਲ ਜਲੰਧਰ-ਹੁਸ਼ਿਆਰਪੁਰ ਰਾਸ਼ਟਰੀ ਰਾਜਮਾਰਗ ਦੇ ਵਿਕਾਸ ਲਈ ਰਸਤਾ ਸਾਫ਼ ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों
You are currently viewing ਜਲੰਧਰ: ਗੀਜਰ ਦੀ ਗੈਸ ਨਾਲ ਘੁੱਟਿਆ ਦਮ ਸ਼ਿਵਸੈਨਾ ਆਗੂ ਦੀ ਧੀ ਦੀ ਬਾਥਰੂਮ‘ਚ ਮੌਤ

ਜਲੰਧਰ: ਗੀਜਰ ਦੀ ਗੈਸ ਨਾਲ ਘੁੱਟਿਆ ਦਮ ਸ਼ਿਵਸੈਨਾ ਆਗੂ ਦੀ ਧੀ ਦੀ ਬਾਥਰੂਮ‘ਚ ਮੌਤ

ਬਾਥਰੂਮ ‘ਚ ਗੀਜਰ ਲੀਕੇਜ ਹੋਣ ਨਾਲ ਸ਼ਿਵਸੈਨਾ ਉੱਤਰ ਭਾਰਤ ਪ੍ਰਮੁੱਖ ਦੀਪਕ ਕੰਬੋਜ ਦੀ 22 ਸਾਲਾਂ ਧੀ ਦੀ ਜਾਨ ਚਲੀ ਗਈ। ਇਸ ਘਟਨਾ ਤੋਂ ਬਾਅਦ ਘਰ ‘ਚ ਸੋਗ ਦਾ ਮਾਹੌਲ ਹੈ, ਜਦਕਿ ਕੁੱਝ ਦੇਰ ਪਹਿਲਾਂ ਧੀ ਦੇ ਜਨਮਦਿਨ ਦੀ ਤਿਆਰੀ ਚੱਲ ਰਹੀ ਸੀ। ਇਹ ਘਟਨਾ ਮੀਠਾ ਬਾਜ਼ਾਰ ਸ਼ਿਵਸੈਨਾ ਆਗੂ ਦੀ ਰਿਹਾਇਸ਼ ਵਿਖੇ ਵਾਪਰੀ। ਜਾਣਕਾਰੀ ਮੁਤਾਬਕ ਨਹਾਉਂਦੇ ਸਮੇਂ ਗੀਜਰ ਦੀ ਪਾਈਪ ਤੋਂ ਗੈਸ ਲੀਕ ਹੋਈ, ਜਿਸ ਨਾਲ ਮੁਨਮੁਨ ਦਾ ਦਮ ਘੁੱਟ ਗਿਆ ਤੇ ਉਹ ਬੇਹੋਸ਼ ਹੋ ਗਈ। ਘਰ ਵਾਲਿਆਂ ਨੂੰ ਜਦੋਂ ਤੱਕ ਪਤਾ ਚਲਿਆ, ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ। ਖਾਸ ਗੱਲ ਇਹ ਹੈ ਕਿ ਮੁਨਮੁਨ ਦਾ ਨਵੇਂ ਸਾਲ ਵਾਲੇ ਦਿਨ ਜਨਮਦਿਨ ਸੀ, ਜਿਸ ਦੀਆਂ ਤਿਆਰੀਆਂ ਪੂਰੇ ਘਰ ‘ਚ ਚੱਲ ਰਹੀਆਂ ਸਨ।

ਪਰ, ਇਹ ਖੁਸ਼ੀ ਦਾ ਮਾਹੌਲ ਗੰਮ ‘ਚ ਬਦਲ ਗਿਆ। ਉੱਤਰ ਭਾਰਤ ਦੇ ਸ਼ਿਵਸੈਨਾ ਪ੍ਰਮੁੱਖ ਦੀਪਕ ਕੰਬੋਜ ਦੀ ਧੀ ਰੋਜ਼ਾਨਾ ਦੀ ਤਰ੍ਹਾਂ ਬਾਥਰੂਮ ‘ਚ ਇਸਨਾਨ ਕਰਨ ਲਈ ਗਈ। ਇਸ ਦੌਰਾਨ ਗੀਜਰ ਦੀ ਪਾਈਪ ‘ਚ ਤਕਨੀਕੀ ਖ਼ਰਾਬੀ ਆ ਗਈ, ਗੈਸ ਲੀਕ ਹੋਣ ਲੱਗੀ। ਬਾਥਰੂਮ ਬੰਦ ਹੋਣ ਦੇ ਕਾਰਨ ਗੈਸ ਬਾਥਰੂਮ ਅੰਦਰ ਭਰ ਗਈ, ਜਿਸ ਨਾਲ ਮੁਨਮੁਨ ਨੂੰ ਸਾਹ ਲੈਣ ‘ਚ ਦਿੱਕਤ ਆਉਣ ਲੱਗੀ ਤੇ ਉਹ ਬੇਹੋਸ਼ ਹੋ ਗਈ। ਕਾਫੀ ਦੇਰ ਤੱਕ ਜਦੋਂ ਮੁਨਮੁਨ ਬਾਹਰ ਨਹੀਂ ਆਈ ਤਾਂ ਘਰ ਵਾਲਿਆਂ ਨੇ ਦਰਵਾਜ਼ਾ ਖੜਕਾਇਆ, ਪਰ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ। ਅਣਹੋਣੀ ਦੇ ਖ਼ਦਸ਼ੇ ਦੇ ਚੱਲਦਿਆਂ ਘਰ ਵਾਲਿਆਂ ਨੇ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਮੁਨਮੁਨ ਬੇਹੋਸ਼ ਪਈ ਸੀ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਡਾਕਟਰਾਂ ਨੇ ਮੁੱਢਲੀ ਰਿਪੋਰਟ ‘ਚ ਦੱਸਿਆ ਕਿ ਉਸ ਦੀ ਮੌਤ ਗੈਸ ਚੜਨ ਨਾਲ ਦਮ ਘੁੱਟਣ ਕਰਕੇ ਹੋਈ ਹੈ।