Business Khas

Latest news
ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ
You are currently viewing ਪ੍ਰਿੰਸ ਰਾਜ ਦਾ ਪਰਿਵਾਰ ਆਇਆ ਸਾਹਮਣੇ, ਮਾਂ ਬੋਲੀ- ਪਹਿਲੀ ਲੜਕੀ ਨੇ ਕੀਤਾ ਸੀ Message

ਪ੍ਰਿੰਸ ਰਾਜ ਦਾ ਪਰਿਵਾਰ ਆਇਆ ਸਾਹਮਣੇ, ਮਾਂ ਬੋਲੀ- ਪਹਿਲੀ ਲੜਕੀ ਨੇ ਕੀਤਾ ਸੀ Message

ਤਰਤਾਰਨ ਦੇ ਉਸਮਾਂ ਲਾਅ ਕਾਲਜ ਗੋਲੀਕਾਂਡ ਮਾਮਲੇ ‘ਚ ਲੜਕੇ ਪ੍ਰਿੰਸ ਰਾਜ ਦੀ ਵੀ ਮੌਤ ਹੋ ਗਈ। ਉਸ ਨੇ 9 ਫਰਵਰੀ ਨੂੰ ਕਲਾਸ ਅੰਦਰ ਸੰਦੀਪ ਕੌਰ ਨਾਮ ਦੀ ਲੜਕੀ ਨੂੰ ਸਿਰ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਦੇ ਨਾਲ ਹੀ ਉਸ ਨੇ ਤੁਰੰਤ ਪਿਸਟਲ ਲੋਡ ਕੀਤਾ ਤੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਇਸ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ, ਉਸ ਦਾ ਇਲਾਜ਼ 3 ਦਿਨਾਂ ਤੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ‘ਚ ਚੱਲ ਰਿਹਾ ਸੀ। ਪਰ ਬੀਤੇ ਦਿਨ ਉਸ ਨੇ ਦਮ ਤੋੜ੍ਹ ਦਿੱਤਾ।

ਪ੍ਰਿੰਸ ਰਾਜ ਨੇ ਸੰਦੀਪ ਕੌਰ ਨੂੰ ਗੋਲੀ ਕਿਉਂ ਮਾਰੀ… ਤੇ ਬਾਅਦ ‘ਚ ਖ਼ੁਦਕੁਸ਼ੀ ਕਿਉਂ ਕੀਤੀ? ਇਸ ਦੀ ਜਾਂਚ ਜਾਰੀ ਹੈ। ਪਰ ਇਸ ਮਾਮਲੇ ‘ਚ ਦੋਵੇਂ ਪਰਿਵਾਰ ਇੱਕ-ਦੂਜੇ ‘ਤੇ ਇਲਜ਼ਾਮ ਲਗਾ ਰਿਹਾ ਹੈ। ਲੜਕੀ ਸੰਦੀਪ ਕੌਰ ਦਾ ਪਰਿਵਾਰ ਪ੍ਰਿੰਸ ਰਾਜ ‘ਤੇ ਲੜਕੀ ਨੂੰ ਤੰਗ ਪਰੇਸ਼ਾਨ ਕਰਨ ਦਾ ਇਲਜ਼ਾਮ ਲਗਾ ਰਿਹਾ ਹੈ।

ਜਦਕਿ, ਇਸ ਮਾਮਲੇ ‘ਚ ਹੁਣ ਪੁੱਤਰ ਪ੍ਰਿੰਸ ਰਾਜ ਦੀ ਮੌਤ ਤੋਂ ਬਾਅਦ ਲੜਕੇ ਦਾ ਪਰਿਵਾਰ ਵੀ ਮੀਡੀਆ ਦੇ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਲੜਕੀ ਨੇ ਹੀ ਪਹਿਲਾਂ ਉਨ੍ਹਾਂ ਦੇ ਪੁੱਤਰ ਨਾਲ ਗੱਲ ਕੀਤੀ ਸੀ।