Business Khas

You are currently viewing ਸਮਾਣਾ ਟਾਵਰ ਮੋਰਚਾ ਵਿੱਚ ਸ਼ਾਮਿਲ ਹੋਣ ਆਈ ਸੰਗਤ ਤੇ ਲਾਠੀਚਾਰਜ ਅੱਤ ਨਿੰਦਣਯੋਗ : ਸਿੱਖ ਤਾਲਮੇਲ

ਸਮਾਣਾ ਟਾਵਰ ਮੋਰਚਾ ਵਿੱਚ ਸ਼ਾਮਿਲ ਹੋਣ ਆਈ ਸੰਗਤ ਤੇ ਲਾਠੀਚਾਰਜ ਅੱਤ ਨਿੰਦਣਯੋਗ : ਸਿੱਖ ਤਾਲਮੇਲ

ਸਮਾਣਾ ਟਾਵਰ ਮੋਰਚਾ ਵਿੱਚ ਸ਼ਾਮਿਲ ਹੋਣ ਆਈ ਸੰਗਤ ਤੇ ਲਾਠੀਚਾਰਜ ਅੱਤ ਨਿੰਦਣਯੋਗ। ਸਿੱਖ ਤਾਲਮੇਲ ਕਮੇਟੀ ਪਿਛਲੇ ਕਈ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਸਮਾਣਾ ਵਿੱਚ ਇੱਕ ਗੁਰਸਿੱਖ ਵੀਰ ਗੁਰਜੀਤ ਸਿੰਘ ਪਿਛਲੇ ਇੱਕ ਸਾਲ ਤੋਂ ਵੱਧ ਸਮਾਂ ਤੋਂ ਉਠੋ ਦੇ ਟਾਵਰ ਤੇ ਧਰਨਾ ਲਾਕੇ ਬੈਠਾ ਹੋਇਆ ਹੈ ਉਸ ਦੀ ਮਦਦ ਵਿੱਚ ਸੰਗਤਾਂ ਵੱਲੋਂ ਅੱਜ ਸਮਾਣਾ ਵਿੱਚ ਇਕੱਠ ਰੱਖਿਆ ਗਿਆ ਸੀ

ਉਸ ਮੌਕੇ ਸਿੱਖ ਸੰਗਤਾਂ ਤੇ ਕੀਤਾ ਗਿਆ ਪੁਲਿਸ ਵੱਲੋਂ ਲਾਠੀਚਾਰਜ ਅਤ ਨਿੰਦਣਯੋਗ ਕਾਰਵਾਈ ਹੈ ਜਿਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਗੁਰਦੀਪ ਸਿੰਘ ਕਾਲੀਆ ਕਾਲੋਨੀ ਨੇ ਇੱਕ ਸਾਂਝੇ ਬਿਆਨ ਵਿੱਚ ਦਸਿਆ ਕਿ ਸ਼ਾਂਤਮਈ ਸੰਗਤਾ ਤੇ ਲਾਠੀ ਚਾਰਜ ਕਰਨਾ ਸਿੱਖ ਵੀਰਾਂ ਦੀਆਂ ਪੱਗਾਂ ਲਥਣੀਆਂ ਇਸ ਤੋਂ ਵੱਧ ਦੁੱਖਦਾਈ ਗੱਲ ਹੋਰ ਕੀ ਹੋ ਸਕਦੀ ਹੈ ਜਿਹੜੀ ਸਰਕਾਰ ਬੇਅਦਬੀਆਂ ਦਾ ਇਨਸਾਫ ਦਿਵਾਉਣ ਦੇ ਨਾਮ ਤੇ ਸਤਾ ਵਿਚ ਆਈ ਓਹੋ ਹੀ ਸਰਕਾਰ ਬੇਅਦਬੀ ਦਾ ਇਨਸਾਫ਼ ਮੰਗਣ ਵਾਲੀ ਸੰਗਤ ਤੇ ਜ਼ੁਲਮ ਕਰ ਰਹੀ ਹੈ ਅਸੀ ਪੰਜਾਬ ਸਰਕਾਰ ਨੂੰ ਕਹਿਣਾ ਚਾਉਂਦੇ ਹਾਂ ਪਹਿਲਾ ਬਾਦਲਾਂ ਦੇ ਰਾਜ ਵਿੱਚ ਬੇਅਦਬੀ ਹੋਈ ਸਰਕਾਰ ਨੇ ਇਨਸਾਫ਼ ਨਹੀਂ ਦਿੱਤਾ ਇਹ ਸਰਕਾਰ ਜਾਂਦੀ ਰਹੀ ਫਿਰ ਕੈਪਟਨ ਸਰਕਾਰ ਨੇ ਇਨਸਾਫ਼ ਦੇਣ ਦੀ ਗੱਲ ਕੀਤੀ ਉਸ ਨੇ ਇਨਸਾਫ਼ ਨਹੀਂ ਦਿੱਤਾ ਇਹ ਵੀ ਜਾਂਦੀ ਲਗੀ ਤੇ ਅੱਜ ਸਿੱਖ ਨੂੰ ਬੇਅਦਬੀ ਦਾ ਇਨਸਾਫ਼ ਦੇਣ ਦੀ ਥਾਂ ਲਾਠੀਚਾਰਜ ਕਰੋਗੇ ਤੇ ਸਿੱਖਾਂ ਦੀਆਂ ਪੱਗਾਂ ਲਹੋਗੇ ਤਾਂ ਜਾਣ ਦੀ ਤਿਆਰੀ ਤੁਸੀ ਵੀ ਕਰ ਲਓ ਜਿਸ ਜਿਸ ਨੇ ਸਿੱਖ ਕੌਮ ਨਾਲ ਥੱਕਾ ਕੀਤਾ ਹੈ ਉਸ ਨੂੰ ਬਾਅਦ ਵਿੱਚ ਪਛਤਾਉਣਾ ਪੈਂਦਾ ਹੈ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਕਰਮਜੀਤ ਸਿੰਘ ਨੂਰ ਬੰਟੀ ਰਾਠੌਰ ਜਰਨੈਲ ਸਿੰਘ ਹਰਪ੍ਰੀਤ ਸਿੰਘ ਸੋਨੂ ਅਮਨਦੀਪ ਸਿੰਘ ਬੱਗਾ ਹਾਜਰ ਸਨ