ਪਿਛਲੇ ਦਿਨੀ ਦੁਗਲ ਚਾਪ ਅਤੇ ਨਿਹੰਗ ਬਾਣੇ ਵਿੱਚ ਆਏ ਲੋਕਾਂ ਦਾ ਜੋ ਝਗੜਾ ਹੋਇਆ ਸੀ। ਉਸ ਨੂੰ ਸ਼ਹਿਰ ਦੇ ਕੁਝ ਅਖੌਤੀ ਲੀਡਰ ਇਸ ਵਿਵਾਦ ਨੂੰ ਦੋ ਫਿਰਕਿਆਂ ਵਿੱਚ ਪਾੜ ਪਾਉਣ ਦੇ ਯਤਨ ਕਰ ਰਹੇ ਹਨ। ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ।ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਕਮਲਜੀਤ ਸਿੰਘ ਟੋਨੀ ਹਰਜੋਤ ਸਿੰਘ ਲੱਕੀ,ਵਿੱਕੀ ਸਿੰਘ ਖਾਲਸਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ। ਅਸੀਂ ਕਿਸੇ ਤਰ੍ਹਾਂ ਦੀ ਵੀ ਹਿੰਸਾ ਦੇ ਖਿਲਾਫ ਨਹੀਂ ਹਾਂ, ਪਰ ਇਸ ਵਿਵਾਦ ਦੀ ਸ਼ੁਰੂਆਤ ਹੋਣ ਦਾ ਕੀ ਕਾਰਨ ਹੈ ਇਸ ਦੀ ਡੂੰਘਾਈ ਨਾਲ ਜਾਂਚ ਕਰਾਈ ਜਾਵੇ, ਕਿਉਂਕਿ ਦੁਗਲ ਚਾਪ ਦਾ ਇੱਕ ਮੈਂਬਰ ਇਸ ਨੂੰ ਹਿੰਦੂਆਂ ਨਾਲ ਧੱਕਾ ਦੱਸ ਰਿਹਾ ਹੈ। ਜਦ ਕਿ ਹੁਣ ਤੱਕ ਜੋ ਨਿਹੰਗ ਬਾਣੇ ਵਿੱਚ ਵਿਅਕਤੀ ਫੜੇ ਗਏ ਹਨ, ਉਹਨਾਂ ਦੇ ਨਾਮ ਸੌਰਵ ਉਰਫ ਸੋਨੂ ਕਪੂਰਥੱਲੇ ਦਾ ਅਤੇ ਸੌਰਵ ਰਾਏ, ਕੁਲਵੰਤ ਰਾਏ ਕਪੂਰਥਲੇ ਦਾ ਹੈ, ਅਸੀਂ ਇਸ ਨੂੰ ਹਿੰਦੂ ਸਿੱਖ ਮੁੱਦਾ ਕਿਸ ਅਧਾਰ ਤੇ ਬਣਾ ਰਹੇ ਹਾਂ। ਇਸ ਵਿਵਾਦ ਨੂੰ ਲੈ ਕੇ ਸਿੱਖਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸਿੱਖਾਂ ਨੂੰ 1984 ਯਾਦ ਕਰਾਉਣ ਦੀਆਂ ਗੱਲਾਂ ਹੋ ਰਹੀਆਂ ਹਨ। ਜੋ ਲੋਕ ਇਸ ਨੂੰ ਧਰਮ ਨਾਲ ਧੱਕਾ ਦੱਸ ਰਹੇ ਹਨ, ਹੁਣ ਉਹਨਾਂ ਦੀ ਜੁਬਾਨ ਕਿਉਂ ਬੰਦ ਹੈ। ਅਸੀਂ ਜਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ,ਇਸ ਮਾਮਲੇ ਨੂੰ ਗਲਤ ਰੰਗਤ ਦੇਣ ਦੀ ਸਾਜਿਸ਼ ਵਿੱਚ ਕੌਣ ਕੌਣ ਵਿਅਕਤੀ ਸ਼ਾਮਿਲ ਹਨ। ਅਤੇ ਕੌਣ ਵਿਅਕਤੀ ਇਸ ਨੂੰ ਦੋ ਭਾਈਚਾਰਿਆਂ ਦੀ ਲੜਾਈ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੀ ਮੁਕੰਮਲ ਜਾਂਚ ਕਰਾਈ ਜਾਵੇ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿਹੜੇ ਵਿਅਕਤੀ ਸੌਰਵ ਉਰਫ ਸੋਨੂ ਅਤੇ ਸੌਰਵ ਰਾਏ ਫੜੇ ਗਏ ਹਨ, ਇਸ ਦੀ ਵੀ ਜਾਂਚ ਕਰਾਈ ਜਾਵੇ। ਜੋ ਲੋਕ ਨਿਹੰਗ ਸਿੰਘਾਂ ਵਾਲਾ ਬਾਣਾ ਪਾ ਕੇ ਗੁਰੂ ਦੀ ਫੌਜ ਨੂੰ ਬਦਨਾਮ ਕਰ ਰਹੇ ਹਨ। ਅਸੀਂ ਨਿਹੰਗ ਸਿੰਘ ਜੱਥੇਬੰਦੀਆਂ ਦੇ ਆਗੂਆ ਨੂੰ ਬੇਨਤੀ ਕਰਦੇ ਹਾਂ ਸਿਰਫ ਜਿੰਮੇਵਾਰ ਸਿੱਖੀ ਨਾਲ ਮੋਹ ਕਰਨ ਵਾਲਿਆਂ ਨੂੰ ਜਥੇਬੰਦੀ ਵਿੱਚ ਸ਼ਾਮਿਲ ਕੀਤਾ ਜਾਵੇ। ਇਸ ਮੌਕੇ ਤੇ ਗੁਰਦੀਪ ਸਿੰਘ ਕਾਲੀਆ ਕਲੋਨੀ ਪਰਵਿੰਦਰ ਸਿੰਘ ਮੰਗਾ ਹਰਪ੍ਰੀਤ ਸਿੰਘ ਰੋਬਿਨ ਗੁਰਵਿੰਦਰ ਸਿੰਘ ਨਾਗੀ ਚਰਨਪ੍ਰੀਤ ਸਿੰਘ ਲਾਡਾ ਸਰਦੂਲ ਸਿੰਘ ਹਣੀ ਅਮਨ ਹਰਮੀਤ ਸਿੰਘ ਸੰਨੀ ਗੁਰਵਿੰਦਰ ਸਿੰਘ ਗੌਰਵਮਨਦੀਪ ਸਿੰਘ ਗੁਰਬਖ਼ਸ਼ ਸਿੰਘ ਸਤਿੰਦਰ ਸਿੰਘ ਸਤਪਾਲ ਸਿੰਘ ਨੀਲਾ ਮਹਿਲ ਆਦਿ ਸਾਮਿਲ ਸਨ।
ਦੁੱਗਲ ਚਾਪ ਤੇ ਹੋਏ ਝਗੜੇ ਦੀ ਡੁੰਗਾਈ ਨਾਲ ਜਾਂਚ ਕੀਤੀ ਜਾਵੇ:-ਸਿੱਖ ਤਾਲਮੇਲ ਕਮੇਟੀ
- Post author:businesSsKhas
- Post published:June 13, 2025
- Post category:ਪੰਜਾਬ
