Business Khas

Latest news
ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ

ਜਲੰਧਰ ‘ਚ 6 ਮਹੀਨੇ ਦੀ ਬੱਚੀ ਅਗਵਾ

ਪੰਜਾਬ ਦੇ ਜਲੰਧਰ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਦੁਪਹਿਰ ਕਰੀਬ ਸਾਢੇ 3 ਵਜੇ ਗਾਜੀ ਗੁੱਲਾ ਦੇ ਨਾਲ ਲੱਗਦੇ ਬ੍ਰਿਜ ਨਗਰ ਵਿੱਚ ਰੇਲਵੇ ਲਾਈਨ ਨੇੜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਐਕਟਿਵਾ ’ਤੇ ਆਏ ਇੱਕ ਲੜਕੀ ਅਤੇ ਦੋ ਨੌਜਵਾਨਾਂ ਨੇ 6 ਮਹੀਨੇ ਦੀ ਬੱਚੀ ਨੂੰ ਅਗਵਾ ਕਰ ਲਿਆ। ਬੱਚੀ ਦਾ ਨਾਂ ਸੰਧਿਆ ਦੱਸਿਆ ਜਾ ਰਿਹਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਅਗਵਾ ਕਰਨ ਆਏ ਮੁੰਡਿਆਂ ਨੇ ਸੰਧਿਆ ਦੀ 6 ਸਾਲਾ ਭੈਣ ਨੂੰ 120 ਰੁਪਏ ਦਾ ਲਾਲਚ ਦਿੱਤਾ ਜਦਕਿ 11 ਸਾਲਾ ਭਰਾ ਸ਼ਿਵਾ ਨੂੰ 500 ਰੁਪਏ ਦਾ ਲਾਲਚ ਦੇ ਕੇ ਬੱਚੀ ਮੰਗੀ। ਜਦੋਂ ਸ਼ਿਵਾ ਨੇ ਪੈਸੇ ਲੈਣ ਤੋਂ ਇਨਕਾਰ ਦਿੱਤਾ ਤਾਂ ਅਗਵਾਕਾਰਾਂ ਨੇ ਸ਼ਿਵਾ ਨੂੰ ਥੱਪੜ ਮਾਰੇ ਅਤੇ ਜਬਰਦਸਤੀ ਬੱਚੀ ਨੂੰ ਝੁੱਲੇ ਵਿੱਚੋ ਚੁੱਕ ਕੇ ਫਰਾਰ ਹੋ ਗਏ।ਅਗਵਾਕਾਰ ਬੱਚੀ ਨੂੰ ਲੈ ਕੇ ਐਕਟਿਵਾ ‘ਤੇ ਵਰਕਸ਼ਾਪ ਚੌਕ ਲਈ ਰਵਾਨਾ ਹੋਏ ਸਨ। 11 ਸਾਲਾ ਸ਼ਿਵਾ ਨੇ ਦੱਸਿਆ ਕਿ ਉਹ ਆਪਣੀ 6 ਮਹੀਨੇ ਦੀ ਛੋਟੀ ਭੈਣ ਸੰਧਿਆ ਨੂੰ ਆਪਣੀ 6 ਸਾਲ ਦੀ ਛੋਟੀ ਭੈਣ ਪਰੀ ਨਾਲ ਝੂਲਾ ਦੇ ਰਿਹਾ ਸੀ। ਉਦੋਂ ਇਕ ਚਿੱਟੇ ਰੰਗ ਦੀ ਐਕਟਿਵਾ ‘ਤੇ ਇਕ ਲੜਕੀ ਅਤੇ ਦੋ ਲੜਕੇ ਆਏ।

ਸ਼ਿਵਾ ਨੇ ਦੱਸਿਆ ਕਿ ਕੁੜੀ ਐਕਟਿਵਾ ਚਲਾ ਰਹੀ ਅਤੇ ਮੁੰਡਾ ਉਹਨਾਂ ਕੋਲ ਆਇਆ ਅਤੇ ਪੈਸੇ ਦਾ ਲਾਲਚ ਦੇ ਕੇ ਸੰਧਿਆ ਮੰਗਣ ਲੱਗੀ। ਜਦੋਂ ਸ਼ਿਵਾ ਨੇ ਇਨਕਾਰ ਕੀਤਾ ਤਾਂ ਅਗਵਾਕਾਰਾਂ ਨੇ ਉਸ ਨੂੰ ਥੱਪੜ ਮਾਰੇ ਅਤੇ ਬੱਚੀ ਨੂੰ ਲੈ ਗਏ। ਦੱਸ ਦਈਏ ਕਿ ਪੁਲਿਸ CCTV ਦੇਖ ਕੇ ਅਗਵਾਕਾਰਾਂ ਦੇ ਰੂਟ ਦਾ ਪਤਾ ਲਗਾ ਰਹੀ ਹੈ ਦੱਸਣਯੋਗ ਹੈ ਕਿ ਬੱਚੀ ਦੀ ਮਾਂ ਮੰਜੂ ਦਾ ਕਹਿਣਾ ਹੈ ਕਿ ਜਿਸ ਵੇਲੇ ਇਹ ਘਟਨਾ ਵਾਪਰੀ ਉਸ ਵੇਲੇ ਉਹ ਰੋਟੀ ਖਾਣ ਗਯੀ ਹੋਈ ਸੀ। ਉਸ ਦੇ 5 ਬੱਚੇ ਹਨ ਅਤੇ ਉਹ ਰੱਦੀ ਦੇ ਗੋਦਾਮ ਵਿੱਚ ਕੰਮ ਕਰਦੀ ਹੈ। ਮੰਜੂ ਦਾ ਕਹਿਣਾ ਹੈ ਕਿ ਉਸ ਨੇ ਦੋਸ਼ੀਆਂ ਨੂੰ ਪਹਿਲਾਂ ਕਦੇ ਨਹੀਂ ਦੇਖਿਆ। ਬੱਚੀ ਦੇ ਪਿਤਾ ਓਮ ਪ੍ਰਕਾਸ਼ ਦੀ ਸ਼ਿਕਾਇਤ ‘ਤੇ ਥਾਣਾ ਸਦਰ-2 ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ।