ਅਮਰੀਕਾ ਦੇ ਕੈਲੀਫੋਰਨੀਆ ਵਿੱਚ ਨਗਰ ਕੀਰਤਨ ਦੌਰਾਨ ਹਿੰਸਾ ਦੀਆਂ ਦੋ ਘਟਨਾਵਾਂ ਵਾਪਰੀਆਂ ਹਨ। ਸ਼ਨੀਵਾਰ ਨੂੰ ਸਟਰ ਕਾਊਂਟੀ ਵਿੱਚ ਕੱਢੇ ਗਏ 47ਵੇਂ ਸਾਲਾਨਾ ਨਗਰ ਕੀਰਤਨ ਦੌਰਾਨ ਗੋਲੀਆਂ ਚੱਲੀਆਂ। ਐਤਵਾਰ ਨੂੰ ਵਾਪਰੀ ਚਾਕੂ ਮਾਰਨ ਦੀ ਘਟਨਾ ਵਿੱਚ ਦੋ ਲੋਕ ਜ਼ਖਮੀ ਹੋ ਗਏ। ਸ਼ੈਰਿਫ ਦੇ ਦਫ਼ਤਰ ਦੇ ਅਨੁਸਾਰ, ਗੋਲੀਬਾਰੀ 31 ਅਕਤੂਬਰ ਨੂੰ ਟੀਏਰਾ ਬੁਏਨਾ ਰੋਡ ‘ਤੇ ਗੁਰਦੁਆਰਾ ਸਾਹਿਬ ਦੇ ਪਾਰ ਇੱਕ ਪਾਰਕਿੰਗ ਵਿੱਚ ਹੋਈ ਸੀ। ਅਧਿਕਾਰੀਆਂ ਨੇ ਸ਼ੱਕੀ ਸ਼ੂਟਰ ਦੀ ਪਛਾਣ ਕਰ ਲਈ ਹੈ ਅਤੇ ਕਿਹਾ ਕਿ ਕਿਸੇ ਵੀ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ।
ਸ਼ੈਰਿਫ ਦੇ ਦਫ਼ਤਰ ਨੇ ਕਿਹਾ ਕਿ ਦੋਵੇਂ ਮਾਮਲਿਆਂ ‘ਚ ਜਾਂਚ ਜਾਰੀ ਹੈ। ਜਾਂਚਕਰਤਾ ਸਿੱਖ ਗੁਰਦੁਆਰੇ ਦੇ ਪ੍ਰਬੰਧਨ ਨਾਲ ਮਿਲ ਕੇ ਕੰਮ ਕਰ ਰਹੇ ਹਨ ਤਾਂ ਕਿ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਦੋਵੇਂ ਘਟਨਾਵਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ ਜਾਂ ਨਹੀਂ।
ਸਾਲਾਨਾ ਯੂਬਾ ਸਿਟੀ ਨਗਰ ਕੀਰਤਨ ਨੂੰ ਉੱਤਰੀ ਅਮਰੀਕਾ ਵਿੱਚ ਸਿੱਖ ਲੋਕਾਂ ਦਾ ਸਭ ਤੋਂ ਵੱਡਾ ਇਕੱਠ ਮੰਨਿਆ ਜਾਂਦਾ ਹੈ। ਸਿੱਖ ਗੱਠਜੋੜ ਦੇ ਪ੍ਰਬੰਧਕਾਂ ਦੇ ਅਨੁਸਾਰ, ਇਸ ਤਿਉਹਾਰ ਵਿੱਚ 100,000 ਤੋਂ 200,000 ਲੋਕ ਆਉਂਦੇ ਹਨ।
