Business Khas

Latest news
ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ
You are currently viewing 10 ਅਪ੍ਰੈਲ ਤੋਂ ਟੋਲ ਪਲਾਜ਼ਿਆਂ ਉਤੇ ਲਾਗੂ ਹੋ ਰਿਹੈ ਇਹ ਵੱਡਾ ਬਦਲਾਅ

10 ਅਪ੍ਰੈਲ ਤੋਂ ਟੋਲ ਪਲਾਜ਼ਿਆਂ ਉਤੇ ਲਾਗੂ ਹੋ ਰਿਹੈ ਇਹ ਵੱਡਾ ਬਦਲਾਅ

ਜੇਕਰ ਤੁਸੀਂ ਵੀ ਕਾਰ ਰਾਹੀਂ ਅਕਸਰ ਰਾਸ਼ਟਰੀ ਰਾਜਮਾਰਗਾਂ ਉਤੇ ਸਫਰ ਕਰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਸਰਕਾਰ ਨੇ ਹਾਈਵੇ ਟੋਲ ਕੁਲੈਕਸ਼ਨ ਸਿਸਟਮ ਵਿੱਚ ਇੱਕ ਵੱਡਾ ਬਦਲਾਅ ਲਾਗੂ ਕਰਨ ਦਾ ਫੈਸਲਾ ਕੀਤਾ ਹੈ।
10 ਅਪ੍ਰੈਲ, 2026 ਤੋਂ ਟੋਲ ਪਲਾਜ਼ਿਆਂ ਉਤੇ ਨਕਦੀ ਲੈਣ-ਦੇਣ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਤੁਸੀਂ ਹੁਣ ਨਕਦੀ ਦੀ ਵਰਤੋਂ ਕਰਕੇ ਟੋਲ ਫੀਸ ਦਾ ਭੁਗਤਾਨ ਨਹੀਂ ਕਰ ਸਕੋਗੇ। ਹਾਲਾਂਕਿ ਕਿ ਤੁਸੀਂ ਅਜੇ ਵੀ UPI ਰਾਹੀਂ ਟੋਲ ਟੈਕਸ ਦਾ ਭੁਗਤਾਨ ਕਰਨ ਸਕੋਗੇ, ਪਰ ਅਜਿਹਾ ਕਰਨ ਨਾਲ ਤੁਹਾਨੂੰ 25 ਪ੍ਰਤੀਸ਼ਤ ਹੋਰ ਖਰਚਾ ਆਵੇਗਾ। ਬਿਨਾਂ ਕਿਸੇ ਪਰੇਸ਼ਾਨੀ ਜਾਂ ਵਾਧੂ ਖਰਚਿਆਂ ਦੇ ਟੋਲ ਪਲਾਜ਼ਾ ਨੂੰ ਪਾਰ ਕਰਨ ਲਈ, FASTag ਤੁਹਾਡਾ ਇੱਕੋ ਇੱਕ ਵਿਕਲਪ ਹੋਵੇਗਾ।
ਇਸ ਬਦਲਾਅ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਰਾਸ਼ਟਰੀ ਰਾਜਮਾਰਗਾਂ ‘ਤੇ 100 ਪ੍ਰਤੀਸ਼ਤ ਟੋਲ ਭੁਗਤਾਨ ਡਿਜੀਟਲ ਮੋਡਾਂ ਰਾਹੀਂ ਇਕੱਠੇ ਕੀਤੇ ਜਾਣ। ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ FASTag ਰੱਖਣਾ ਹੁਣ ਕਿਸੇ ਵੀ ਵਾਹਨ ਲਈ ਇੱਕ ਵਿਕਲਪ ਨਹੀਂ ਹੈ, ਸਗੋਂ ਇੱਕ ਲਾਜ਼ਮੀ ਜ਼ਰੂਰਤ ਹੈ। ਜਿਵੇਂ ਹੀ ਤੁਹਾਡਾ ਵਾਹਨ ਟੋਲ ਲੇਨ ਵਿੱਚ ਦਾਖਲ ਹੁੰਦਾ ਹੈ, ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (RFID) ਸੈਂਸਰ ਆਪਣੇ ਆਪ ਹੀ ਤੁਹਾਡੇ ਲਿੰਕ ਕੀਤੇ ਬੈਂਕ ਖਾਤੇ ਜਾਂ ਡਿਜੀਟਲ ਵਾਲਿਟ ਤੋਂ ਲਾਗੂ ਰਕਮ ਨੂੰ ਸਿੱਧਾ ਕੱਟ ਲੈਣਗੇ।