Business Khas

Latest news
रुबियो ने जामनगर रवाना होने से पहले अदाणी ਦੀਵਾਲੀ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਮੁਲਾਜ਼ਮਾਂ ਨੂੰ ਮਿਲੇਗਾ ਬੋਨਸ ‘गजब रात' से लेकर 'ल्यूपिन 4' तक, आ रहीं ये धांसू फिल्में और सीरीज ਦਲੇਰ ਮਹਿੰਦੀ ਦੇ ਹੱਕ ‘ਚ ਉਤਰੇ ਅਨੁਪਮ ਖੇਰ, ਕਪਿਲ ਸ਼ਰਮਾ ਸਮੂਹ ਪੋਲਿੰਗ ਬੂਥਾਂ ’ਤੇ 25 ਅਕਤੂਬਰ ਨੂੰ ਲੱਗਣਗੇ ਵਿਸ਼ੇਸ਼ ਕੈਂਪ ਪੁਲਿਸ ਕਰਮਚਾਰੀਆਂ ਦੀ ਕੁਰਬਾਨੀ ਸਦਾ ਪ੍ਰੇਰਨਾ ਦਿੰਦੀ ਰਹੇਗੀ: ਡੀਜੀਪੀ ਗੌਰਵ ਯਾਦਵ ਬਿਨਾਂ ਬਾਹਾਂ ਵਾਲੀ ਤੀਰਅੰਦਾਜ਼ ਨੇ ਪੈਰਾਂ ਨਾਲ ਕਮਾਨ ਖਿੱਚ ਕੇ ਰਚਿਆ ਇਤਿਹਾਸ ਦੁਰਗਾ ਪੂਜਾ ਪੰਡਾਲ ’ਚ ਮਾਂ-ਪੁੱਤ ਦੇ ਆਖ਼ਰੀ ਜੱਫ਼ੀ ਵਾਲੇ ਦਿਲ-ਕੰਬਾਊ ਦ੍ਰਿਸ਼ ਨੇ ਕੀਤਾ ਸਭ ਨੂੰ ਭਾਵੁਕ ਜਿਲਾ ਪੱਧਰੀ ਧਰਨਿਆਂ ਵਿੱਚ ਇਕੱਠੇ ਹੋਣਗੇ : ਤਾਲਮੇਲ ਕਮੇਟੀ मेगा प्रोजेक्ट से पीछे हटा चीन, उलटफेर के पीछे कौन, भारत को मौका?
You are currently viewing ਦੀਵਾਲੀ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਮੁਲਾਜ਼ਮਾਂ ਨੂੰ ਮਿਲੇਗਾ ਬੋਨਸ

ਦੀਵਾਲੀ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਮੁਲਾਜ਼ਮਾਂ ਨੂੰ ਮਿਲੇਗਾ ਬੋਨਸ

