Business Khas

Latest news
ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਕ੍ਰਿਕਟ ਜਗਤ ਵਿੱਚ ਉਹ ਕਾਰਨਾਮਾ ਕਰ ਦਿਖਾਇਆ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਪੰਜਾਬ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ ਅਗਲੇ 3 ਘੰਟਿਆਂ 'ਚ ਤੂਫਾਨ ਨੂੰ ਲੈ ਕੇ ਹਾਈ ਅਲਰਟ... ਨਗਰ ਨਿਗਮ ਚੋਣਾਂ ਦੀ ਤਸਵੀਰ ਨੇ ਰਾਜ ਦੇ ਰਾਜਨੀਤਿਕ ਦ੍ਰਿਸ਼ ਨੂੰ ਸਪੱਸ਼ਟ ਐਨਕਾਂ ਜਾਂ ਸਮਾਨ ਉੱਚ-ਤਕਨੀਕੀ ਐਨਕਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ दिल्ली के हौज खास में AC ब्लास्ट से भीषण आग, रिटायर्ड IAS अधिकारी की मौत ਸੁਸ਼ੀਲ ਰਿੰਕੂ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਪੰਜਾਬ ਸੂਬਾ ਪ੍ਰਧਾਨ ਨਿਯੁਕਤ ਹੋਣ 'ਤੇ ਵਧਾਈ ਦਿੱਤੀ पांचवां समर कैंप 1 जून से 30 जून तक आयोजित
You are currently viewing ਸੰਮੇਲਨ 14 ਨਵੰਬਰ ਤੋਂ ਜਲੰਧਰ ਵਿੱਚ ਦਿਖੇਗਾ ਲਘੂ ਪੰਜਾਬ ਦਾ ਦਰਸ਼ਨ

ਸੰਮੇਲਨ 14 ਨਵੰਬਰ ਤੋਂ ਜਲੰਧਰ ਵਿੱਚ ਦਿਖੇਗਾ ਲਘੂ ਪੰਜਾਬ ਦਾ ਦਰਸ਼ਨ

ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਪੰਜਾਬ ਦੇ ਸੂਬਾ ਸਕੱਤਰ ਮਨਮੀਤ ਸੋਹਲ ਨੇ ਅੱਜ ਜਲੰਧਰ ਵਿੱਚ ਆਯੋਜਿਤ ਪ੍ਰੈਸ ਵਾਰਤਾ ਦੌਰਾਨ ਆਉਣ ਵਾਲੇ 57ਵੇਂ ਸੂਬਾ ਸੰਮੇਲਨ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਅਧਿਵੇਸ਼ਨ 14 ਤੋਂ 16 ਨਵੰਬਰ 2025 ਤੱਕ ਵਿਦਿਆ ਧਾਮ, ਜਲੰਧਰ ਵਿਖੇ ਹੋਵੇਗਾ। ਇਸ ਵਿੱਚ ਸੂਬੇ ਦੇ ਸੰਗਠਨਾਤਮਕ 24 ਜ਼ਿਲ੍ਹਿਆਂ ਵਿੱਚੋਂ 300 ਤੋਂ ਵੱਧ ਪ੍ਰਤਿਨਿਧੀ ਸ਼ਾਮਲ ਹੋਣਗੇ, ਜਿਸ ਨਾਲ ਲਘੂ ਪੰਜਾਬ ਦੇ ਦਰਸ਼ਨ ਮਿਲਣਗੇ। ਸੰਮੇਲਨ ਦਾ ਸ਼ੁਭਾਰੰਭ 14 ਨਵੰਬਰ ਨੂੰ ਸਵੇਰੇ 10 ਵਜੇ ਹੋਵੇਗਾ ਅਤੇ ਸਮਾਪਨ 16 ਨਵੰਬਰ ਨੂੰ ਦੁਪਹਿਰ 1 ਵਜੇ ਹੋਵੇਗਾ। ਸੰਮੇਲਨ ਵਿੱਚ ਉਦਘਾਟਨ ਸੈਸ਼ਨ, ਖੁੱਲ੍ਹਾ ਸੰਮੇਲਨ, ਸ਼ੋਭਾ ਯਾਤਰਾ, ਸੱਭਿਆਚਾਰਕ ਪ੍ਰੋਗਰਾਮਾਂ ਨਾਲ ਨਾਲ ਏਬੀਵੀਪੀ ਦੀ ਇਤਿਹਾਸਕ ਯਾਤਰਾ ਅਤੇ ਪੰਜਾਬ ਦੇ ਨੌਜਵਾਨਾਂ ਦੀ ਭੂਮਿਕਾ ‘ਤੇ ਵਿਸ਼ੇਸ਼ ਭਾਸ਼ਣ ਸੈਸ਼ਨ ਹੋਣਗੇ।

