Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ

ਆਰ.ਐਮ.ਪੀ.ਆਈ. ਦੀ ਦੂਜੀ ਕੁੱਲ ਹਿੰਦ ਕਾਨਫਰੰਸ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਆਰੰਭ


  • ਜਲੰਧਰ,(ਵਿਕਰਮ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਦੂਜੀ ਕੁੱਲ ਹਿੰਦ ਕਾਨਫਰੰਸ 23 ਫਰਵਰੀ ਨੂੰ “ਸ਼ਹੀਦ ਇ ਆਜ਼ਮ ਭਗਤ ਸਿੰਘ ਨਗਰ”, ਨਾਲੰਦਾ ਆਡੀਟੋਰੀਅਮ ਕੋਝੀਕੋਡ, ਕੇਰਲਾ ਵਿਖੇ ਉਤਸ਼ਾਹ ਭਰਪੂਰ ਮਾਹੌਲ ਵਿੱਚ ਆਰੰਭ ਹੋਈ ।
    ਸਭ ਤੋਂ ਪਹਿਲਾਂ ਸਮੁੱਚੇ ਦੇਸ਼ ਚੋਂ ਪੁੱਜੇ ਡੈਲੀਗੇਟਾਂ ਨੇ ਕੋਝੀਕੋਡ ਸ਼ਹਿਰ ਦੇ ਬਾਜ਼ਾਰਾਂ ਵਿੱਚ ਬਾਜ਼ਾਬਤਾ ਮਾਰਚ ਕੱਢਿਆ। ਪਾਰਟੀ ਦੇ ਚੇਅਰਮੈਨ ਸਾਥੀ ਕੇ. ਗੰਗਾਥਰਨ ਨੇ ਦੇਸ਼ ਭਰ ਚੋਂ ਪੁੱਜੇ ਡੈਲੀਗੇਟਾਂ ਦੇ ਜੋਸ਼ੀਲੇ ਨਾਹਰਿਆਂ ਦੀ ਗੂੰਜ ਦਰਮਿਆਨ ਕਿਰਤੀ ਦੀ ਬੰਦ ਖਲਾਸੀ ਦਾ ਪ੍ਰਤੀਕ ਸੂਹਾ ਝੰਡਾ ਲਹਿਰਾ ਕੇ ਕਾਨਫਰੰਸ ਦਾ ਆਗ਼ਾਜ਼ ਕੀਤਾ। ਮਲਿਆਲੀ ਬੈਂਡ ਦੇ ਕਲਾਕਾਰਾਂ ਨੇ ਸ਼ਹੀਦਾਂ ਦੇ ਖ਼ੂਨ ਨਾਲ ਰੰਗੇ ਲਾਲ ਫੁਰੇਰੇ ਦੀ ਸ਼ਾਨ ਵਿਚ ਸੰਗੀਤਕ ਧੁਨਾਂ ਪੇਸ਼ ਕੀਤੀਆਂ । ਇਕ ਸ਼ੋਕ ਮਤੇ ਰਾਹੀਂ ਸਦੀਵੀਂ ਵਿਛੋੜਾ ਦੇ ਗਏ ਸੰਸਾਰ ਕਮਿਊਨਿਸਟ ਲਹਿਰ ਦੇ ਆਗੂਆਂ, ਕਿਸਾਨ ਅੰਦੋਲਨ ਦੇ ਸ਼ਹੀਦਾਂ, ਸਾਮਰਾਜੀਆਂ ਵੱਲੋਂ ਛੇੜੀਆਂ ਜਾਂਦੀਆਂ ਨਿਹੱਕੀਆਂ ਜੰਗਾਂ ਅਤੇ ਕੁਦਰਤੀ ਆਫਤਾਂ ਕਰਕੇ ਮਾਰੇ ਗਏ ਨਿਰਦੋਸ਼ ਲੋਕਾਂ ਨੂੰ ਦੋ ਮਿੰਟ ਮੌਨ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
    ਸਵਾਗਤੀ ਕਮੇਟੀ ਦੇ ਚੇਅਰਮੈਨ, ਉੱਘੇ ਕਾਨੂੰਨਦਾਨ ਸਾਥੀ ਪੀ. ਕੁਮਾਰਨਕੁੱਟੀ ਨੇ ਪ੍ਰਤੀਨਿਧ ਸਾਥੀਆਂ ਦਾ ਦਿਲ ਦੀਆਂ ਡੂੰਘਾਈਆਂ ਤੋਂ ਸਵਾਗਤ ਕੀਤਾ।
    ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਾਨਫਰੰਸ ਦਾ ਵਿਧੀਵਤ ਉਦਘਾਟਨ ਕਰਦਿਆਂ ਵਰਤਮਾਨ ਕੌਮਾਂਤਰੀ ਅਤੇ ਕੌਮੀ ਰਾਜਸੀ ਅਵਸਥਾ, ਕਮਿਊਨਿਸਟ ਲਹਿਰ ਸਨਮੁਖ ਗੰਭੀਰ ਚੁਣੌਤੀਆਂ ਅਤੇ ਪਾਰਟੀ ਦੇ ਕਰਨ ਗੋਚਰੇ ਭਵਿੱਖੀ ਕਾਰਜਾਂ ਦਾ ਖਾਕਾ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਸੰਸਾਰ ਕਿਰਤੀ ਦੀ ਸਾਮਰਾਜੀ ਲੁੱਟ-ਖਸੁੱਟ ਤੋਂ ਮੁਕਤੀ ਦਾ ਸੰਗਰਾਮ ਤੇਜ਼ ਕਰਨਾ ਅਤੇ ਭਾਰਤ ਦੀਆਂ ਕਾਰਪੋਰੇਟ ਪੱਖੀ ਫਿਰਕੂ-ਫਾਸਿਸਟ ਤਾਕਤਾਂ ਦਾ ਲੋਕ ਦੋਖੀ ਕਿਰਦਾਰ ਬੇਪਰਦ ਕਰਕੇ ਇਨ੍ਹਾਂ ਨੂੰ ਮਿਹਨਤੀ ਲੋਕਾਂ ਚੋਂ ਅਲੱਗ-ਥਲੱਗ ਕਰਨਾ ਕਮਿਊਨਿਸਟ ਲਹਿਰ ਦੇ ਅਜੋਕੇ ਪ੍ਰਮੁੱਖ ਨਿਸ਼ਾਨੇ ਹਨ।
    ਭਰਾਤਰੀ ਖੱਬੀਆਂ ਪਾਰਟੀਆਂ ਦੇ ਆਗੂਆਂ ਸਰਵ ਸਾਥੀ ਅਸ਼ੋਕ ਓਮਕਾਰ ਜਨਰਲ ਸਕੱਤਰ ਐਮਸੀਪੀਆਈ-ਯੂ, ਸਾਥੀ ਪੀ.ਜੇ. ਜੇਮਸ ਜਨਰਲ ਸਕੱਤਰ ਸੀਪੀਆਈ (ਐਮ. ਐਲ.) ਰੈਡ ਸਟਾਰ ਅਤੇ ਨਾਮਵਰ ਖੱਬੇ ਪੱਖੀ ਆਗੂ ਸੀ.ਪੀ. ਜੌਹਨ ਨੇ ਭਰਾਤਰੀ ਸੰਦੇਸ਼ ਦਿੰਦਿਆਂ ਕਾਨਫਰੰਸ ਦੀ ਲਾਮਿਸਾਲ ਕਾਮਯਾਬੀ ਦੀਆਂ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ। ਸਾਰੇ ਬੁਲਾਰਿਆਂ ਨੇ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਏਜੰਡੇ ਅਨੁਸਾਰ ਦੇਸ਼ ਨੂੰ ਧਰਮ ਆਧਾਰਿਤ ਕੱਟੜ ਹਿੰਦੂ ਰਾਸ਼ਟਰ ‘ਚ ਤਬਦੀਲ ਕਰਨ ਲਈ ਯਤਨਸ਼ੀਲ ਮੋਦੀ-ਸ਼ਾਹ ਸਰਕਾਰ ਨੂੰ ਚਲਦਾ ਕਰਨ ਲਈ ਖੱਬੀਆਂ ਤੇ ਅਗਾਂਹਵਧੂ ਤਾਕਤਾਂ ਦਾ ਸਾਂਝਾ ਹੱਲਾ ਬੋਲਣ ‘ਤੇ ਜ਼ੋਰ ਦਿੱਤਾ।
    ਇਸ ਪਿੱਛੋਂ ਸਾਥੀ ਮੰਗਤ ਰਾਮ ਪਾਸਲਾ ਨੇ ਪਿਛਲੇ ਸਮੇਂ ‘ਚ ਕੀਤੀਆਂ ਗਈਆਂ ਬੇਸ਼ੁਮਾਰ ਸਰਗਰਮੀਆਂ, ਵਿਚਾਰਧਾਰਕ ਤੇ ਰਾਜਸੀ ਘੋਲਾਂ, ਜੱਥੇਬੰਦਕ ਪ੍ਰਾਪਤੀਆਂ ਅਤੇ ਰਹਿ ਗਈਆਂ ਘਾਟਾਂ-ਕਮਜ਼ੋਰੀਆਂ ਦੀ ਰਿਪੋਰਟ ਪੇਸ਼ ਕੀਤੀ ਜਿਸ ‘ਤੇ ਡੈਲੀਗੇਟਾਂ ਵਲੋਂ ਭਰਵੀਂ, ਉਸਾਰੂ ਬਹਿਸ ਕੀਤੀ ਜਾ ਰਹੀ ਹੈ।