Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਲੁਧਿਆਣਾ‘ਚ ਕੋਰੋਨਾ ਦੇ ਮਾਮਲੇ ਸਭ ਤੋਂ ਵੱਧ ਕੇਸ

ਲੁਧਿਆਣਾ‘ਚ ਕੋਰੋਨਾ ਦੇ ਮਾਮਲੇ ਸਭ ਤੋਂ ਵੱਧ ਕੇਸ

ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਪੰਜਾਬ ‘ਚ ਕੋਰੋਨਾ ਦੇ ਐਕਟਿਵ ਕੇਸ ਜਿੱਥੇ ਪਿਛਲੇ ਹਫ਼ਤੇ 12 ਐਕਟਿਵ ਕੇਸ ਸੀ, ਹੁਣ ਇਨ੍ਹਾਂ ਦੀ ਸੰਖਿਆ ਵੱਧ ਕੇ 35 ਪਹੁੰਚ ਗਈ ਹੈ। ਸਭ ਤੋਂ ਵੱਧ ਮਾਮਲੇ ਲੁਧਿਆਣਾ ‘ਚ ਹੈ, ਇੱਥੇ 23 ਨਵੇਂ ਮਾਮਲੇ ਆ ਚੁੱਕੇ ਹਨ। ਬੀਤੇ 24 ਘੰਟਿਆਂ ‘ਚ 2 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਚੋਂ ਇੱਕ ਸ਼ਹਿਰੀ ਤੇ ਦੂਸਰਾ ਪੇਂਡੂ ਖੇਤਰ ਤੋਂ ਆਇਆ ਹੈ।ਲੁਧਿਆਣਾ ‘ਚ ਇਹ ਕੇਸ ਅਜਿਹੇ ਸਮੇਂ ‘ਚ ਆ ਰਹੇ ਹਨ, ਜਦੋਂ ਜ਼ਿਮਨੀ ਚੋਣ ਦੇ ਚੱਲਦੇ ਰਾਜਨੈਤਿਕ ਹਲਚਲ, ਭੀੜ ‘ਚ ਚੋਣ ਪ੍ਰਚਾਰ ਤੇ ਗਰਮੀਆਂ ਦੀਆਂ ਛੁੱਟੀਆਂ ਕਾਰਨ ਟੂਰਿਸਟ ਜਗ੍ਹਾਵਾਂ ‘ਤੇ ਭੀੜ ਵੱਧ ਚੁੱਕੀ ਹੈ। ਲੁਧਿਆਣਾ ‘ਚ ਜਿੱਥੇ 23 ਨਵੇਂ ਮਾਮਲੇ ਦਰਜ਼ ਕੀਤੇ ਗਏ ਹਨ, ਉੱਥੇ ਹੀ ਜਲੰਧਰ ‘ਚ 6, ਮੋਹਾਲੀ ‘ਚ 4 ਤੇ ਫਿਰੋਜ਼ਪੁਰ ‘ਚ 2 ਮਾਮਲੇ ਸਾਹਮਣੇ ਆਏ ਹਨ। ਲੁਧਿਆਣਾ ‘ਚ 2 ਕੋਰੋਨਾ ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ‘ਚੋਂ ਇੱਕ 69 ਸਾਲਾਂ ਮਹਿਲਾ ਹੈ, ਜਿਸ ਦਾ ਇਲਾਜ਼ ਪੀਜੀਆਈ ਚੰਡੀਗੜ੍ਹ ‘ਚ ਚੱਲ ਰਿਹਾ ਸੀ। ਦੂਜੀ ਮੌਤ 39 ਸਾਲਾਂ ਪੁਰਸ਼ ਦੀ ਹੋਈ ਹੈ, ਜਿਸਦਾ ਇਲਾਜ਼ ਗਵਰਨਮੈਂਟ ਮੈਡਿਕਲ ਕਾਲੇਜ ਐਂਡ ਹਾਸਪਿਟਲ, ਸੈਕਟਰ 32 ਚੰਡੀਗੜ੍ਹ ‘ਚ ਚੱਲ ਰਿਹਾ ਸੀ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਮ੍ਰਿਤਕ ਪਹਿਲਾਂ ਤੋਂ ਹੀ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਸਨ, ਜਿਸ ਕਾਰਨ ਕੋਰੋਨਾ ਵਾਇਰਸ ਇਨ੍ਹਾਂ ਮਾਮਲਿਆਂ ‘ਚ ਹੋਰ ਵੀ ਘਾਤਕ ਸਾਬਤ ਹੋਇਆ।