Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਸੇਵਾਦਾਰਾਂ ਦੇ ਚੋਲੇ ‘ਚ ਅਹਿਮ ਤਬਦੀਲੀ, ਹੁਣ ਦੋ ਵੱਖ-ਵੱਖ ਰੰਗਾਂ ਦਾ ਹੋਵੇਗਾ ਪਹਿਰਾਵਾ

ਸੇਵਾਦਾਰਾਂ ਦੇ ਚੋਲੇ ‘ਚ ਅਹਿਮ ਤਬਦੀਲੀ, ਹੁਣ ਦੋ ਵੱਖ-ਵੱਖ ਰੰਗਾਂ ਦਾ ਹੋਵੇਗਾ ਪਹਿਰਾਵਾ

ਸ੍ਰੀ ਦਰਬਾਰ ਸਾਹਿਬ ਵਿਖੇ ਸੁਰੱਖਿਆ ਸੇਵਾ ਦਲ ਦੇ ਸੇਵਾਦਾਰ ਦੋ ਵੱਖਰੇ- ਪੀਲ਼ੇ ਤੇ ਗੂੜੇ ਨੀਲੇ, ਰੰਗ ਦੇ ਚੋਲਿਆਂ ‘ਚ ਹੁਣ ਦਿਖਣਗੇ। ਸੇਵਾਦਾਰ ਹਫ਼ਤੇ ‘ਚ ਦੋ-ਦੋ ਦਿਨ ਵਾਰੀ ਸਿਰ ਇਹ ਚੋਲੇ ਪਹਿਨਣਗੇ। ਜੇਕਰ ਚੋਲਾ ਪੀਲ਼ਾ ਹੈ ਤਾਂ ਦਸਤਾਰ ਨੀਲੀ ਹੋਵੇਗੀ। ਜੇਕਰ ਚੋਲਾ ਨੀਲਾ ਹੈ ਤਾਂ ਦਸਤਾਰ ਪੀਲ਼ੀ ਹੋਵੇਗੀ।

ਸੇਵਾਦਾਰਾਂ ਨੂੰ ਇਹ ਚੋਲੇ ਵੰਡੇ ਜਾ ਚੁੱਕੇ ਹਨ ਤੇ ਜਿਨ੍ਹਾਂ ਨੂੰ ਨਹੀਂ ਮਿਲੇ ਉਨ੍ਹਾਂ ਨੂੰ ਵੀ ਜਲਦ ਹੀ ਵੰਡ ਦਿੱਤੇ ਜਾਣਗੇ। ਚੋਲੇ ਦੇ ਦੋਵੇਂ ਪਾਸੇ ਮੋਢਿਆਂ ਉੱਤੇ ਖੰਡਿਆਂ ਦੀ ਘੜ੍ਹਾਈ ਕੀਤੀ ਗਈ ਹੈ, ਜਦਕਿ ਛਾਤੀ ਉੱਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਲਿਖਿਆ ਗਿਆ ਹੈ।

ਸੇਵਾਦਾਰ ਚਿੱਟੇ ਰੰਗ ਦਾ ਹਜ਼ੂਰੀਆ ਵੀ ਪਹਿਨਣਗੇ। ਇਸ ਦੇ ਨਾਲ ਸੇਵਾਦਾਰਾਂ ਨੂੰ ਕਮਰਕੱਸੇ ਦੇ ਰੂਪ ‘ਚ ਕੱਪੜੇ ਦੀਆਂ ਵਿਸ਼ੇਸ਼ ਪੇਟੀਆਂ (ਬੈਲਟਾਂ) ਤੇ ਦਸਤਾਰਾਂ ਉੱਤੇ ਸਜਾਉਣ ਲਈ ਖੰਡੇ ਵੀ ਦਿੱਤੇ ਜਾਣਗੇ। ਇਸ ਨਾਲ ਸੇਵਾਦਾਰਾਂ ਦੀ ਦਿਖ ਹੋਰ ਵੀ ਦਾਰਸ਼ਨਿਕ ਤੇ ਪ੍ਰਭਾਵੀ ਦਿਖੇਗੀ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ, ਰਜਿੰਦਰ ਸਿੰਘ ਰੂਬੀ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੇਵਾਦਾਰਾਂ ਦੇ ਚੋਲਿਆਂ ਦੇ ਰੰਗ ਹੁਣ ਬਦਲ ਦਿੱਤੇ ਗਏ ਹਨ। ਇਹ ਚੋਲਿਆਂ ਦੇ ਹੁਣ ਦੋ ਰੰਗ ਹੋਣਗੇ ਤੇ ਵਾਰੀ-ਵਾਰੀ ਦੋ-ਦੋ ਦਿਨ ਸੇਵਾਦਾਰ ਇਹ ਚੋਲੇ ਪਹਿਨਣਗੇ।