ਦੀਵਾਲੀ ਦੇ ਤਿਉਹਾਰ ਤੋਂ ਠੀਕ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੇ ਮੁਲਾਜ਼ਮਾਂ ਨੂੰ ਖ਼ੁਸ਼ੀ ਦਾ ਵੱਡਾ ਤੋਹਫ਼ਾ ਦਿੰਦਿਆਂ ਸਾਲਾਨਾ ਬੋਨਸ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ। ਪ੍ਰਸ਼ਾਸਨ ਦੇ ਵਿੱਤ ਵਿਭਾਗ ਵੱਲੋਂ ਵਿੱਤੀ ਵਰ੍ਹੇ 2025-26 ਲਈ ਯੋਗ ਮੁਲਾਜ਼ਮਾਂ ਨੂੰ 30 ਦਿਨਾਂ ਦੀ ਤਨਖ਼ਾਹ ਦੇ ਬਰਾਬਰ ਨਾਨ-ਪ੍ਰੋਡਕਟੀਵਿਟੀ ਲਿੰਕਡ ਬੋਨਸ (ਐਡਹਾਕ ਬੋਨਸ) ਦੇਣ ਸੰਬੰਧੀ ਰਸਮੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਸੰਬੰਧ ਵਿੱਚ ਵਿੱਤ ਵਿਭਾਗ ਦੀ ਲੇਖਾ ਸ਼ਾਖਾ ਨੇ ਚੰਡੀਗੜ੍ਹ ਦੇ ਸਮੂਹ ਪ੍ਰਸ਼ਾਸਕੀ ਸਕੱਤਰਾਂ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੂੰ ਲਿਖਤੀ ਪੱਤਰ ਭੇਜ ਕੇ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ।ਵਿੱਤ ਵਿਭਾਗ ਦੇ ਹੁਕਮਾਂ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਦੇ ਅਧੀਨ ਕੰਮ ਕਰਦੇ ਗਰੁੱਪ ‘ਸੀ’ ਦੇ ਸਾਰੇ ਕਰਮਚਾਰੀ ਅਤੇ ਗਰੁੱਪ ‘ਬੀ’ ਦੇ ਗ਼ੈਰ-ਗਜ਼ਟਿਡ (ਨਾਨ-ਗਜ਼ਟਿਡ) ਮੁਲਾਜ਼ਮ ਇਸ ਬੋਨਸ ਦੇ ਹੱਕਦਾਰ ਹੋਣਗੇ।

ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਗਏ ਨਿਯਮਾਂ ਅਧੀਨ ਆਉਂਦੇ ਯੋਗ ਹਥਿਆਰਬੰਦ ਬਲਾਂ, ਅਰਧ ਸੈਨਿਕ ਬਲਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ (ਯੂ.ਟੀ.) ਦੇ ਹੋਰ ਯੋਗ ਕਰਮਚਾਰੀਆਂ ਨੂੰ ਵੀ ਇਸ ਵਿੱਤੀ ਲਾਭ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ।ਪ੍ਰਸ਼ਾਸਨ ਨੇ ਰੋਜ਼ਾਨਾ ਦਿਹਾੜੀ ‘ਤੇ ਕੰਮ ਕਰਨ ਵਾਲੇ ਕਾਮਿਆਂ ਨੂੰ ਵੀ ਬੋਨਸ ਦੇਣ ਦਾ ਐਲਾਨ ਕੀਤਾ ਹੈ, ਹਾਲਾਂਕਿ ਇਸ ਲਈ ਕੁਝ ਲਾਜ਼ਮੀ ਮਾਪਦੰਡ ਤੈਅ ਕੀਤੇ ਗਏ ਹਨ। ਜਿਹੜੇ ਦਫ਼ਤਰਾਂ ਜਾਂ ਵਿਭਾਗਾਂ ਵਿੱਚ ਹਫ਼ਤੇ ‘ਚ 6 ਦਿਨ ਕੰਮ ਹੁੰਦਾ ਹੈ, ਉੱਥੋਂ ਦੇ ਦਿਹਾੜੀਦਾਰ ਕਾਮਿਆਂ ਨੇ ਪਿਛਲੇ ਲਗਾਤਾਰ 3 ਸਾਲਾਂ ਦੌਰਾਨ ਹਰ ਸਾਲ ਘੱਟੋ-ਘੱਟ 240 ਦਿਨ ਕੰਮ ਕੀਤਾ ਹੋਣਾ ਜ਼ਰੂਰੀ ਹੈ। ਇਸੇ ਤਰ੍ਹਾਂ ਹਫ਼ਤੇ ਵਿੱਚ 5 ਦਿਨ ਕੰਮ ਕਰਨ ਵਾਲੇ ਦਫ਼ਤਰਾਂ ਦੇ ਕਾਮਿਆਂ ਲਈ ਇਹ ਹੱਦ ਹਰ ਵਰ੍ਹੇ ਘੱਟੋ-ਘੱਟ 206 ਦਿਨ ਨਿਰਧਾਰਿਤ ਕੀਤੀ ਗਈ ਹੈ।