ਇਸ ਸੰਮੇਲਨ ਵਿੱਚ ਪੰਜਾਬ ਦੀ ਨਵੀਂ ਕਾਰਜਕਾਰਿਨੀ ਦਾ ਐਲਾਨ ਕੀਤਾ ਜਾਵੇਗਾ। ਨਾਲ ਹੀ ਸੂਬੇ ਦੇ ਮਜੂਦਾ ਹਾਲਾਤ ਅਤੇ ਸਿੱਖਿਆ ਦੇ ਹਾਲਾਤ ਤੇ ਦੋ ਮਹੱਤਵਪੂਰਨ ਪ੍ਰਸਤਾਵ ਪਾਸ ਕੀਤੇ ਜਾਣਗੇ, ਜਿਨ੍ਹਾਂ ਵਿੱਚ ਪੰਜਾਬ ਦੀ ਸਿੱਖਿਆ ਪ੍ਰਣਾਲੀ ਤੇ ਸਮਾਜਿਕ ਮੁੱਦਿਆਂ ‘ਤੇ ਵਿਦਿਆਰਥੀ ਪਰਿਸ਼ਦ ਦੀ ਸਪਸ਼ਟ ਭੂਮਿਕਾ ਦਰਸਾਈ ਜਾਵੇਗੀ। ਜਲੰਧਰ ਮਹਾਨਗਰ ਸਕੱਤਰ ਰਿਧਮ ਬਾਘਾ ਨੇ ਕਿਹਾ ਕਿ ਸੰਮੇਲਨ ਵਿੱਚ ਕੇਂਦਰ, ਸੂਬਾ ਅਤੇ ਖੇਤਰੀ ਪੱਧਰ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਰਗੀ ਇਤਿਹਾਸਕ ਅਤੇ ਵੀਰ ਭੂਮੀ ‘ਚ ਵਿਦਿਆਰਥੀ ਪਰਿਸ਼ਦ ਸਦਾ ਰਾਸ਼ਟਰ ਭਾਵਨਾ ਨੂੰ ਜਾਗਰਿਤ ਕਰਨ ਦਾ ਕੰਮ ਕਰਦੀ ਆਈ ਹੈ। ਜ਼ਿਲ੍ਹਾ ਸੰਯੋਜਕ ਸਲੋਨੀ ਨੇ ਦੱਸਿਆ ਕਿ ਜਲੰਧਰ ਮਹਾਨਗਰ ਦੇ ਕਾਰਜਕਰਤਾ ਸੰਮੇਲਨ ਨੂੰ ਸ਼ਾਨਦਾਰ ਅਤੇ ਸਫਲ ਬਣਾਉਣ ਲਈ ਪੂਰੀ ਤਿਆਰੀ ਵਿੱਚ ਜੁਟੇ ਹੋਏ ਹਨ। ਸੰਮੇਲਨ ਦੇ ਪ੍ਰਚਾਰ ਲਈ ਪਰਿਸ਼ਦ ਵੱਲੋਂ ਸੋਸ਼ਲ ਮੀਡੀਆ ‘ਤੇ #57thABVPConfPB ਹੈਸ਼ਟੈਗ ਸ਼ੁਰੂ ਕੀਤਾ ਗਿਆ ਹੈ, ਤਾਂ ਜੋ ਵੱਧ ਤੋਂ ਵੱਧ ਨੌਜਵਾਨ ਇਸ ਮਹੱਤਵਪੂਰਨ ਆਯੋਜਨ ਨਾਲ ਜੁੜ ਸਕਣ।

ਇਹ ਸੰਮੇਲਨ ਪੰਜਾਬ ਦੇ ਵਿਦਿਆਰਥੀ ਸਮਾਜ ਦੀ ਚੇਤਨਾ, ਅਨੁਸ਼ਾਸਨ ਅਤੇ ਸੰਗਠਨਾਤਮਕ ਸ਼ਕਤੀ ਦਾ ਪ੍ਰਤੀਕ ਬਣੇਗਾ। ਅਸੀਂ ਸਭ ਮਿਲਕੇ ਇਸਨੂੰ ਇੱਕ ਇਤਿਹਾਸਕ ਆਯੋਜਨ ਬਣਾਵਾਂਗੇ। ਇਸ ਮੌਕੇ ‘ਤੇ ਸੂਬਾ ਸਹਿ ਸਕੱਤਰ ਸ਼ਸ਼ਾਂਕ ਵਾਲੀਆ, ਸੂਬਾ ਦਫ਼ਤਰ ਸਕੱਤਰ ਰਾਘਵ ਭਾਰਦਵਾਜ, ਵਿਭਾਗ ਸੰਯੋਜਕ ਅੰਕਿਤ ਕੁੰਦਰਾ, ਵਿਭਾਗ ਛਾਤਰਾ ਪ੍ਰਮੁੱਖ ਮਾਨਸੀ ਗੁਪਤਾ, ਮਹਾਨਗਰ ਸਹਿ ਸਕੱਤਰ ਤਮੰਨਾ, ਜਸ਼ਨ, ਪ੍ਰੀਤਿਸ਼ਾ ਆਦਿ ਕਾਰਜਕਰਤਾ ਮੌਜੂਦ ਸਨ।