Business Khas

Latest news
ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों ਪੰਜਾਬ ਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੈਕਸ ’ਚ ਵਾਧਾ ਵਾਇਰਲ ਵੀਡੀਓ ਦੇਖ ਕੇ ਚਾਹ ਪੀਣੀ ਛੱਡ ਦੇਵੋਗੇ

ਬੀਬੀ ਕਿਰਨਦੀਪ ਕੋਰ ਨੂੰ ਤੰਗ ਪਰੇਸ਼ਾਨ ਕਰਨ ਦੀ ਜੋਰਦਾਰ ਨਿੰਦਾ:- ਸਿੱਖ ਤਾਲਮੇਲ ਕਮੇਟੀ*


ਜਲੰਧਰ,(ਸੰਜੇ ਸ਼ਰਮਾ)-ਪਿਛਲੇ ਕਾਫੀ ਸ਼ਮੇ ਤੋਂ ਸਿਖੀ ਨੂੰ ਢਾਹ ਲਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਹਨ,ਨੈਸ਼ਨਲ ਮਿਡੀਆਂ ਤੇ ਸਥਾਨਕ ਮਿਡਿਆਂ ਲਗਾਤਾਰ ਸਿੱਖ ਕੋਮ ਦੀ ਕਿਰਦਾਰ ਕੁਸੀ ਕਰ ਰਹੀਆਂ ਹਨ, ਕਦੇ ਸਿੱਖ ਕੌਮ ਦੇ ਖਾਲਸਾ ਰਾਜ ਦੇ ਨਿਸ਼ਾਨ ਨੂੰ ਵੱਖਵਾਦੀ ਨਿਸ਼ਾਨ ਦਸਿਆ ਜਾਦਾਂ ਹੈ, ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਅਨੇਕਾਂ ਬਹਾਨੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਨੌਜਵਾਨਾਂ ਤੇ ਐਨ ਐਸ ਏ ਲਗਾਕੇ ਆਸ਼ਾਮ ਡਿਬਰੂਗੜ ਜੇਲਾਂ ਵਿਚ ਬੰਦ ਕਰ ਦਿੱਤਾ ਗਿਆ, ਸਿੱਖ ਕੌਮ ਨੂੰ ਬਦਨਾਮ ਕਰਨ ਤੇ ਸਿੱਖ ਕੌਮ ਦੇ ਨਾਮ ਮਾਣਮਤੀਆਂ ਪਰੰਪਰਾਵਾਂ ਨੂੰ ਝੂਠਿਆਉਣ ਲਈ ਯਤਨ ਜਾਰੀ ਹਨ।
ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ ,ਗੁਰਵਿੰਦਰ ਸਿੰਘ ਸਿੱਧੂ ਤੇ ਵਿੱਕੀ ਸਿੰਘ ਖਾਲਸਾ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ। ਸਿੱਖਾਂ ਨਾਲ ਨਜਾਇਜ਼ ਕਰਨ ਦੀ ਲਾਇਨ ਵਿਚ ਇਕ ਹੋਰ ਕੜੀ ਜੋੜਦਿਆਂ ਮੌਜੂਦਾ ਸਰਕਾਰ ਵੱਲੋਂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਧਰਮ ਪਤਨੀ ਬੀਬੀ ਕਿਰਨਦੀਪ ਕੌਰ ਤੰਗ ਪ੍ਰੇਸ਼ਾਨ ਕਰਨ ਦਾ ਨਵਾਂ ਢੰਗ ਲੱਭਿਆ ਗਿਆ ਹੈ।
