Business Khas

Latest news
भूर मंडी में 58वां वार्षिक जागरण श्रद्धा और भक्तिभाव से संपन्न, सरबजीत सिंह मक्कर विशेष तौर पर पहुंच... ਜਲੰਧਰ ਨੌਰਥ ਵਿੱਚ ਭਾਜਪਾ ਨੂੰ ਵੱਡਾ ਝਟਕਾ, ਵਿਸ਼ਾਲ ਰੇਰੂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਮੋਹਿੰਦਰ ਭਗਤ ਨੇ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ’ਚ 93 ਲੱਖ ਦੇ ਵਿਕਾਸ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਉਤਸਵ ਸਬੰਧੀ ਇਲਾਕੇ ’ਚ 23 ਅਕਤੂਬਰ ਨੂੰ ਕੱਢੀ ਜਾਵੇਗੀ ਸ਼ੋਭਾ ਨਸ਼ਾ ਤਸਕਰਾਂ ਨੂੰ 10 ਸਾਲ ਜੇਲ੍ਹ; ਨਹੀਂ ਮਿਲੇਗੀ ਜ਼ਮਾਨਤ : ਹਰਸਿਮਰਤ ਬਾਦਲ ED ਨੇ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਕੀਤਾ ਤਲਬ गांव आलमपुर बक्का में करवाया नुक्कड़ नाटक, नशों के बुरे प्रभावों से करवाया जागरूक भगवान वाल्मीकि महाराज जी के प्रगट उत्सव संबंधी बस्तिआत इलाके में 23 अक्तूबर को निकाली जाएगी शोभा यात... ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵੱਡਾ ਵਾਧਾ, ਜਨਤਾ 'ਤੇ ਪਈ ਮਹਿੰਗਾਈ ਦੀ ਮਾਰ ਭਾਰੀ ਮੀਂਹ ਦੀ ਮਾਰ: ਮੰਡੀਆਂ 'ਚ ਪਿਆ ਝੋਨਾ ਭਿੱਜਿਆ, ਕਿਸਾਨਾਂ ਦੀ ਵਧੀ ਚਿੰਤਾ
You are currently viewing ਭਾਰੀ ਮੀਂਹ ਦੀ ਮਾਰ: ਮੰਡੀਆਂ ‘ਚ ਪਿਆ ਝੋਨਾ ਭਿੱਜਿਆ, ਕਿਸਾਨਾਂ ਦੀ ਵਧੀ ਚਿੰਤਾ

ਭਾਰੀ ਮੀਂਹ ਦੀ ਮਾਰ: ਮੰਡੀਆਂ ‘ਚ ਪਿਆ ਝੋਨਾ ਭਿੱਜਿਆ, ਕਿਸਾਨਾਂ ਦੀ ਵਧੀ ਚਿੰਤਾ

ਪੰਜਾਬ ‘ਚ ਝੋਨੇ ਦੀ ਖਰੀਦ ਦੇ ਸੀਜ਼ਨ ਦੌਰਾਨ ਭਾਰੀ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਬੀਤੇ ਦਿਨ ਸੂਬੇ ਦੇ ਕਈ ਇਲਾਕਿਆਂ ‘ਚ ਹੋਈ ਬਾਰਿਸ਼ ਕਾਰਨ ਖੇਤਾਂ ‘ਚ ਖੜ੍ਹੀ ਫ਼ਸਲ ਪ੍ਰਭਾਵਿਤ ਹੋਈ, ਜਦਕਿ ਅਨਾਜ ਮੰਡੀਆਂ ‘ਚ ਖੁੱਲ੍ਹੇ ਅਸਮਾਨ ਹੇਠ ਪਿਆ ਝੋਨਾ ਵੀ ਭਿੱਜ ਗਿਆ। ਕਈ ਥਾਵਾਂ ਤੇ ਪਾਣੀ ਭਰਨ ਕਾਰਨ ਫ਼ਸਲ ਦੀ ਸੰਭਾਲ ਤੇ ਖਰੀਦ ਪ੍ਰਕਿਰਿਆ ਪ੍ਰਭਾਵਿਤ ਹੋਈ ਹੈ।

ਫਾਜ਼ਿਲਕਾ ਦੀ ਅਨਾਜ ਮੰਡੀ ‘ਚ ਭਾਰੀ ਮੀਂਹ ਤੋਂ ਬਾਅਦ ਕਈ ਫੁੱਟ ਤੱਕ ਪਾਣੀ ਭਰ ਗਿਆ। ਇਸ ਕਾਰਨ ਝੋਨੇ ਦੀਆਂ ਕਈ ਢੇਰੀਆਂ ਪਾਣੀ ‘ਚ ਡੁੱਬ ਗਈਆਂ। ਆੜ੍ਹਤੀਆਂ ਨੇ ਨੁਕਸਾਨ ਲਈ ਪਾਣੀ ਦੀ ਨਿਕਾਸੀ ਤੇ ਫ਼ਸਲ ਨੂੰ ਸੁਰੱਖਿਅਤ ਰੱਖਣ ਦੇ ਪ੍ਰਬੰਧਾਂ ਦੀ ਘਾਟ ਨੂੰ ਜ਼ਿੰਮੇਵਾਰ ਦੱਸਿਆ ਹੈ। ਆੜ੍ਹਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੁਸ਼ਕਲ ਇਸ ਕਰਕੇ ਹੋਰ ਵਧ ਗਈ ਹੈ, ਕਿਉਂਕਿ ਉਨ੍ਹਾਂ ਨੂੰ ਮੰਡੀ ਤੋਂ ਬਾਹਰ ਨਿੱਜੀ ਸ਼ੈੱਡ ਬਣਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਇਸ ਕਾਰਨ ਝੋਨੇ ਦੀ ਸਾਰੀ ਫ਼ਸਲ ਮੰਡੀ ਚ ਹੀ ਰੱਖੀ ਹੋਈ ਸੀ। ਹੁਣ ਭਾਰੀ ਬਾਰਿਸ਼ ਤੋਂ ਬਾਅਦ ਮੰਡੀ ਚ ਪਾਣੀ ਭਰਨ ਕਾਰਨ ਫ਼ਸਲ ਡੁੱਬ ਗਈ ਤੇ ਕਾਫ਼ੀ ਸਾਮਾਨ ਪਾਣੀ ਚ ਵਹਿ ਗਿਆ। ਲੁਧਿਆਣਾ ਦੀ ਦਾਣਾ ਮੰਡੀ ‘ਚ ਖੁੱਲ੍ਹੇ ‘ਚ ਪਿਆ ਝੋਨਾ ਮੀਂਹ ਕਾਰਨ ਭਿੱਜ ਗਿਆ। ਕਿਸਾਨਾਂ ਮੁਤਾਬਕ ਨਮੀ ਵਧਣ ਨਾਲ ਫ਼ਸਲ ਸੁਕਾਉਣ ਲਈ ਧੁੱਪ ਦੀ ਉਡੀਕ ਕਰਨੀ ਪਵੇਗੀ ਤੇ ਲਿਫਟਿੰਗ ‘ਚ ਵੀ ਦੇਰੀ ਹੋ ਸਕਦੀ ਹੈ।