Business Khas

Latest news
ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों ਪੰਜਾਬ ਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੈਕਸ ’ਚ ਵਾਧਾ ਵਾਇਰਲ ਵੀਡੀਓ ਦੇਖ ਕੇ ਚਾਹ ਪੀਣੀ ਛੱਡ ਦੇਵੋਗੇ

ਤਮਾਮ ਵਰਕਿੰਗ ਕਮੇਟੀ ਮੈਂਬਰ ਇਤਿਹਾਸਿਕ ਗੁਨਾਹ ਦੇ ਭਾਗੀਦਾਰ ਬਣੇ

ਚੰਡੀਗੜ੍ਹ,(ਸੰਜੇ ਸ਼ਰਮਾ)- ਸ਼੍ਰੋਮਣੀ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਕਿਹਾ ਕਿ, ਅੱਜ ਪੰਥਕ ਸਿਆਸੀ ਜਮਾਤ ਤੇ ਕਾਬਜ ਸੁਖਬੀਰ ਧੜੇ ਦੀ ਅਗਵਾਈ ਵਾਲੀ ਵਰਕਿੰਗ ਕਮੇਟੀ ਨੇ ਬੇਦਾਵਾ ਲਿਖ ਦਿੱਤਾ ਹੈ।
ਜਾਰੀ ਬਿਆਨ ਵਿੱਚ ਆਗੂਆਂ ਨੇ ਹੁਕਮਨਾਮੇ ਤੋਂ ਭਗੌੜਾ ਹੋਈ ਲੀਡਰਸ਼ਿਪ ਨੂੰ ਸਵਾਲ ਕੀਤਾ ਕਿ, ਤਾਕੀਦ ਅਨੁਸਾਰ ਦਿੱਤੇ ਗਏ ਸਾਰੇ ਅਸਤੀਫ਼ੇ ਸਵੀਕਾਰ ਕਿਉਂ ਨਹੀਂ ਹੋਏ। ਮੈਂਬਰਸ਼ਿਪ ਭਰਤੀ ਕਮੇਟੀ ਨੂੰ ਧੜ ਅਤੇ ਸਿਰ ਤੋਂ ਵੱਖ ਕਰ ਕੇ ਭਗੌੜੇ ਹੋਣ ਦਾ ਸਬੂਤ ਦਿੱਤਾ।

ਆਗੂਆਂ ਨੇ ਸਾਫ ਕਿਹਾ ਕਿ ਸੋਚੀ ਸਮਝਿਆ ਅਤੇ ਲਿਖਤੀ ਸਕਰਿਪਟ ਅਨੁਸਾਰ ਇਹ ਸਾਰਾ ਡਰਾਮਾ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਨੂੰ ਬਚਾਉਣ ਲਈ ਕੀਤਾ ਗਿਆ ਤਾਂ ਜੋ ਆਪਣੇ ਗ੍ਰੋਹ ਦੇ ਚੁਣਿਆ ਮੈਂਬਰਾਂ ਦੀ ਭਰਤੀ ਕਰਕੇ ਸੁਖਬੀਰ ਸਿੰਘ ਬਾਦਲ ਲਈ ਮੁੜ ਪ੍ਰਧਾਨਗੀ ਲਈ ਰਸਤਾ ਤਿਆਰ ਕੀਤਾ ਜਾ ਸਕੇ।

ਆਗੂਆਂ ਨੇ ਸਮੁੱਚੇ ਸਿੱਖ ਪੰਥ ਨੂੰ ਅਪੀਲ ਕੀਤੀ ਕਿ, ਇਸ ਭਗੌੜੇ ਗ੍ਰੋਹ ਖਿਲਾਫ ਗੁਰੂ ਦੀ ਫੌਜ ਬਣ ਕੇ ਖੜੀਏ ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੰਕਲਪ ਅਤੇ ਸਰਵਉਚਤਾ ਦੀ ਬਹਾਲੀ ਅਤੇ ਮਰਯਾਦਾ ਨੂੰ ਠੇਸ ਨਾ ਪਹੁੰਚੇ।

ਇਸ ਦੇ ਨਾਲ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਕੱਲ ਸ਼ਨੀਵਾਰ ਨੂੰ ਪੰਥ ਹਿਤੈਸ਼ੀ ਲੀਡਰਸ਼ਿਪ ਵੱਲੋ 3 ਵਜੇ ਪ੍ਰੈੱਸ ਵਾਰਤਾ ਕਰਕੇ ਅਗਲਾ ਪ੍ਰੋਗ੍ਰਾਮ ਦੱਸਿਆ ਜਾਵੇਗਾ।