ਕਿਨੇ ਸਮੇ ਤੋਂ ਭਾਈ ਅਮ੍ਰਿਤਪਾਲ ਸਿੰਘ ਵਾਲਾ ਰੌਲਾ ਚੱਲ ਰਿਹਾ ਹੈ ਉਨ੍ਹਾਂ ਦੀ ਨਵਵਿਆਹੁਤਾ ਪਿੰਡ ਜਲੂਪੁਰ ਖੈੜਾ ਘਰ ਵਿੱਚ ਹੀ ਰਹਿੰਦੀ ਸੀ ਪੁਲਸ ਤੇ ਹੋਰ ਏਜੰਸੀਆਂ ਉਹਨਾਂ ਤੋਂ ਪੁੱਛਗਿੱਛ ਕਰ ਚੁੱਕੀਆਂ ਹਨ,ਜੇ ਪੁਛਗਿਛ ਦੀ ਹੋਰ ਲੋੜ ਸੀ ਤਾਂ ਉਨ੍ਹਾਂ ਤੋਂ ਘਰ ਹੀ ਪੁਛਗਿਛ ਹੋ ਸਕਦੀ ਸੀ, ਹੁਣ ਏਅਰਪੋਰਟ ਤੇ ਇਹ ਕਾਰਵਾਈ ਕਰਨਾ ਤੇ ਸਾਰੇ ਮੀਡੀਆ ਵਿਚ ਪ੍ਰਚਾਰਨਾ ਸਾਰੀ ਸਿੱਖ ਕੌਮ ਨੂੰ ਜ਼ਲੀਲ ਕਰਨ ਵਾਲੀ ਗਲ ਹੈ,
ਜੇ ਉਨ੍ਹਾਂ ਨੂੰ ਵਿਦੇਸ਼ ਨਹੀਂ ਜਾਣ ਦੇਣਾ ਚਾਹੁੰਦੇ ਸਨ, ਤਾਂ ਉਨ੍ਹਾਂ ਦਾ ਪਾਸਪੋਰਟ ਪਹਿਲਾਂ ਹੀ ਆਪਣੇ ਕੋਲ ਰੱਖ ਸਕਦੀ ਸੀ,ਪਰ ਸਰਕਾਰ ਦੀ ਮਨਸ਼ਾ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਣ ਦੀ ਹੈ,ਜਿਸ ਦੀ ਅਸੀਂ ਜ਼ੋਰਦਾਰ ਨਿੰਦਾ ਕਰਦੇ ਹਾਂ। ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਤੁਹਾਡੀਆਂ ਕਾਰਵਾਈਆਂ ਸਿੱਖ ਕੌਮ ਵਿੱਚ ਬੇਗਾਨਗੀ ਦਾ ਅਹਿਸਾਸ ਭਰ ਰਹੀਆਂ ਹਨ ਸਮੁੱਚੇ ਦੇਸ਼ ਦੀ ਅਖੰਡਤਾ ਲਈ ਠੀਕ ਨਹੀ।
ਇਸ ਮੋਕੇ ਤੇ ਹੋਰਨਾਂ ਤੋ ਇਲਾਵਾਂ
ਰਣਜੀਤ ਸਿੰਘ ਗੋਲਡੀ,ਹਰਵਿੰਦਰ ਸਿੰਘ ਚਿਟਕਾਰਾ,ਹਰਪ੍ਰੀਤ ਸਿੰਘ ਸੋਨੂੰ,ਸੰਨੀ ਸਿੰਘ ਉਬਾਰਾਏ,ਗੁਰਜੀਤ ਸਿੰਘ ਸਤਨਾਮੀਆ,ਹਰਪਾਲ ਸਿੰਘ ਪਾਲੀ ਚੱਢਾ,ਪਲਵਿੰਦਰ ਸਿੰਘ ਬਾਬਾ,ਲਖਬੀਰ ਸਿੰਘ ਲਕੀ,ਗੁੁਰਦੀਪ ਸਿੰਘ ਲੱਕੀ,ਮਨਮਿੰਦਰ ਸਿੰਘ ਭਾਟੀਆ,ਗੁਰਵਿੰਦਰ ਸਿੰਘ ਨਾਗੀ,ਹਰਪ੍ਰੀਤ ਸਿੰਘ ਰੋਬਿਨ,ਪਰਮਿੰਦਰ ਸਿੰਘ ਟੱਕਰ,ਅਮਨਦੀਪ ਸਿੰਘ ਬੱਗਾ,ਪ੍ਰਬਜੋਤ ਸਿੰਘ ਖਾਲਸਾ,ਜਤਿੰਦਰ ਸਿੰਘ ਕੋਹਲੀ,ਸਰਬਜੀਤ ਸਿੰਘ ਕਾਲੜਾ,ਅਰਵਿੰਦਰ ਸਿੰਘ ਬਬਲੂ, ਹਰਜੀਤ ਸਿੰਘ ਬਾਬਾ,ਬਲਜੀਤ ਸਿੰਘ ਸੰਟੀ ਨੀਲਾ ਮਹਿਲ,ਸਵਰਨ ਸਿੰਘ ਚੱਢਾ,ਰਾਜਪਾਲ ਸਿੰਘ, ਤਜਿੰਦਰ ਸਿੰਘ ਸੰਤ ਨਗਰ,ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।