Business Khas

Latest news
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ 5 ਤੋਂ 8 ਜੁਲਾਈ ਤੱਕ ਮੀਂਹ ਪੈਣ ਦੀ ਸੰਭਾਵਨਾ ਇਹਨਾਂ 5 ਲੋੜਾਂ ਲਈ PF ਖਾਤੇ ‘ਚੋਂ ਪੈਸਾ ਕਢਵਾਉਣਾ ਹੋਇਆ ਆਸਾਨ ਲੁਧਿਆਣਾ ‘ਚ ਗੁਆਂਢੀ ਨੇ ਨਾਬਾਲਗ ਲੜਕੀ ਨਾਲ ਕੀਤਾ ਜਬਰ ਜਨਾਹ ਇੰਸਟਾਗ੍ਰਾਮ ‘ਤੇ ਬੱਚਿਆਂ ਨਾਲ ਜੁੜੇ ਇਤਰਾਜ਼ਯੋਗ ਇਸ਼ਤਿਹਾਰ ਤੁਰੰਤ ਹੋਵੇ ਬੰਦ ਮਾਵਾਂ-ਧੀਆਂ ਸਤਿਕਾਰ ਸਕੀਮ ਦਾ ਲਾਹਾ ਲੈਣ ਲਈ ਔਰਤਾਂ ਪਰੇਸ਼ਾਨ, ਪ੍ਰਸ਼ਾਸਨਿਕ ਪ੍ਰਬੰਧਾਂ 'ਤੇ ਉੱਠੇ ਸਵਾਲ ਸਤਾ ਦੀ ਲਾਲਸਾ ਅਤੇ ਆਪਸੀ ਲੜਾਈ बदहाल सड़क और बिजली की समस्या से परेशान*पार्षद पर फोन न उठाने का आरोप ਜਰਮਨੀ ਵਿੱਚ ਆਪਣੇ ਪਿਤਾ ਨੂੰ ਮਿਲਣ ਗਏ ਪੰਜਾਬੀ ਨੌਜਵਾਨ ਦੀ ਝੀਲ ਵਿੱਚ ਡੁੱਬਣ ਨਾਲ ਮੌਤ ਅਮਰਨਾਥ ਯਾਤਰਾ ਅੱਜ ਤੋਂ ਸ਼ੁਰੂ, ਜੰਮੂ ਰਾਸ਼ਟਰੀ ਰਾਜਮਾਰਗ ‘ਤੇ ਵਿਸ਼ੇਸ਼ ਪ੍ਰਬੰਧ Amarnath Yatra ਲਈ ਪਹਿਲਗਾਮ ਤੋਂ ਰਵਾਨਾ ਹੋਇਆ ਪਹਿਲਾ ਜਥਾ
You are currently viewing ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਸਿਰਫ ਇੱਕ ਦਿਨ ਨਹੀਂ ਸਾਰਾ ਸਾਲ ਕੰਮ ਕਰਨ ਦੀ ਲੋੜ

ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਸਿਰਫ ਇੱਕ ਦਿਨ ਨਹੀਂ ਸਾਰਾ ਸਾਲ ਕੰਮ ਕਰਨ ਦੀ ਲੋੜ

ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਸਿਰਫ ਇੱਕ ਦਿਨ ਨਹੀਂ ਸਾਰਾ ਸਾਲ ਕੰਮ ਕਰਨ ਦੀ ਲੋੜ। ਸਿੱਖ ਤਾਲਮੇਲ ਕਮੇਟੀ ਹਰ ਸਾਲ ਜਦੋਂ 21ਫਰਵਰੀ ਨੂੰ ਅੰਤਰਰਾਸ਼ਟਰੀ ਭਾਸਾ ਦਿਵਸ ਆਉਂਦਾ ਹੈ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਵੱਖ ਵੱਖ ਜਥੇਬੰਦੀਆਂ ਵੱਲੋਂ ਵੱਡੇ ਵੱਡੇ ਪ੍ਰੋਗਰਾਮ ਉਲੀਕੇ ਜਾਂਦੇ ਹਨ ਸਮੇਂ ਦੀਆਂ ਸਰਕਾਰਾਂ ਵੱਖ ਵੱਖ ਐਲਾਨ ਕਰਦਿਆਂ ਹਨ ਪਰ ਨਤੀਜਾ ਜ਼ੀਰੋ ਨਿਕਲਦਾ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਗੁਰਦੀਪ ਸਿੰਘ ਕਾਲੀਆ ਕਾਲੋਨੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਸਾਰੇ ਕਾਰੋਬਾਰੀ ਬੋਰਡ ਪੰਜਾਬੀ ਵਿੱਚ ਲਾਉਣ ਲਈ ਕਿਹਾ ਗਿਆ ਸੀ ਅਤੇ ਇਹ ਵ ਐਲਾਨ ਕੀਤਾ ਗਿਆ ਸੀ ਜਿਹੜੇ ਬੋਰਡ ਨਹੀਂ ਲਾਉਣਗੇ ਓਹਨਾ ਤੇ ਕਾਰਵਾਈ ਕੀਤੀ ਜਾਵੇਗੀ ਪਰ ਨਤੀਜਾ ਜ਼ੀਰੋ।

ਜਦਕਿ ਬਾਕੀ ਪ੍ਰਦੇਸ਼ਾਂ ਵਿੱਚ ਉਥੋਂ ਦੀ ਮਾਤ ਭਾਸ਼ਾ ਤੋਂ ਬਿਨਾਂ ਕਿਸੇ ਹੋਰ ਭਾਸ਼ਾ ਦਾ ਬੋਰਡ ਲਾਉਣ ਦੀ ਇਜਾਜ਼ਤ ਨਹੀਂ ਅਜਾਦੀ ਦੇ75 ਸਾਲਾਂ ਬਾਅਦ ਵੀ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿੱਚ ਅੱਜ ਵੀ ਪੰਜਾਬੀ ਬੋਲਣ ਤੇ ਜੁਰਮਾਨਾ ਲਗਾਇਆ ਜਾਂਦਾ ਹੈ ਫਿਰ ਪੰਜਾਬੀ ਦੇ ਵਿਕਾਸ ਦੀਆਂ ਗਲਾਂ ਕਰਨੀਆਂ ਬੇਅਰਥ ਹਨ ਸਾਨੂੰ ਸਭ ਪੰਜਾਬੀ ਦੇ ਪਰਚਾਰ ਪਸਾਰ ਲਈ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਜ਼ਮੀਨੀ ਪੱਧਰ ਤੇ ਕੋਸ਼ਿਸਾਂ ਕਰਨ ਦੀ ਲੋੜ ਹੈ ਤਾਂ ਹੀ ਅਸੀਂ ਕੁਝ ਪ੍ਰਾਪਤੀ ਕਰ ਸਕਦੇ ਹਾਂ ਕਿ ਅੱਜ ਅਸੀਂ ਆਪਣੀ ਮਾਂ ਬੋਲੀ ਦੀ ਗੱਲ ਨਾ ਕੀਤੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮਾਫ਼ ਨਹੀਂ ਕਰਨਗੀਆਂ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਸੋਨੂ ਮਨਪ੍ਰੀਤ ਸਿੰਘ ਬਿੰਦਰਾ ਹਰਨੇਕ ਸਿੰਘ ਨੇਕੀ ਕਮਲਜੀਤ ਸਿੰਘ ਕੰਮਾਂ ਅਤੇ ਬਬਰੀਕ ਕੁਮਾਰ ਥਾਪਰ ਹਾਜਰ ਸੀ