Business Khas

Latest news
ਬਸਤੀ ਸ਼ੇਖ ਦੇ ਸਤਰਾਂ ਮੁਹੱਲਾ ਵਿੱਚ ਲੰਬੇ ਬਿਜਲੀ ਕੱਟਾਂ ਨੇ ਲੋਕਾਂ ਦਾ ਜੀਣਾ ਕੀਤਾ ਮੁਸ਼ਕਲ, 1912 ਹੈਲਪਲਾਈਨ ਵੀ ਨਹੀਂ ... ਜਲੰਧਰ ਜ਼ਿਲ੍ਹੇ ‘ਚ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੇ ਕੇਸਾਂ ਲਈ ਵਿਸ਼ੇਸ਼ ਲੋਕ ਅਦਾਲਤ ਲਗਾਈ ਗਈ ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ ’ਚ 6ਵੀਂ ਜਮਾਤ ਦੇ ਦਾਖ਼ਲੇ ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਸੋਸ਼ਲ ਮੀਡੀਆ ਪੱਤਰਕਾਰਾਂ ਲਈ ਬਦਲਦਾ ਦੌਰ, ਏਆਈ ਅਤੇ ਨਵੀਂ ਟੈਕਨਾਲੋਜੀ ਬਣੀ ਵੱਡੀ ਚੁਣੌਤੀ ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਦੀ ਪਤਨੀ ਚੇਨੰਮਾ ਦਾ ਦੇਹਾਂਤ ਭਾਰਤ ਦੇ ਪੁਲਾੜ ਇਤਿਹਾਸ ‘ਚ ਇਤਿਹਾਸਕ ਪਲ, ਵਿਕਰਮ-1 ਸ੍ਰੀਹਰੀਕੋਟਾ ਤੋਂ ਲਾਂਚ ਕੈਨੇਡਾ ਦੀ ਜਿੰਮ ਤੋਂ ਸਿੱਖ ਸ਼ਖਸ ਨੂੰ ਕੱਢਿਆ ਗਿਆ ਬਾਹਰ ਪੰਜਾਬ ਦੇ 8 ਜ਼ਿਲ੍ਹਿਆਂ ‘ਚ ਲੂ ਦਾ ਅਲਰਟ ਪੰਜਾਬ ਵਿਚ ਔਰਤਾਂ ਨੂੰ 1000 ਰੁਪਏ ਸਕੀਮ ਵਿਚ ਫਰਜ਼ੀਵਾੜਾ ਬੂਥ ਲੈਵਲ ਅਫ਼ਸਰ ਹੁਣ 3 ਅਗਸਤ ਤੱਕ ਘਰ-ਘਰ ਜਾ ਕੇ ਭਰਨਗੇ ਗਣਨਾ ਫਾਰਮ 
You are currently viewing ‘ਆਪ’ ਸਰਕਾਰ ਦੀ ਔਰਤਾਂ ਲਈ 1,000 ਰੁਪਏ ਪ੍ਰਤੀ ਮਹੀਨਾ ਯੋਜਨਾ ਦੀ ਆਲੋਚਨਾ

‘ਆਪ’ ਸਰਕਾਰ ਦੀ ਔਰਤਾਂ ਲਈ 1,000 ਰੁਪਏ ਪ੍ਰਤੀ ਮਹੀਨਾ ਯੋਜਨਾ ਦੀ ਆਲੋਚਨਾ

ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ, ‘ਆਪ’ ਸਰਕਾਰ ਦੀ ਔਰਤਾਂ ਲਈ 1,000 ਰੁਪਏ ਪ੍ਰਤੀ ਮਹੀਨਾ ਯੋਜਨਾ ਦੀ ਆਲੋਚਨਾ ਕਰਨ ਤੋਂ ਬਾਅਦ ਮੁਸੀਬਤ ਵਿੱਚ ਫਸ ਗਏ ਹਨ। ਇੱਕ ਪਾਸੇ, ਵਿਧਾਨ ਸਭਾ ਵਿੱਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਬਾਜਵਾ ਨੇ ਇਸ ਮਾਮਲੇ ‘ਤੇ ਅਫਸੋਸ ਪ੍ਰਗਟ ਕੀਤਾ ਹੈ। ਦੂਜੇ ਪਾਸੇ, ਪੰਜਾਬ ਮਹਿਲਾ ਕਮਿਸ਼ਨ ਨੇ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਕਪੂਰਥਲਾ ਦੇ ਐਸਐਸਪੀ ਤੋਂ ਰਿਪੋਰਟ ਤਲਬ ਕਰ ਲਈ ਹੈ।

ਉੱਧਰ, ਸੁਖਪਾਲ ਖਹਿਰਾ ਨੇ ਹੁਣ ਕਿਹਾ ਹੈ ਕਿ ਇਹ ਗੱਲ੍ਹ ਉਨ੍ਹਾਂ ਨੇ ਨਹੀਂ, ਸਗੋਂ ਯੂਟਿਊਬਰ ਨੇ ਕਿਹਾ ਸੀ। ਉਨ੍ਹਾਂ ਖਿਲਾਫ ਜੋ ਵੀ ਕਾਰਵਾਈ ਤੁਸੀਂ ਕਰਨਾ ਚਾਹੁੰਦੇ ਹੋ ਕਰੋ। ਉਹ ਕੱਲ੍ਹ ਵਿਧਾਨ ਸਭਾ ਜਾ ਕੇ ਜਵਾਬ ਦੇਣਗੇ। ਮੇਰੇ ਖਿਲਾਫ ਜੋ ਵੀ ਕਾਰਵਾਈ ਤੁਸੀਂ ਕਰਨਾ ਚਾਹੁੰਦੇ ਹੋ ਕਰ ਲਵੋ। ਜੇ ਤੁਸੀਂ ਮੈਨੂੰ ਵਿਧਾਨ ਸਭਾ ਵਿੱਚੋਂ ਕੱਢਣਾ ਚਾਹੁੰਦੇ ਹੋ, ਕੱਢ ਦਿਓ। ਜੇ ਤੁਸੀਂ ਮੈਨੂੰ ਮੁਅੱਤਲ ਕਰਨਾ ਚਾਹੁੰਦੇ ਹੋ, ਕਰ ਦਿਓ।”ਖਹਿਰਾ ਨੇ ਕਿਹਾ ਕਿ ਯੂਟਿਊਬਰ ਨੇ ਪੁੱਛਿਆ ਸੀ, “ਇਹ ਔਰਤਾਂ ਜੋ 1,000 ਰੁਪਏ ਲਈ ਭੰਗੜਾ ਪਾ ਰਹੀਆਂ ਹਨ, ਪੰਜਾਬ ਲਈ ਸੂਰਮੇ ਪੈਦਾ ਕਰਨਗੀਆਂ?” ਇਹ ਉਸਨੇ ਕਿਹਾ ਸੀ, ਮੈਂ ਨਹੀਂ।” ਉਸੇ ਯੂਟਿਊਬਰ ਨੇ ਸਰਕਾਰ ਦੀਆਂ ਕਈ ਕਾਰਵਾਈਆਂ ਨੂੰ ਯਾਦ ਕਰਦੇ ਹੋਏ ਪੁੱਛਿਆ, “ਕੀ ਇਹ ਔਰਤਾਂ ਸੂਰਮੇ ਪੈਦਾ ਕਰਨਗੀਆਂ?” ਮੈਂ ਉਸਦੀ ਪੋਸਟ ਸਾਂਝੀ ਕੀਤੀ। ਮੈਂ ਆਪਣੇ ਬਿਆਨ ‘ਤੇ ਕਾਇਮ ਹਾਂ।