Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਮਾਲਕ ਦੇ ਨਾਲ-ਨਾਲ ਕੁੱਤਾ ਵੀ ਬਣ ਗਿਆ ਸ਼ਰਾਬੀ,ਕੁੱਤੇ ਦੀ ਸ਼ਰਾਬ ਦੀ ਲਤ ਛੁਡਵਾਉਣ ਲਈ ਕਰਵਾਇਆ ਜਾ ਰਿਹਾ ਇਲਾਜ

ਕੀ ਤੁਸੀਂ ਕਦੇ ਸ਼ਰਾਬੀ ਕੁੱਤਾ ਦੇਖਿਆ ਹੈ? ਯੂਕੇ ਵਿੱਚ ਇੱਕ ਕੁੱਤੇ ਦੀ ਸ਼ਰਾਬ ਦੀ ਲਤ ਛੁਡਵਾਉਣ ਲਈ ਇਲਾਜ ਕਰਵਾਇਆ ਜਾ ਰਿਹਾ ਹੈ।ਕੁੱਤਾ ਸ਼ਰਾਬ ਦਾ ਇੰਨਾ ਆਦੀ ਹੋ ਗਿਆ ਕਿ ਉਸਦਾ ਮਾਲਕ ਵੀ ਪਰੇਸ਼ਾਨ ਹੋ ਗਿਆ। ਜਾਣਕਾਰੀ ਅਨੁਸਰ ਕੋਕੋ ਨਾਂ ਦੇ 2 ਸਾਲਾ ਲੈਬਰਾਡੋਰ ਨੂੰ ਇਕ ਹੋਰ ਕੁੱਤੇ ਸਮੇਤ ਐਨੀਮਲ ਰੈਸਕਿਊ ਟਰੱਸਟ ਨੂੰ ਸੌਂਪ ਦਿੱਤਾ ਗਿਆ। ਦੋਨੋਂ ਕੁੱਤਿਆਂ ਨੂੰ ਦੌਰਾ ਪੈਣ ‘ਤੇ ਟਰੱਸਟ ਨੂੰ ਸੌਂਪ ਦਿੱਤਾ ਗਿਆ। ਐਨੀਮਲ ਵੈਲਫੇਅਰ ਚੈਰਿਟੀ ਦੇ ਫੇਸਬੁੱਕ ਪੇਜ ਮੁਤਾਬਕ ਦੂਜੇ ਕੁੱਤੇ ਨੂੰ ਪੂਰੀ ਕੋਸ਼ਿਸ਼ ਦੇ ਬਾਵਜੂਦ ਬਚਾਇਆ ਨਹੀਂ ਜਾ ਸਕਿਆ। ਹਾਲਾਂਕਿ, ਕੋਕੋ ਹੁਣ ਪੂਰੀ ਤਰ੍ਹਾਂ ਠੀਕ ਹੋਣ ਦੀ ਕਗਾਰ ‘ਤੇ ਹੈ। ਪੋਸਟ ਵਿੱਚ ਕਿਹਾ ਗਿਆ ਹੈ ਕਿ ਕੋਕੋ ਗੰਭੀਰ ਰੂਪ ਵਿੱਚ ਬਿਮਾਰ ਹੋ ਰਿਹਾ ਸੀ, ਉਸਦੀ ਸ਼ਰਾਬ ਛੁਡਾਉਣ ਦੀ ਸਖ਼ਤ ਲੋੜ ਸੀ। ਸ਼ਰਾਬੀ ਕੋਕੋ ਨੂੰ ਦੌਰੇ ਪੈਣੇ ਸ਼ੁਰੂ ਹੋ ਗਏ। ਅਜਿਹੇ ‘ਚ ਉਨ੍ਹਾਂ ਨੂੰ ਪੂਰੇ ਚਾਰ ਹਫਤਿਆਂ ਤੱਕ ਬੇਹੋਸ਼ ਰੱਖਿਆ ਗਿਆ, ਤਾਂ ਜੋ ਉਨ੍ਹਾਂ ਨੂੰ ਵਾਰ-ਵਾਰ ਦੌਰੇ ਨਾ ਪੈਣ ਅਤੇ ਉਹ ਜਲਦੀ ਠੀਕ ਹੋ ਸਕੇ। ਸੈਂਚੁਰੀ ਦੇ ਮੈਨੇਜਰ ਨੇ ਦੱਸਿਆ ਕਿ ਕੋਕੋ ਹੁਣ ਠੀਕ ਹੋ ਰਿਹਾ ਹੈ। ਉਹ ਆਪਣਾ ਜ਼ਿਆਦਾਤਰ ਸਮਾਂ ਸਾਡੇ ਰਿਸੈਪਸ਼ਨ ‘ਤੇ ਕੁੜੀਆਂ ਨਾਲ ਖੇਡਣ ਵਿਚ ਬਿਤਾਉਂਦਾ ਹੈ। ਉਹ ਆਪਣੀ ਗੇਂਦ ਨਾਲ ਖੇਡਦਾ ਰਹਿੰਦਾ ਹੈ। ਇਹ ਸੱਚਮੁੱਚ ਸਾਨੂੰ ਉਨ੍ਹਾਂ ਸਾਰੇ ਦਿਨਾਂ ਅਤੇ ਰਾਤਾਂ ਬਾਰੇ ਸੋਚ ਕੇ ਦਿਲਾਸਾ ਦਿੰਦਾ ਹੈ ਜੋ ਅਸੀਂ ਉਸ ਨਾਲ ਬਿਤਾਏ ਹਨ।