Business Khas

Latest news
ਆਰਮੀ ਰਿਕਰੂਟਿੰਗ ਅਫ਼ਸਰ ਕਰਨਲ ਰਸ਼ਮੀ ਨਰਾਇਣ ਨਾਲ ਅਗਨੀਵੀਰ ਭਰਤੀ ਰੈਲੀ ਸਬੰਧੀ ਹੋਈ ਵਿਸ਼ੇਸ਼ ਮੀਟਿੰਗ ਡਰਾਫ਼ਟ ਵੋਟਰ ਸੂਚੀ ’ਚ ਦਰਜ ਨਾਮ ਦੀ ਜਾਣਕਾਰੀ ਅਤੇ ਦਾਅਵੇ ਤੇ ਇਤਰਾਜ਼ ਪ੍ਰਾਪਤ ਕਰਨ ਲਈ ਜ਼ਿਲ੍ਹੇ ਦੇ ਸਮੂਹ 1997 ਪੋਲਿੰਗ ਬੂ... ਐਸ.ਆਈ.ਆਰ.ਤਹਿਤ ਨੋਟਿਸ ਜਾਰੀ ਕਰਨ ਤੇ ਨਿਪਟਾਰੇ ’ਚ ਏ.ਐਲ.ਐਮ.ਟੀ.ਦੀ ਅਹਿਮ ਭੂਮਿਕਾ- ਅਮਨਿੰਦਰ ਕੌਰ ਅਵਤਾਰ ਨਗਰ ’ਚ ਸ਼ਖਸ ਨੇ ਕੀਤਾ ਪਿਓ ਤੇ ਪਤਨੀ ਦਾ ਕਤਲ, ਇਹ ਸੀ ਕਾਰਨ ਆਨਲਾਈਨ ਗੇਮਿੰਗ ਨੇ ਹਸਪਤਾਲ ''ਚ ਜ਼ਿੰਦਗੀ ਦੀ ਜੰਗ ਹਾਰਿਆ ਦੂਜਾ ਨੌਜਵਾਨ ਗੁਰਦੁਆਰੇ ‘ਚ ਗ੍ਰੰਥੀ ਨੇ ਪੀਤੀ ਬੀੜੀ, ਬੈਗ ‘ਚੋਂ ਸਿਗਰੇਟ, ਤੰਬਾਕੂ ਤੇ ਕੈਪਸੂਲ ਮਿਲੇ ਔਨਲਾਈਨ ਗੇਮ ‘ਚ ਪੈਸੇ ਗੁਆਉਣ ਤੋਂ ਬਾਅਦ 3 ਦੋਸਤਾਂ ਨੇ ਖਾਦਾ ਜ਼ਹਿਰ 80ਵਾਂ ਆਜ਼ਾਦੀ ਦਿਹਾੜਾ : ਡਿਪਟੀ ਕਮਿਸ਼ਨਰ ਨੇ ਲਿਆ ਤਿਆਰੀਆਂ ਤੇ ਪ੍ਰਬੰਧਾਂ ਦਾ ਜਾਇਜ਼ਾ ਕੱਲ੍ਹ ਰਾਤ ਹੋਵੇਗਾ ਸੂਰਜ ਗ੍ਰਹਿਣ… ਭਾਰਤ ਵਿੱਚ ਦਿਖਾਈ ਦੇਵੇਗਾ? ਸਤਿਗੁਰੂ ਕਬੀਰ ਮੰਦਿਰ ਤਿਲਕ ਨਗਰ ਵਿਖੇ ਹਫ਼ਤਾਵਾਰੀ ਸਤਿਸੰਗ ਕਰਵਾਇਆ

ਐਸ.ਆਈ.ਆਰ.ਤਹਿਤ ਨੋਟਿਸ ਜਾਰੀ ਕਰਨ ਤੇ ਨਿਪਟਾਰੇ ’ਚ ਏ.ਐਲ.ਐਮ.ਟੀ.ਦੀ ਅਹਿਮ ਭੂਮਿਕਾ- ਅਮਨਿੰਦਰ ਕੌਰ

ਜਲੰਧਰ, ਵਧੀਕ ਡਿਪਟੀ ਕਮਿਸ਼ਨਰ(ਜਨਰਲ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਮਨਿੰਦਰ ਕੌਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਸਪੈਸ਼ਲ ਇੰਟੈਂਸ਼ਿਵ ਰਵੀਜ਼ਨ(ਐਸ.ਆਈ.ਆਰ.)-2026 ਦੇ ਦੂਜੇ ਪੜਾਅ ਦੌਰਾਨ ਜਾਰੀ ਕੀਤੇ ਜਾਣ ਵਾਲੇ ਨੋਟਿਸ ਅਤੇ ਇਹਨਾਂ ਦੇ ਨਿਪਟਾਰੇ ਸਬੰਧੀ 9 ਵਿਧਾਨਸਭਾ ਹਲਕਿਆਂ ਦੇ ਅਸੈਂਬਲੀ ਲੈਵਲ ਮਾਸਟਰ ਟ੍ਰੇਨਰਾਂ ਨੂੰ ਸਿਖਲਾਈ ਦਿੱਤੀ ਗਈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਮਨਿੰਦਰ ਕੌਰ ਨੇ ਸਮੂਹ ਅਸੈਂਬਲੀ ਲੈਵਲ ਮਾਸਟਰ ਟ੍ਰੇਨਰ ਨੂੰ ਕਿਹਾ ਕਿ ਚੋਣ ਕਮਿਸ਼ਨ ਦੀਆ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਤਰੁੱਟੀਆਂ ਰਹਿਤ ਵੋਟਰ ਸੂਚੀਆਂ ਤਿਆਰ ਕਰਨ ਦਾ ਕੰਮ ਪੂਰੇ ਜ਼ੋਰਾਂ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਐਸ.ਆਈ.ਆਰ. ਤਹਿਤ ਨੋਟਿਸ ਜਾਰੀ ਕਰਨਾ ਅਤੇ ਇਹਨਾਂ ਦਾ ਨਿਪਟਾਰਾ ਕਰਨਾ ਇਕ ਮਹੱਤਵਪੂਰਨ ਪ੍ਰਕਿਰਿਆ ਹੈ, ਇਸ ਲਈ ਅਸੈਂਬਲੀ ਲੈਵਲ ਮਾਸਟਰ ਟ੍ਰੇਨਰਜ਼ ਨੂੰ ਪੂਰੀ ਦਿਲਚਸਪੀ ਨਾਲ ਇਹ ਸਿਖਲਾਈ ਹਾਸਿਲ ਕਰਨੀ ਚਾਹੀਦੀ ਹੈ ਕਿਊਂਕਿ ਉਹਨਾਂ ਵਲੋਂ ਅੱਗੋਂ ਹੋਰ ਚੋਣ ਅਮਲੇ ਨੂੰ ਇਹ ਸਿਖਲਾਈ ਪ੍ਰਦਾਨ ਕੀਤੀ ਜਾਣੀ ਹੈ। ਉਨ੍ਹਾਂ ਚੋਣ ਅਮਲੇ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਗਲਤੀਆਂ ਰਹਿਤ ਵੋਟਰ ਸੂਚੀਆਂ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ।